News: ਦੇਸ਼

ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ਆਜ਼ਾਦ ਗ੍ਰਿਫ਼ਤਾਰ

Monday, January 27 2020 06:54 AM
ਹੈਦਰਾਬਾਦ, 26 ਜਨਵਰੀ - ਹੈਦਰਾਬਾਦ ਪੁਲਿਸ ਨੇ ਲੰਗਰਹਾਉਸ ਪੁਲਿਸ ਥਾਣੇ ਦੀ ਹੱਦ ਅੰਦਰ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ ਖ਼ਿਲਾਫ਼ ਪ੍ਰਦਰਸ਼ਨ ਵਿਚ ਹਿੱਸਾ ਲੈਣ 'ਤੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੂੰ ਗ੍ਰਿਫ਼ਤਾਰ ਕਰ ਲਿਆ। ਪ੍ਰਦਰਸ਼ਨ ਲਈ ਪੁਲਿਸ ਤੋਂ ਇਜਾਜ਼ਤ ਨਹੀਂ ਲਈ ਗਈ ਸੀ।

ਚੀਨ 'ਚ ਕੋਰੋਨਾ ਵਾਇਰਸ ਕਾਰਨ ਡਾਕਟਰ ਦੀ ਮੌਤ

Saturday, January 25 2020 07:35 AM
ਬੀਜਿੰਗ, 25 ਜਨਵਰੀ- ਚੀਨ ਦੇ ਵੁਹਾਨ ਸ਼ਹਿਰ 'ਚ ਕੋਰੋਨਾ ਵਾਇਰਸ ਕਾਰਨ ਇੱਕ ਡਾਕਟਰ ਦੀ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਕਿਸੇ ਡਾਕਟਰ ਦੇ ਮਰਨ ਦੀ ਇਹ ਪਹਿਲੀ ਘਟਨਾ ਹੈ। ਚੀਨ ਦੀ ਇੱਕ ਮੀਡੀਆ ਰਿਪੋਰਟ ਮੁਤਾਬਕ ਹੁਬੇਈ ਸ਼ਿਨਹੂਆ ਹਸਪਤਾਲ 'ਚ ਕੰਮ ਕਰਦੇ 62 ਸਾਲਾ ਡਾਕਟਰ ਲਿਆਂਗ ਬੁਡੋਂਗ ਨੂੰ 18 ਜਨਵਰੀ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ ਅਤੇ ਦੋ ਦਿਨਾਂ ਬਾਅਦ ਉਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ। ਮੀਡੀਆ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਚੀਨ 'ਚ ਸਰਕਾਰੀ ਅੰਕੜਿਆਂ ਤੋਂ ਵਧੇਰੇ ਡਾਕਟਰ ਇਸ ਵਾਇਰਸ ਨਾਲ ਪ੍ਰਭਾਵਿਤ ਹਨ।...

ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ : ਭਾਰਤੀ ਦੂਤਘਰ ਨੇ ਬੀਜਿੰਗ 'ਚ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਨੂੰ ਕੀਤਾ ਰੱਦ

Friday, January 24 2020 07:17 AM
ਬੀਜਿੰਗ, 24 ਜਨਵਰੀ- ਚੀਨ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਬੀਜਿੰਗ ਸਥਿਤ ਭਾਰਤੀ ਦੂਤਘਰ ਨੇ ਗਣਤੰਤਰ ਦਿਵਸ ਸਮਾਰੋਹ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਇਸ ਬਿਮਾਰੀ ਕਾਰਨ ਚੀਨ 'ਚ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 830 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਭਾਰਤੀ ਦੂਤਘਰ ਨੇ ਟਵਿੱਟਰ 'ਤੇ ਇਸ ਸੰਬੰਧੀ ਟਵੀਟ ਕਰਕੇ ਦੱਸਿਆ, ''ਚੀਨ 'ਚ ਕੋਰੋਨਾ ਵਾਇਰਸ ਦੇ ਫੈਲਣ ਅਤੇ ਜਨਤਕ ਰੈਲੀਆਂ ਤੇ ਪ੍ਰੋਗਰਾਮਾਂ ਨੂੰ ਰੱਦ ਕਰਨ ਦੇ ਚੀਨੀ ਅਧਿਕਾਰੀਆਂ ਦੇ ਫ਼ੈਸਲੇ ਦੇ ਮੱਦੇਨਜ਼ਰ ਬੀਜਿੰਗ ਸਥਿਤ ਭਾਰਤੀ ਦੂਤਘਰ ਨੇ 26 ਜਨਵਰੀ ਨੂੰ ਆਯੋਜਿਤ ਹੋਣ ਵਾਲੇ ਗਣਤੰਤਰ ਦਿ...

ਰਜਨੀਕਾਂਤ ਦੇ ਬਿਆਨ 'ਤੇ ਬਵਾਲ ਵਿਚਾਲੇ ਤਾਮਿਲਨਾਡੂ 'ਚ ਪੇਰੀਆਰ ਦੀ ਮੂਰਤੀ ਨਾਲ ਭੰਨਤੋੜ

Friday, January 24 2020 07:16 AM
ਚੇਨਈ, 24 ਜਨਵਰੀ- ਤਾਮਿਲਨਾਡੂ 'ਚ ਦਵ੍ਰਿੜ ਵਿਚਾਰਕ ਅਤੇ ਸਮਾਜ ਸੁਧਾਰਕ ਪੇਰੀਆਰ ਨੂੰ ਲੈ ਕੇ ਵਿਵਾਦਾਂ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਾ ਇੱਥੋਂ ਦੇ ਚੇਂਗਲਪੱਟੂ ਜ਼ਿਲ੍ਹੇ ਦੇ ਇੱਕ ਪਿੰਡ ਦਾ ਹੈ, ਜਿੱਥੇ ਪੇਰੀਆਰ ਦੀ ਮੂਰਤੀ ਨਾਲ ਭੰਨ-ਤੋੜ ਕਰਨ 'ਤੇ ਬਵਾਲ ਮਚ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ ਕਿ ਮੂਰਤੀ ਨਾਲ ਕਿਸ ਵਲੋਂ ਭੰਨਤੋੜ ਕੀਤੀ ਗਈ। ਦੱਸ ਦਈਏ ਕਿ ਸਿਆਸਤ 'ਚ ਕਦਮ ਰੱਖਣ ਵਾਲੇ ਸੁਪਰਸਟਾਰ ਅਦਾਕਾਰ ਰਜਨੀਕਾਂਤ ਨੇ ਪਿਛਲੇ ਦਿਨੀਂ ਰਾਮ-ਸੀਤਾ ਜੀ ਨੂੰ ਲੈ ਕੇ ਇੱਕ ਇਤਰਾਜ਼ਯੋਗ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਸੂਬੇ ...

Aadhaar ਨਾਲ Voter ID ਨੂੰ ਲਿੰਕ ਕਰਨ ਦੀ ਕਾਨੂੰਨ ਮੰਤਰਾਲੇ ਨੇ ਦਿੱਤੀ ਮਨਜ਼ੂਰੀ, ਜਾਣੋ ਕੀ ਕਰਨਾ ਪਵੇਗਾ

Friday, January 24 2020 07:14 AM
ਨਵੀਂ ਦਿੱਲੀ : Aadhaar ਨਾਲ VoterID ਲਿੰਕ ਕਰਨ ਲਈ ਕਾਨੂੰਨ ਮੰਤਰਾਲਾ ਤਿਆਰ ਹੋ ਗਿਆ ਹੈ। ਚੋਣ ਕਮਿਸ਼ਨ ਵੱਲੋਂ ਇਹ ਮਤਾ ਰੱਖਿਆ ਗਿਆ ਸੀ, ਜਿਸ ਨੂੰ ਕੁਝ ਸ਼ਰਤਾਂ ਸਮੇਤ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਚੋਣ ਕਮਿਸ਼ਨ ਦੇ ਇਸ ਦਿਸ਼ਾ ਵਿਚ ਕਦਮ ਉਠਾਉਣ ਦਾ ਕਾਨੂੰਨੀ ਅਧਿਕਾਰ ਮਿਲ ਜਾਵੇਗਾ। ਹਾਲਾਂਕਿ ਕਾਨੂੰਨ ਮੰਤਰਾਲੇ ਵੱਲੋਂ ਚੋਣ ਕਮਿਸ਼ਨ ਨੂੰ ਕਿਹਾ ਗਿਆ ਹੈ ਕਿ ਡੇਟਾ ਚੋਰੀ ਹੋਣ ਤੋਂ ਰੋਕਣ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ। ਇਕ ਰਿਪੋਰਟ ਅਨੁਸਾਰ, ਇਸ ਬਾਰੇ ਚੋਣ ਕਮਿਸ਼ਨ ਨੇ ਵਿਸਤਾਰਤ ਜਾਣਕਾਰੀ ਸਰਕਾਰ ਨੂੰ ਹੀ ਦਿੱਤੀ ਹੈ ਕਿ ਡੇਟਾ ਦੀ ਸੁਰੱਖਿਆ ਲਈ ਕੀ ਕਦਮ ਚੁੱਕੇ ...

ਤੇਜ਼ੀ ਨਾਲ ਫੈਲ ਰਿਹਾ ਹੈ ਕੋਰੋਨਾ ਵਾਇਰਸ , ਚੀਨ ’ਚ ਹੁਣ ਤੱਕ 25 ਲੋਕਾਂ ਦੀ ਹੋਈ ਮੌਤ

Friday, January 24 2020 07:13 AM
ਅਮਰੀਕਾ : ਛੂਤ ਵਾਲੀ ਬਿਮਾਰੀ ਕੋਰੋਨਾ ਵਾਇਰਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹਾਲ ਹੀ ਵਿੱਚ ਇਸ ਦੇ ਤੇਜ਼ੀ ਨਾਲ ਫੈਲਣ ਦੀ ਗੱਲ ਵੀ ਸਾਹਮਣੇ ਆਈ ਹੈ। ਕੋਰੋਨਾ ਵਾਇਰਸ ਏਸ਼ੀਆ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਵਾਇਰਸ ਨਾਲ ਹੋ ਰਹੀਆਂ ਮੌਤਾਂ ਦੇ ਮਾਮਲੇ ਵੀ ਦੁਨੀਆ ਭਰ ਵਿੱਚ ਵੱਧ ਰਹੇ ਹਨ। ਚੀਨ ਵਿੱਚ ਰਹੱਸਮਈ ਕੋਰੋਨਾਵਾਇਰਸ ਮਨੁੱਖ ਤੋਂ ਮਨੁੱਖ ਵਿੱਚ ਫੈਲ ਰਿਹਾ ਹੈ।ਚੀਨ ਵਿਚ 5 ਜਨਵਰੀ ਨੂੰ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ। ਚੀਨ ਵਿਚ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਵਾਇਰਸ ਫੈਲਣ ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ ਹੋ ਗਈ ਹੈ...

ਸੰਘਣੀ ਧੁੰਦ ਦਾ ਕਹਿਰ, ਪਟੜੀ ਤੋਂ ਉਤਰੀ ਟਰੇਨ, ਕਈ ਯਾਤਰੀ ਹੋਏ ਜ਼ਖਮੀ

Thursday, January 16 2020 07:27 AM
ਨਵੀਂ ਦਿੱਲੀ: ਦੇਸ਼ ਭਰ ‘ਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਜਿਸ ਕਾਰਨ ਆਏ ਦਿਨ ਭਿਆਨਕ ਹਾਦਸੇ ਵਾਪਰ ਰਹੇ ਹਨ। ਅਜਿਹਾ ਹੀ ਇੱਕ ਹੋਰ ਹਾਦਸਾ ਕਟਕ ਦੇ ਨਰਗੁੰਡੀ ਰੇਲਵੇ ਸਟੇਸ਼ਨ ‘ਤੇ ਵਾਪਰਿਆ ਹੈ, ਜਿਥੇ ਮੁੰਬਈ-ਭੁਵਨੇਸ਼ਵਰ ਲੋਕਮਾਨਿਆ ਤਿਲਕ ਐਕਸਪ੍ਰੈੱਸ ਪਟੜੀ ਤੋਂ ਉਤਰ ਗਈ।ਮੌਕੇ ‘ਤੇ ਪਹੁੰਚੀ ਰਾਹਤ ਟੀਮ ਨੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ, ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਵਿੱਚ ਕਿਸੇ ਦੀ ਮੌਤ ਹੋਣ ਦੀ ਖਬਰ ਨਹੀਂ ਹੈ।ਮਿਲੀ ਜਾਣਕਾਰੀ ਦੇ ਮੁਤਾਬਕ ਟਰੇਨ ਦੇ 7 ਡੱਬੇ ਪਟੜੀ ਤੋਂ ਉਤਰ ਗਏ ਹਨ।...

GNA ਯੂਨੀਵਰਸਿਟੀ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 3 ਬੱਚਿਆਂ ਦੀ ਹਾਲਤ ਗੰਭੀਰ

Tuesday, January 14 2020 07:01 AM
ਗੋਰਾਇਆ: ਪੰਜਾਬ ‘ਚ ਸੰਘਣੀ ਧੁੰਦ ਕਾਰਨ ਲਗਾਤਾਰ ਸੜਕੀ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ‘ਚ ਹੁਣ ਤੱਕ ਅਨੇਕਾਂ ਹੀ ਲੋਕ ਆਪਣੀਆਂ ਜਾਨਾ ਗਵਾ ਚੁਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਗੋਰਾਇਆ ਨੈਸ਼ਨਲ ਹਾਈਵੇਅ ’ਤੇ ਪਿੰਡ ਗੋਹਾਵਰ ਦੇ ਨੇੜੇ ਵਾਪਰਿਆ ਹੈ, ਜਿਥੇ ਜੀ. ਐਨ. ਏ. ਯੂਨੀਵਰਸਿਟੀ ਦੀ ਬੱਸ, ਜੋ ਕਿ ਗੋਰਾਇਆ ਤੋਂ ਫਗਵਾੜਾ ਜਾ ਰਹੀ ਸੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ।3 ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਜ਼ਖਮੀਆਂ ਨੂੰ ਫਗਵਾੜਾ ਦੇ ਸਿਵਲ ਹਪਤਸਾਲ ਵਿਚ ਦਾਖਲ ਕਰਾਇਆ ਗਿਆ ਹੈ। ਉਥੇ ਹੀ ਇਕ ਲ...

16 ਅਤੇ 17 ਜਨਵਰੀ ਨੂੰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

Thursday, January 9 2020 07:35 AM
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 16 ਅਤੇ 17 ਜਨਵਰੀ ਨੂੰ ਬੁਲਾਇਆ ਗਿਆ ਹੈ, ਜਿਸ ‘ਚ ਕਈ ਅਹਿਮ ਬਿੱਲਾਂ ਦੇ ਪਾਸ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 14 ਜਨਵਰੀ ਨੂੰ ਦੁਬਾਰਾ ਬੁਲਾਈ ਗਈ ਹੈ।

ਸੁਲੇਮਾਨੀ ਦੀ ਮੌਤ ਦਾ ਇਰਾਨ ਨੇ ਦਿੱਤਾ ਜਵਾਬ, ਇਰਾਕ ‘ਚ ਅਮਰੀਕੀ ਫੌਜ ‘ਤੇ ਦਾਗੀਆਂ ਮਿਜ਼ਾਈਲਾਂ

Wednesday, January 8 2020 07:31 AM
ਨਵੀਂ ਦਿੱਲੀ: ਅਮਰੀਕਾ ਤੇ ਇਰਾਨ ਦੇ ਵਿਚਾਲੇ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ। ਇਸ ਦੌਰਾਨ ਇਰਾਕ ‘ਚ ਅਮਰੀਕੀ ਸੈਨਾ ਦੇ ਟਿਕਾਣਿਆਂ ‘ਤੇ ਹਮਲਾ ਹੋਇਆ ਹੈ। ਫੌਜੀ ਟਿਕਾਣਿਆਂ ‘ਤੇ ਇਰਾਨ ਨੇ ਬੈਲਿਸਟਿਕ ਮਿਜ਼ਾਈਲਾਂ’ ਨਾਲ ਹਮਲਾ ਕੀਤਾ ਹੈ। ਖਬਰਾਂ ਮੁਤਾਬਕ ਇੱਕ ਦਰਜਨ ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਚਲਾਈਆਂ ਗਈਆਂ ਹਨ। ਇਸ ਹਮਲੇ ਤੋਂ ਬਾਅਦ ਟਰੰਪ ਨੇ ਟਵੀਟ ਕਰ ਕਿਹਾ, “ਸਭ ਠੀਕ ਹੈ, ਇਰਾਨ ਨੇ ਇਰਾਕ ‘ਚ ਦੋ ਫੌਜੀ ਠਿਕਾਣਿਆਂ‘ ਤੇ ਹਮਲਾ ਕੀਤਾ ਹੈ। ਜਾਨੀ ਨੁਕਸਾਨ ਅਤੇ ਨੁਕਸਾਨ ਦੀ ਸਮੀਖਿਆ ਕੀਤੀ ਜਾ ਰਹੀ ਹੈ। ਹੁਣ ਤੱਕ ਸਭ ਠੀਕ ਹੈ। ਸਾਡੇ ਕੋਲ ਵਿਸ਼ਵ ਦੀ ਸਭ ਤੋ...

ਭਾਰਤ ਬੰਦ: ਹਾਵੜਾ ‘ਚ ਪ੍ਰਦਰਸ਼ਨਕਾਰੀਆਂ ਨੇ ਰੋਕੀ ਟਰੇਨ

Wednesday, January 8 2020 07:30 AM
ਨਵੀਂ ਦਿੱਲੀ:ਇਸ ਦੇ ਚੱਲਦਿਆਂ ਪ੍ਰਦਰਸ਼ਨਕਾਰੀਆਂ ਵੱਲੋਂ ਹਾਵੜਾ ‘ਚ ਟਰੇਨ ਰੋਕੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਹੜਤਾਲ ਅੱਜ ਸਵੇਰੇ 6 ਵਜੇ ਤੋਂ ਸ਼ੁਰੂ ਹੋ ਗਈ ਹੈ।ਇਸ ਹੜਤਾਲ ਨਾਲ ਬੈਂਕਾਂ ‘ਚ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਅੱਜ ਹੀ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਕਿਸਾਨ ਜੱਥੇਬੰਦੀਆਂ ਦੇ ਐਲਾਨ ਮੁਤਾਬਕ ਅੱਜ ਕਿਸਾਨ ਸ਼ਹਿਰਾਂ ‘ਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਨਹੀਂ ਕਰਨਗੇ। ਦੇਸ਼ ਪੱਧਰੀ ਹੜਤਾਲ ‘ਚ ਆਲ ਇੰਡੀਆ ਬੈਂਕ ਮੁਲਾਜ਼ਮ ਐਸੋਸੀਏਸ਼ਨ, ਆਲ ਇੰਡੀਆ ਬੈਂਕ ਆਫ਼ੀਸਰਜ਼ ਐਸੋਸੀਏਸ਼ਨ, ਬੈਂ...

ਇਰਾਨ ‘ਚ ਯੁਕਰੇਨ ਦਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 180 ਲੋਕ ਸਨ ਸਵਾਰ

Wednesday, January 8 2020 07:26 AM
ਵੀਂ ਦਿੱਲੀ: ਅਮਰੀਕਾ-ਇਰਾਨ ਦਰਮਿਆਨ ਤਣਾਅ ਦੇ ਚੱਲਦਿਆਂ ਤਹਿਰਾਨ ਦੇ ਨੇੜੇ ਯੁਕਰੇਨ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਹਾਜ਼ ‘ਚ 180 ਲੋਕ ਸਵਾਰ ਸਨ ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਰਾਨੀ ਨਿਊਜ਼ ਏਜੰਸੀ ਮੁਤਾਬਕ ਜਹਾਜ਼ ਤਕਨੀਕੀ ਖਰਾਬੀ ਕਾਰਨ ਟੇਕਆਫ ਤੋਂ ਬਾਅਦ ਹੀ ਕਰੈਸ਼ ਹੋ ਗਿਆ। ਇਸ ਸਮੇਂ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਹੋ ਗਏ ਹਨ। ਫਿਲਹਾਲ ਪੂਰੀ ਜਾਣਕਾਰੀ ਨਹੀਂ ਮਿਲ ਸਕੀ।...

ਡੋਨਾਲਡ ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਕਿਹਾ- ਤੁਹਾਡੇ 52 ਟਿਕਾਣੇ ਨਿਸ਼ਾਨੇ ‘ਤੇ’

Sunday, January 5 2020 07:25 AM
ਵਾਸ਼ਿੰਗਟਨ: ਅਮਰੀਕਾ ਅਤੇ ਈਰਾਨ ਵਿਚਾਲੇ ਲਗਤਾਰ ਸਥਿਤੀ ਤਣਾਅਪੂਰਨ ਹੁੰਦੀ ਜਾ ਰਹੀ ਹੈ। ਦੋਹਾਂ ਦੇਸ਼ਾਂ ਵੱਲੋਂ ਇੱਕ ਦੂਸਰੇ ਨੂੰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਸੁਲੇਮਾਨੀ ‘ਤੇ ਹਮਲੇ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਈਰਾਨ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਈਰਾਨ ਨੇ ਕਿਸੇ ਵੀ ਅਮਰੀਕੀ ਨਾਗਰਿਕ ਅਤੇ ਜਾਇਦਾਦ ‘ਤੇ ਹਮਲਾ ਕੀਤਾ ਤਾਂ ਉਨ੍ਹਾਂ ਵੱਲੋਂ ਵੀ ਈਰਾਨ ਦੇ 52 ਵਿਸ਼ੇਸ਼ ਸਥਾਨਾਂ ‘ਤੇ ਹਮਲਾ ਕੀਤਾ ਜਾਵੇਗਾ। ਟਰੰਪ ਨੇ ਆਪਣੇ ਟਵਿਟਰ ਹੈਂਡਲ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।ਟਰੰਪ ਨੇ ਸਖਤ ਸ਼ਬਦਾਂ ‘ਚ ਕਿਹਾ ...

ਰਾਜਸਥਾਨ: ਕੋਟਾ ਹਸਪਤਾਲ ‘ਚ ਭਿਆਨਕ ਹਾਲਾਤ, ਹੁਣ ਤੱਕ 110 ਬੱਚਿਆਂ ਨੇ ਤੋੜਿਆ ਦਮ

Sunday, January 5 2020 07:22 AM
ਨਵੀਂ ਦਿੱਲੀ: ਰਾਜਸਥਾਨ ‘ਚ ਬੱਚਿਆਂ ਦੀ ਮੌਤ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਕੋਟਾ ਦੇ ਜੇ. ਕੇ. ਲੋਨ ਹਸਪਤਾਲ ‘ਚ ਪਿਛਲੇ ਇੱਕ ਮਹੀਨੇ ਦੌਰਾਨ ਨਵਜੰਮੇ ਬੱਚਿਆਂ ਦੀ ਮੌਤ ਹੋ ਰਹੀ ਹੈ। ਇਹ ਅੰਕੜਾ ਹੁਣ ਵੱਧ ਕੇ 110 ਹੋ ਚੁੱਕਾ ਹੈ। ਹਸਪਤਾਲ ‘ਚ ਬੁਨਿਆਦੀ ਸਹੂਲਤਾਂ ਦੀ ਕਮੀ ਨੂੰ ਲੈ ਕੇ ਸੂਬਾ ਸਰਕਾਰ ਲਗਾਤਾਰ ਨਿਸ਼ਾਨੇ ‘ਤੇ ਹੈ ਤੇ ਲਗਾਤਾਰ ਸੂਬੇ ਦੇ ਲੋਕ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਲਾਹਨਤਾਂ ਪਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਸਪੀਕਰ ਅਤੇ ਕੋਟਾ ਸੰਸਦ ਮੈਂਬਰ ਓਮ ਬਿਰਲਾ ਨੇ ਸ਼ਨੀਵਾਰ ਮਰਨ ਵਾਲੇ ਨਵਜੰਮੇ ਬੱਚਿਆਂ ਦੇ ਮਾਪਿਆਂ ਨਾਲ ...

ਮੱਧ ਪ੍ਰਦੇਸ਼ ਦੇ ਸਾਗਰ ‘ਚ ਟ੍ਰੇਨੀ ਜਹਾਜ਼ ਹੋਇਆ ਹਾਦਸਾਗ੍ਰਸਤ , ਪਾਇਲਟ ਅਤੇ ਟਰੇਨਰ ਦੀ ਮੌਤ

Saturday, January 4 2020 07:30 AM
:ਭੋਪਾਲ : ਮੱਧ ਪ੍ਰਦੇਸ਼ ਦੇ ਸਾਗਰਜ਼ਿਲੇ ਦੇ ਧਾਨਾ ਵਿਖੇ ਇਕ ਟ੍ਰੇਨੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ‘ਚ ਟ੍ਰੇਨੀ ਪਾਇਲਟ ਅਤੇ ਟਰੇਨਰ ਦੀ ਮੌਤ ਹੋ ਗਈ ਹੈ। ਇਹ ਜਹਾਜ਼ ਲੈਂਡਿੰਗ ਦੇ ਸਮੇਂ ਖੇਤ ‘ਚ ਜਾ ਡਿੱਗਿਆ ਹੈ।ਇਸ ਹਾਦਸੇ ਵਿੱਚ ਪਾਇਲਟ ਅਸ਼ੋਕ ਮਕਵਾਨਾ ਅਤੇ ਟਰੇਨੀ ਪਿਯੂਸ਼ ਚੰਦੇਲ ਦੀ ਮੌਤ ਹੋ ਗਈ ਸੀ। ਦੋਵੇਂ ਮੁੰਬਈ ਦੇ ਵਸਨੀਕ ਸਨ। ਮਿਲੀ ਜਾਣਕਾਰੀ ਅਨੁਸਾਰ ਪਾਇਲਟ ਨੇ ਰਾਤ ਦੀ ਉਡਾਣ ਤੋਂ ਬਾਅਦ ਧੁੰਦ ਦੇ ਵਧਣ ਕਾਰਨ ਰਨਵੇ ਨੂੰ ਨਹੀਂ ਵੇਖਿਆ, ਜਿਸ ਕਾਰਨ ਜਹਾਜ਼ ਕਰੀਬ 80-100 ਮੀਟਰ ਦੀ ਦੂਰੀ ‘ਤੇ ਮੈਦਾਨ ਵਿਚ ਡਿੱਗ ਗਿਆ ਹੈ।ਇਸ ਹਾਦਸੇ ਦੀ ਸੂਚਨਾ ਮ...

E-Paper

Calendar

Videos