ਚੰਡੀਗੜ੍ਹ ਨੂੰ ਮਿਲਿਆ ਨਵਾਂ ਮੇਅਰ, ਸੌਰਵ ਜੋਸ਼ੀ ਨੇ ਸੰਭਾਲੀ ਕਮਾਨ
- ਚੰਡੀਗੜ੍ਹ
- (Asia/Kolkata)
ਚੰਡੀਗੜ੍ਹ ਮੇਅਰ ਚੋਣ (Chandigarh Mayor Election) ਵਿੱਚ ਭਾਜਪਾ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਸੌਰਵ ਜੋਸ਼ੀ ਨਵੇਂ ਮੇਅਰ ਬਣ ਹਨ। ਭਾਜਪਾ ਦੇ ਉਮੀਦਵਾਰ ਨੂੰ 18 ਵੋਟਾਂ ਮਿਲੀਆਂ, ਜਦੋਂ ਕਿ ਕਾਂਗਰਸ ਉਮੀਦਵਾਰ ਨੂੰ ਸੱਤ ਅਤੇ ‘ਆਪ’ ਉਮੀਦਵਾਰ ਨੂੰ 11 ਵੋਟਾਂ ਮਿਲੀਆਂ। ਇਸ ਵਾਰ, ਚੋਣ ਗੁਪਤ ਵੋਟਿੰਗ ਦੀ ਬਜਾਏ ਕੌਂਸਲਰਾਂ ਨੇ ਆਪਣੇ ਹੱਥ ਖੜੇ ਕਰਕੇ ਵੋਟ ਪਾਈ ਸੀ। ਪਹਿਲੀ ਵਾਰ, ਤਿੰਨੋਂ ਪਾਰਟੀਆਂ ਮੇਅਰ ਦੀ ਚੋਣ ਲੜ ਰਹੀਆਂ ਸਨ। ਪਿਛਲੀਆਂ ਦੋ ਚੋਣਾਂ ਵਿੱਚ, ‘ਆਪ’ ਅਤੇ ਕਾਂਗਰਸ ਦਾ ਗੱਠਜੋੜ ਸੀ। ਸੰਸਦ ਮੈਂਬਰ ਸਮੇਤ ਸੱਤ ਲੋਕਾਂ ਨੇ ਕਾਂਗਰਸ ਦੇ ਮੇਅਰ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਈ। ਮੇਅਰ ਦੇ ਨਾਲ-ਨਾਲ ਹੁਣ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਵੀ ਵੋਟਿੰਗ ਹੋਈ। ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਭਾਜਪਾ ਉਮੀਦਵਾਰ ਜਸਮਨਪ੍ਰੀਤ ਸਿੰਘ ਨੇ ਜਿੱਤਿਆ ਹੈ ਅਤੇ ਉਨ੍ਹਾਂ ਨੂੰ 18 ਵੋਟ ਮਿਲੇ। ਇਸ ਤੋਂ ਬਾਅਦ ਭਾਜਪਾ ਦੀ ਸੁਮਨ ਸ਼ਰਮਾ ਨੇ ਵੀ 18 ਵੋਟਾਂ ਪ੍ਰਾਪਤ ਕਰਕੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਜਿੱਤੀ।
Leave a Reply