ਸਰਕਾਰੀ ਪ੍ਰਾਇਮਰੀ ਸਕੂਲ ਢੱਡਰੀਆਂ ਵਿਖੇ ਵਿਦਿਆਰਥੀ ਨੂੰ ਡੇਂਗੂ ਤੋਂ ਬਚਾਓ ਸਬੰਧੀ ਕੀਤਾ ਜਾਗਰੂਕ

ਸਰਕਾਰੀ ਪ੍ਰਾਇਮਰੀ ਸਕੂਲ ਢੱਡਰੀਆਂ ਵਿਖੇ ਵਿਦਿਆਰਥੀ ਨੂੰ ਡੇਂਗੂ ਤੋਂ ਬਚਾਓ ਸਬੰਧੀ ਕੀਤਾ ਜਾਗਰੂਕ

(ਜਗਸੀਰ ਸਿੰਘ)-ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਹਰ ਸ਼ੁੱਕਰਵਾਰ -ਡੇਂਗੂ ਤੇ ਵਾਰ ਮੁਹਿੰਮ ਦੌਰਾਨ ਅੱਜ ਬਲਾਕ ਚੀਮਾਂ ਅਧੀਨ ਪੈਂਦੇ ਪਿੰਡ ਢੱਡਰੀਆਂ ਵਿਖੇ ਸਿਵਲ ਸਰਜਨ ਸੰਗਰੂਰ ਡਾਕਟਰ ਅਮਰਜੀਤ ਕੌਰ, ਮੈਡੀਕਲ ਅਫ਼ਸਰ ਮਨੀਤਾ ਬਾਂਸਲ ਬਲਾਕ ਲੌਂਗੋਵਾਲ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਰਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਹਤ ਸੁਪਰਵਾਈਸਰ ਚੰਦਰ ਗੋਇਲ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ ਜੋ ਕਿ ਮਾਦਾ ‘ ਏਡੀਜ਼ ਏਜੀਪੀਟੀ’ ਨਾਂ ਦੇ ਮੱਛਰ ਰਾਹੀਂ ਫੈਲਦਾ ਹੈ। ਇਸ ਮੱਛਰ ਦੀ ਪਹਿਚਾਣ ਇਸ ਦੇ ਸਰੀਰ ਤੇ ਚਿੱਟੀਆਂ ਧਾਰੀਆਂ ਤੋਂ ਹੁੰਦੀ ਹੈ ਅਤੇ ਇਸ ਨੂੰ ਟਾਈਗਰ ਮੱਛਰ ਵੀ ਕਿਹਾ ਜਾਂਦਾ ਹੈ ਇਹ ਅਕਸਰ ਸੂਰਜ ਚੜ੍ਹਨ ਤੋਂ ਬਾਅਦ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਦਿਨ ਵੇਲੇ ਕੱਟ ਦਾ ਹੈ। ਇਹ ਗੰਦੇ ਪਾਣੀ ਵਿੱਚ ਨਹੀਂ ਸਗੋਂ ਸਾਫ਼ ਖੜੇ ਪਾਣੀ ਵਿੱਚ ਆਂਡੇ ਦਿੰਦਾ ਹੈ । ਇਸ ਦੇ ਮੁੱਖ ਲੱਛਣ ਤੇਜ਼ ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਜੋੜਾਂ ਦਾ ਦਰਦ, ਸੈੱਲਾਂ ਨੂੰ ਤੇਜ਼ੀ ਨਾਲ ਘਟਾਉਂਦਾ ਹੈ। ਜੇਕਰ ਅਸੀਂ ਕੁੱਝ ਸਾਵਧਾਨੀਆਂ ਵਰਤੀਏ ਤਾਂ ਡੇਂਗੂ ਤੋਂ ਸੁਰੱਖਿਅਤ ਰਹਿ ਸਕਦੇ ਹਾਂ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਅਤੇ ਸਾਫ਼ ਪਾਣੀ ਵਿੱਚ ਪਲਦੇ ਹਨ ਜਿਵੇ ਕਿ ਕੂਲਰ ਵਿੱਚ,ਪਾਣੀ ਦੀਆਂ ਟੈਂਕੀਆ,ਗਮਲਿਆਂ,ਕਵਾੜ ਟੁੱਟੇ ਭੱਜੇ ਬਰਤਨ ਅਤੇ ਟਾਈਰਾਂ ਜਿਹਨਾਂ ਵਿੱਚ ਮੀਂਹ ਦਾ ਪਾਣੀ ਭਰ ਜਾਂਦਾ ਹੈ। ਘਰਾਂ ਦੇ ਆਲੇ ਦੁਆਲੇ ਅਤੇ ਛੱਤਾਂ ਤੇ ਪਾਣੀ ਇਕੱਠਾ ਨਾ ਹੋਣ ਦਿਓ ਡੂੰਗੀਆਂ ਥਾਵਾਂ ਨੂੰ ਮਿੱਟੀ ਨਾਲ ਭਰੋ,ਇਕੱਠੇ ਹੋਏ ਪਾਣੀ ਤੇ ਤੇਲ ਪਾਓ। ਪਾਣੀ ਨਾਲ ਭਰੇ ਭਾਂਡੇ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ। ਹਫ਼ਤੇ ਵਿੱਚ ਇੱਕ ਵਾਰ ਕੂਲਰਾਂ ਦੇ ਪਾਣੀ ਅਤੇ ਫਰਿਜ ਦੇ ਪਿਛਲੇ ਪਾਸੇ ਲੱਗੀ ਟਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਡੇਂਗੂ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟ ਦਾ ਹੈ ਇਸ ਲਈ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ ਤਾਂ ਜੋ ਮੱਛਰ ਕੱਟ ਨਾ ਸਕੇ। ਰਾਤ ਨੂੰ ਸੌਣ ਸਮੇਂ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ। ਬੁਖਾਰ ਹੋਣ ਦੀ ਹਾਲਤ ਵਿੱਚ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾਂਚ ਕਰਾਵਾਓ, ਇਸ ਦੌਰਾਨ ਕੰਟੇਨਰ,ਫਰਿੱਜ ਅਤੇ ਗਮਲੇ ਚੈੱਕ ਕੀਤੇ ਗਏ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ, ਅਧਿਆਪਕ ਤੇ ਸਿਹਤ ਕਰਮਚਾਰੀ ਸੁਮਿੰਦਰ ਕੁਮਾਰ ਮ,ਪ,ਹ,ਵ,ਮੇਲ ਹਾਜ਼ਰ ਸਨ।