ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲੇ ਲੈਂਡ ਮੋਰਗੇਜ ਬੈਂਕ ਦੇ ਮੁਲਾਜ਼ਮਾਂ ਨੂੰ ਬਚਾਉਣ ਲਈ ਰਾਜਨੀਤਿਕ ਅਤੇ ਭ੍ਰਿਸ਼ਟ ਅਫਸਰ ਸ਼ਾਹੀ ਦਾ ਗਠਜੋੜ ਹੋਇਆ ਪੱਬਾਂ ਭਾਰ

ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲੇ ਲੈਂਡ ਮੋਰਗੇਜ ਬੈਂਕ ਦੇ ਮੁਲਾਜ਼ਮਾਂ ਨੂੰ ਬਚਾਉਣ ਲਈ ਰਾਜਨੀਤਿਕ ਅਤੇ ਭ੍ਰਿਸ਼ਟ ਅਫਸਰ ਸ਼ਾਹੀ ਦਾ ਗਠਜੋੜ ਹੋਇਆ ਪੱਬਾਂ ਭਾਰ

(ਜਗਰਾਜ ਸਿੰਘ ਚਹਿਲ )ਲੈਂਡ ਮੋਰਗੇਜ ਬੈਂਕ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਪਿੰਡ ਹਰੀ ਨੌ ਦੇ ਸਕੇ ਭਰਾਵਾਂ ਨੂੰ ਇਨਸਾਫ ਅਤੇ ਬੈਂਕ ਵੱਲੋਂ ਪੈਸੇ ਭਰਾਉਣ ਤੋਂ ਬਾਅਦ ਵੀ ਲਏ ਗਏ ਖਾਲੀ ਚੈੱਕਾ ਰਾਹੀਂ ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲੇ ਮੁਲਾਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਲਈ ਬੀਕੇਯੂ ਸਿੱਧੂਪੁਰ ਵੱਲੋਂ 10 ਜਿਲਿਆਂ ਵਿੱਚ ਲੈਂਡ ਮੋਰਗੇਜ ਬੈਂਕ ਦੀਆਂ ਮੇਨ ਬਰਾਂਚਾ ਕੀਤੀਆ ਗਈਆ ਬੰਦ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਮੋਰਗੇਜ ਬੈਂਕ ਦੇ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ 30 ਮਾਰਚ ਤੋਂ ਫਰੀਦਕੋਟ ਵਿਖੇ ਲੈਂਡ ਮੋਰਗੇਜ ਬੈਂਕ ਅੱਗੇ ਲਗਾਤਾਰ ਧਰਨਾ ਚੱਲ ਰਿਹਾ ਅਤੇ ਅੰਦੋਲਨ ਨੂੰ ਹੋਰ ਤੇਜ਼ ਕਰਦੇ ਹੋਏ ਅੱਜ 10 ਜਿਲਿਆਂ ਵਿੱਚ ਲੈਂਡ ਮੋਰਗੇਜ ਬੈਂਕ ਦੀਆਂ ਮੇਨ ਬਰਾਂਚਾ ਨੂੰ ਬੰਦ ਕਰਕੇ ਪੀੜਤ ਕਿਸਾਨਾਂ ਦੀ ਆਵਾਜ ਨੂੰ ਬੁਲੰਦ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਕਾ ਸਿੰਘ ਕੋਟੜਾ,ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਜਿੱਥੇ ਕਿਸਾਨ ਵਿਰੋਧੀ ਨੀਤੀਆਂ ਲਿਆ ਕੇ ਕਿਸਾਨਾਂ ਦੀਆਂ ਜਮੀਨਾਂ ਖੋਹਣ ਅਤੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਨੀਤੀਆਂ ਘੜੀਆਂ ਜਾ ਰਹੀਆਂ ਹਨ ਉੱਥੇ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੋ ਕਿ ਸਹਿਕਾਰਤਾ ਵਿਭਾਗ ਦੇ ਮੁੱਖੀ ਵੀ ਨੇ ਉਹਨਾਂ ਵੱਲੋਂ ਕੋਆਪਰੇਟਿਵ ਮਿੱਲਾ ਵਿੱਚ ਕਿਸਾਨਾਂ ਦੇ ਪਏ ਪੈਸੇ ਨੂੰ ਤਾਂ ਦੋ ਦੋ ਸਾਲ ਬਾਅਦ ਬਿਨਾਂ ਬਿਆਜ ਤੋਂ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਪਰ ਮੁੱਖ ਮੰਤਰੀ ਦੀ ਅਗਵਾਈ ਵਾਲੇ ਲੈਂਡ ਮੋਰਗੇਜ ਬੈਂਕ ਵੱਲੋਂ ਕਿਸਾਨਾਂ ਤੋਂ ਪੈਸੇ ਭਰਵਾ ਕੇ ਅਤੇ ਕਿਸਾਨ ਨੂੰ ਕਲੀਅਰ ਸਰਟੀਫਿਕੇਟ ਦੇਣ ਤੋਂ ਬਾਅਦ ਉਸੇ ਕਿਸਾਨ ਦੀ ਜਮੀਨ ਦੀ ਕੁਰਕੀ ਕਰਨ ਲਈ ਧੋਖਾਧੜੀ ਕਰਦੇ ਹੋਏ ਕਿਸਾਨ ਤੋਂ ਲੈ ਗਏ ਖਾਲੀ ਚੈੱਕ ਅਦਾਲਤ ਵਿੱਚ ਲਗਾ ਕੇ ਕਿਸਾਨ ਨੂੰ ਜੇਲ ਭੇਜਣ ਅਤੇ ਜਮੀਨ ਹੜੱਪਣ ਦੀਆਂ ਮੁੱਖ ਮੰਤਰੀ ਦੇ ਅਦਾਰੇ ਵੱਲੋਂ ਸ਼ਾਜਿਸ਼ਾਂ ਘੜੀਆਂ ਜਾਂਦੀਆਂ ਹਨ ਅਤੇ ਇਸੇ ਲੈਂਡ ਮੋਰਗੇਜ ਬੈਂਕ ਵੱਲੋਂ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਨੂੰ ਇਸੇ ਤਰ੍ਹਾਂ ਪੈਸੇ ਭਰਵਾਉਣ ਤੋਂ ਬਾਅਦ ਵੀ ਤੰਗ ਪਰੇਸ਼ਾਨ ਕਰਕੇ ਖੁਦਕੁਸ਼ੀ ਕਰ ਲਈ ਮਜਬੂਰ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਪਿੱਛਲੀ 30 ਮਾਰਚ ਤੋਂ ਲੈਂਡ ਮੋਰਗੇਜ ਬੈਂਕ ਫਰੀਦਕੋਟ ਅੱਗੇ ਲਗਾਤਾਰ ਧਰਨਾ ਚੱਲ ਰਿਹਾ ਹੈ ਇਸ ਲਈ ਉਸ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਅਤੇ ਪਿੰਡ ਹਰੀ ਨੌ ਦੇ ਸਕੇ ਭਰਾਵਾਂ ਅਤੇ ਪੰਜਾਬ ਭਰ ਦੇ ਲੈਂਡ ਮੋਰਗੇਜ ਬੈਂਕ ਦੀਆਂ ਧੋਖਾ ਧੜੀਆਂ ਦੇ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਅਤੇ ਬੈਂਕ ਵੱਲੋਂ ਲੈ ਗਏ ਖਾਲੀ ਚੈੱਕ ਕਿਸਾਨਾ ਨੂੰ ਵਾਪਸ ਕਰਵਾਉਣ ਲਈ ਅੰਦੋਲਨ ਨੂੰ ਹੋਰ ਤਿੱਖਾ ਕਰਦੇ ਹੋਏ ਅੱਜ 12 ਮਈ ਤੋਂ ਪੰਜਾਬ ਦੇ ਦਸ ਜਿਲਿਆਂ ਬਠਿੰਡਾ, ਪਟਿਆਲਾ, ਮੋਹਾਲੀ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਸੰਗਰੂਰ ,ਫਾਜਿਲਕਾ, ਫਰੀਦਕੋਟ, ਅੰਮ੍ਰਿਤਸਰ ਸਾਹਿਬ ਵਿਖੇ ਲੈਂਡ ਮੋਰਗੇਜ ਬੈਂਕ ਦੀਆਂ ਜਿਲਾ ਪੱਧਰੀ ਮੇਨ ਬਰਾਂਚਾਂ ਨੂੰ ਬੰਦ ਕੀਤਾ ਗਿਆ ਹੈ। ਬਠਿੰਡਾ ਵਿੱਚ ਅੱਜ ਦੇ ਧਰਨੇ ਤੇ ਜਿਲਿ ਪ੍ਰਸ਼ਾਸਨ ਨੇ ਘਟੀਆ ਹਰਕਤ ਕਰਦਿਆਂ ਕਿਸਾਨਾਂ ਦਾ ਲੱਗਿਆਂ ਟੈਂਟ ਪਟਵਾਉਣ ਦੀ ਘੁਰਕੀ ਤੇ ਕਿਸਾਨਾਂ ਨੂੰ ਚਾਰ ਚੁਫੇਰੇ ਪੁਲਿਸ ਨੇ ਘੇਰਾ ਪਾ ਕੇ ਧਰਨਾ ਚੁਕਵਾਉਣ ਲਈ ਪਰੈਸ਼ਰ ਪਾਉਣਾ ਦੇ ਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਹਰਕਤ ਕੀਤੀ ਤਾਂ ਇਸ ਦੇ ਸਿੱਟੇ ਗੰਭੀਰ ਨਿਕਲਗ ਕਿਸੇ ਵੀ ਤਰਾਂ ਦਾ ਜਾਨੀ। ਮਾਲੀ ਨੁਕਸਾਨ ਦਾ ਜੁਮੇਵਾਰ ਖੁਦ ਬਠਿੰਡਾ ਜ਼ਿਲ੍ਹੇ ਪ੍ਰਸ਼ਾਸਨ ਹੋਵੇਗਾ ਕਿਸਾਨ ਆਗੂਆਂ ਨੇ ਅੱਗੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਦੋਹਰਾ ਚਿਹਰਾ ਇਸ ਗੱਲ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਤੋਂ ਬਾਹਰ ਆਮ ਆਦਮੀ ਪਾਰਟੀ ਵੱਲੋਂ ਚਿੱਪ ਵੱਲੋ ਮੀਟਰ ਲਾਉਣ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਚਿੱਪ ਵਾਲੇ ਮੀਟਰਾਂ ਦੇ ਵਿਰੁੱਧ ਅੰਦੋਲਨ ਲੜਨ ਦੇ ਐਲਾਨ ਕੀਤੇ ਜਾਂਦੇ ਹਨ, ਪਰੰਤੂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧੱਕੇ ਨਾਲ ਲੋਕਾਂ ਦੇ ਘਰਾਂ ਵਿੱਚ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ,ਆਮ ਆਦਮੀ ਪਾਰਟੀ ਦੇ ਇਹਨਾਂ ਦੋਹਰੇ ਮਾਪਦੰਡਾਂ ਤੋਂ ਸਿੱਧ ਹੁੰਦਾ ਹੈ ਕਿ ਇਹ ਪਾਰਟੀ ਸਿਰਫ ਆਪਣੇ ਸਿਆਸੀ ਹਿੱਤਾਂ ਲਈ ਲੋਕਾਂ ਨੂੰ ਲੁੱਟ ਅਤੇ ਕੁੱਟ ਰਹੀ ਹੈ ਇਸ ਲਈ ਜੇਕਰ ਆਮ ਆਦਮੀ ਪਾਰਟੀ ਸੱਚ ਮੁੱਚ ਲੋਕ ਪੱਖੀ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਅੰਦਰ ਚਿੱਪ ਵਾਲੇ ਮੀਟਰ ਲਗਾਉਣ ਤੋਂ ਬੰਦ ਕਰਨ ਲਈ ਅਤੇ ਪਹਿਲਾਂ ਲਗਾਏ ਗਏ ਚਿੱਪ ਵਾਲੇ ਮੀਟਰਾਂ ਨੂੰ ਪੱਟ ਕੇ ਉਹਨਾਂ ਦੀ ਜਗ੍ਹਾ ਉੱਪਰ ਪਹਿਲਾਂ ਵਾਲੇ ਹੀ ਮੀਟਰ ਲਗਾਉਣ ਦਾ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ। ਇਸ ਮੌਕੇ ਉਹਨਾਂ ਨਾਲ ਗੁਰਮੇਲ ਸਿੰਘ ਲਹਿਰਾ, ਕੁਲਵੰਤ ਸਿੰਘ ਨੇਹੀਆਂਵਾਲਾ,ਅੰਗਰੇਜ ਸਿੰਘ ਕਲਿਆਣ, ਮਹਿਮਾ ਸਿੰਘ ਚੱਠੇਵਾਲ, ਜਸਵਿੰਦਰ ਸਿੰਘ ਕਲਿਆਣ, ਜਸਵੀਰ ਸਿੰਘ ਗਹਿਰੀਭਾਗੀ, ਭੋਲਾ ਸਿੰਘ ਕੋਟੜਾ, ਅਮਰਜੀਤ ਕੌਰ ਮੰਡੀ ਕਲਾਂ, ਅਮਰਜੀਤ ਕੌਰ ਬੁਰਜਮਾਨਸਾਹੀਆਂ, ਪਰਮਜੀਤ ਕੌਰ, ਦਰਸ਼ਨ ਸਿੰਘ ਬੱਜੂਆਣਾ, ਆਦਿ ਕਿਸਾਨ ਆਗੂ ਹਾਜਰ ਸਨ।