Arash Info Corporation

News: ਆਰਟੀਕਲ

ਬਹੁਤ ਜਰੂਰੀ ਹੈ ਆਰਥਿਕ ਅਜ਼ਾਦੀ

Wednesday, September 23 2020 06:28 AM
ਇਸ ਸੰਸਾਰ ਵਿੱਚ ਹਰ ਇੱਕ ਨੂੰ ਅਜ਼ਾਦ ਪਰਿੰਦੇ ਵਾਂਗ ਜੀਵਨ ਜਿਉਣ ਦਾ ਕੁਦਰਤੀ ਹੱਕ ਹੈ। ਪਰ ਜਿੱਥੇ ਅਗਿਆਨਤਾ ਹੈ, ਉਸ ਪਿੱਛੇ ਅਾਰਥਿਕ ਮੰਦਹਾਲੀ ਹੈ ਤੇ ਜਿੱਥੇ ਆਰਥਿਕ ਮੰਦਹਾਲੀ ਹੈ ਉੱਥੇ ਅਜ਼ਾਦੀ ਨਹੀਂ ਹੋ ਸਕਦੀ। ਦੁਨੀਆਂ ਦੀ ਅਗਿਆਨਤਾ ਦਾ ਸਬੱਬ ਗਰੀਬੀ ਹੈ। ਅਗਿਆਨਤਾ ਅਜਿਹਾ ਹਨੇਰਾ ਹੈ, ਜਿਸ ਵਿੱਚ ਕਿਸੇ ਵੀ ਪ੍ਕਾਰ ਦਾ ਵਿਕਾਸ ਹੋ ਹੀ ਨਹੀਂ ਸਕਦਾ। ਸੁਹਜਮਈ ਦਿਰਸ਼ਟੀ ਜੋ ਕਿ ਸਭ ਕਲਾਵਾਂ ਦੀ ਜਨਮਦਾਤੀ ਹੈ ਉਹ ਕਦੇ ਅਗਿਆਨਤਾ ਵਿੱਚ ਪਨਪ ਨਹੀਂ ਸਕਦੀ। ਅਗਿਆਨਤਾ ਵਿੱਚ ਹਿਰਦੇ ਕਦੇ ਖੁਸ਼ ਨਹੀਂ ਹੁੰਦੇ ਤੇ ਚਿਹਰੇ ਕਦੇ ਖਿੜਦੇ ਨਹੀਂ ਹੁੰਦੇ। ਅੱਖਾਂ ਵਿੱਚ ਤਾਂਘ ਅਤ...

ਅੱਜ ਦੇ ਸਮੇਂ ਵਿੱਚ ਮਾਨਸਿਕ ਰੋਗਾਂ ਬਾਰੇ ਕਿੰਨੇ ਜਾਗਰੂਕ ਹਨ ਲੋਕ

Wednesday, September 23 2020 06:23 AM
ਅੱਜ ਦਾ ਸਮਾਂ ਤੇਜੀ ਨਾਲ ਬਦਲਾਵ ਦਾ ਸਮਾਂ ਹੈ।ਸਭ ਕੁਝ ਬਹੁਤ ਜਲਦੀ ਜਲਦੀ ਬਦਲ ਰਿਹਾ ਹੈ। ਅਜਿਹੇ ਵਿੱਚ ਲੋਕਾਂ ਦੀ ਮਾਨਸਿਕਤਾ ਤੇ ਵੀ ਬਹੁਤ ਗਹਿਰਾ ਅਸਰ ਪਿਆ ਹੈ।ਬੇਸ਼ਕ ਮਾਨਸਿਕ ਰੋਗ ਪਹਿਲੇ ਜਮਾਨੇ ਵਿੱਚ ਵੀ ਹੁੰਦੇ ਸਨ ,ਪਰ ਉਹ ਬਹੁਤ ਘੱਟ ਕੇਸ ਹੁੰਦੇ ਸਨ।ਪਰ ਅੱਜਕਲ੍ਹ ਤਾਂ ਹਰ ਤੀਜਾ ਇਨਸਾਨ ਮਾਨਸਿਕ ਬਿਮਾਰੀਆਂ ਨਾਲ ਦੋ ਚਾਰ ਹੋ ਰਿਹਾ ਹੈ।ਇੰਨੀ ਗਿਣਤੀ ਵਧਣ ਦੇ ਬਾਵਜੂਦ ਵੀ ਕੀ ਅਸੀਂ ਇਹਨਾਂ ਬਿਮਾਰੀਆਂ ਬਾਰੇ ਜਾਗਰੂਕ ਹਾਂ? ਸ਼ਾਇਦ ਨਹੀਂ।ਜਦ ਕਿ ਵਿਗਿਆਨ ਦੇ ਪਸਾਰ ਨਾਲ ਇਸ ਬਾਰੇ ਜਾਗਰੂਕਤਾ ਵਧਣੀ ਚਾਹੀਦੀ ਸੀ।ਪਰ ਇਸ ਦੇ ਅੱਗੇ ਅੜਿਕੇ ਬਹੁਤ ਹਨ।ਸਾਡੇ ਲੋਕਾਂ ਦੀ ...

ਦਿਹਾਤੀ ਖੇਤਰਾਂ ਵਿਚ ਲਾਇਬ੍ਰੇਰੀਆਂ ਬਣਾਉਣਾ

Wednesday, September 23 2020 06:18 AM
ਆਜ਼ਾਦੀ ਦੇ 74 ਸਾਲਾਂ ਬਾਅਦ ਵੀ ਸਾਡੀ ਸਰਕਾਰ ਪੇਂਡੂ ਇਲਾਕੇ ਵਿਚ100 ਪ੍ਰਤੀਸ਼ਤ ਲਾਇਬ੍ਰੇਰੀਆਂ ਸਥਾਪਤ ਕਰਨ ਵਿਚ ਅਸਫਲ ਰਹੀ ਹੈ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਸਾਡੇ ਦੇਸ਼ ਦੀ ਸਾਖਰਤਾ ਦਰਾਂ 74 ਪ੍ਰਤੀਸ਼ਤ ਹੋ ਗਈ ਹੈ ਹੁਣ ਇਹ ਦਰਾਂ ਲਗਭਗ 85 ਪ੍ਰਤੀਸ਼ਤ ਹੈ. ਦਿਹਾਤੀ ਵਿਦਿਆਰਥੀ ਨੂੰ ਪ੍ਰਤੀਯੋਗਤਾ ਪੀ੍ਖੀਆਵਾ ਲਈ ਨਵੇਂ ਸਾਹਿਤ ਲੋੜਾਂ ਹੈ ਇਸ ਤਰ੍ਹਾਂ ਸੀਨੀਅਰ ਨਾਗਰਿਕਾਂ ਨੂੰ ਆਪਣੇ ਗਿਆਨ ਨੂੰ ਵਧਾਉਣ ਲਈ ਲਾਇਬ੍ਰੇਰੀਆਂ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਤਰ੍ਹਾਂ ਔਰਤ ਆਪਣੇ ਖਾਲੀ ਸਮੇਂ ਦੀ ਵਰਤੋਂ ਕਰ ਸਕਦੀ ਹਨ. ਲਾਇਬ੍ਰੇਰੀਆਂ ਦੀ ਸ...

ਖ਼ੁਦਕੁਸ਼ੀਆਂ ਦੀ ਗੁੱਥੀ ਸੁਲਝਾਉਣ ਲਈ ਅਥਾਹ ਯਤਨਾਂ ਦੀ ਲੋੜ

Saturday, September 19 2020 06:50 AM
ਜ਼ਿੰਦਗੀ ਇੱਕ ਇੱਕ ਵਾਰ ਮਿਲਦੀ ਹੈ ਇਹ ਵਾਰ ਵਾਰ ਨਹੀਂ। ਕੁਝ ਧਾਰਮਿਕ ਵਿਸ਼ਵਾਸਾਂ ਮੁਤਾਬਕ ਚੁਰਾਸੀ ਲੱਖ ਜੂਨਾਂ ਤੋਂ ਬਾਅਦ ਸਾਨੂੰ ਇਹ ਇਨਸਾਨ ਦੀ ਜੂਨ ਨਸੀਬ ਹੁੰਦੀ ਹੈ। ਜ਼ਿੰਦਗੀ ਕਿਨੀਂ ਕੀਮਤੀ ਹੈ ਇਨ੍ਹਾਂ ਗੱਲਾਂ ਤੋਂ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜਨਮ ਤੋਂ ਲੈ ਕੇ ਹਰ ਇਨਸਾਨ ਬਚਪਨ, ਜਵਾਨੀ ਅਤੇ ਬੁਢਾਪੇ ਦੇ ਵੱਖ-ਵੱਖ ਰੰਗ ਮਾਣਦਾ ਹੈ। ਜ਼ਿੰਦਗੀ ਸੁੱਖ ਅਤੇ ਦੁੱਖ ਦਾ ਸੁਮੇਲ ਹੈ। ਜੀਵਨ ਦੇ ਕਿਸੇ ਵੀ ਪੜਾਅ ਤੇ ਇਨਸਾਨ ਦੀ ਮੌਤ ਅਨੇਕਾਂ ਕਾਰਨਾਂ ਜਿਵੇਂ ਕਿਸੇ ਬਿਮਾਰੀ , ਹਾਦਸੇ ਆਦਿ ਕਾਰਨ ਹੋ ਸਕਦੀ ਹੈ। ਪਰ ਖੁਦਕੁਸ਼ੀ ਕਰ ਕੇ ਆਪਣੀ ...

ਵਿਰੋਧ ਦੇ ਬਾਵਜੂਦ ਵੀ ਕਿਸਾਨਾਂ ਨਾਲ ਵਰਤਿਆ ਭਾਣਾ

Saturday, September 19 2020 06:46 AM
ਜੋ ਪਿਛਲੇ ਦਿਨੀ ਰਾਜ ਸਰਕਾਰਾਂ ਦੀ ਮਿਲੀ ਭੁਗਤ ਨਾਲ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਪਿੱਠ ਉੱਤੇ ਛੁਰਾ ਮਾਰਿਆ ਹੈ, ਇਸ ਦਾ ਦਰਦ ਬਹੁਤ ਅਸਹਿ ਸੀ । ਇੱਕ ਕਿਸਾਨ ਪਰਿਵਾਰ ਤੋਂ ਸੰਬੰਧ ਰੱਖਦੀ ਹੋਣ ਕਰਕੇ ਇਸ ਦਰਦ ਨੂੰ ਬਹੁਤ ਹੀ ਨੇੜਿਉਂ ਤੱਕਿਆ ਵੀ ਹੈ ਅਤੇ ਮਹਿਸੂਸ ਵੀ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਆਖਰੀ ਗੱਲਬਾਤ ਵਿੱਚ ਏਦਾਂ ਵੀ ਕਿਹਾ ਸੀ ਕਿ " ਅਜ਼ਾਦੀ ਮੈਨੂੰ ਜਾਨ ਤੋਂ ਪਿਆਰੀ ਹੈ, ਸਿੰਘਾਂ ਦਾ ਝੰਡਾ ਸਦਾ ਉੱਚਾ ਰਹਿਣਾ ਚਾਹੀਦਾ ਹੈ ਇਹ ਮੇਰੀ ਅੰਤਿਮ ਇੱਛਾ ਹੈ। ਓਪਰੇ ਪੰਜਾਬ ਉੱਤੇ ਪੈਰ ਧਰਨਗੇ ਤਾਂ ਮੇਰੀ ਛਾਤੀ ਉੱਤੇ ਧਰਨਗੇ । ਗੈਰਾਂ ਦੇ ਸ...

ਵਫ਼ਾਦਾਰ ਕੁੱਤਾ”.

Saturday, September 19 2020 06:44 AM
ਨਵੀ ਜਗਾ ਲਏ ਕਿਰਾਏ ਵਾਲੇ ਘਰ ਨੂੰ ਜਾਂਦੀ ਗਲੀ ਤੋਂ ਬਾਹਰ ਕਾਫੀ ਉਜਾੜ ਬੀਆਬਾਨ ਸੀ ਕਿਸੇ ਨੇ ਦੱਸ ਰਖਿਆ ਸੀ ਕੇ ਅਵਾਰਾ ਕੁੱਤੇ ਤੇ ਕਾਫੀ ਨੇ ਪਰ ਉਹ “ਕਾਲੇ ਰੰਗ ਵਾਲਾ” ਬੜਾ ਹੀ ਖਤਰਨਾਕ ਏ ਮੈਨੂੰ ਅਕਸਰ ਹੀ ਓਵਰ-ਟਾਈਮ ਕਰਕੇ ਹਨੇਰਾ ਪੈ ਜਾਇਆ ਕਰਦਾ! ਇੱਕ ਵਾਰ ਰਾਤੀ ਗਿਆਰਾਂ ਵੱਜ ਗਏ….ਉਹ ਝਾੜੀਆਂ ਤੋਂ ਬਾਹਰ ਨਿੱਕਲ ਸੜਕ ਦੀ ਐਨ ਵਿਚਕਾਰ ਬੈਠਾ ਹੋਇਆ ਸੀ.. ਧੁੰਨੀ ਦੁਆਲੇ ਲੱਗਦੇ ਚੌਦਾਂ ਟੀਕਿਆਂ ਬਾਰੇ ਸੋਚ ਮੈਂ ਸਾਈਕਲ ਤੋਂ ਹੇਠਾਂ ਉੱਤਰ ਗਿਆ…ਪਰ ਉਹ ਬਿਨਾ ਟਸ ਤੋਂ ਮੱਸ ਹੋਇਆ ਮੇਰੇ ਵੱਲ ਘੂਰੀ ਜਾ ਰਿਹਾ ਸੀ.! ਅਚਾਨਕ ਮੇਰਾ ਧਿਆਨ ਹੈਂਡਲ ਨਾਲ ਟੰਗੇ ਟਿਫਨ ਵ...

ਰਿਸ਼ਤਿਆਂ ਦੇ ਘੇਰੇ ਘੱਟ ਰਹੇ

Saturday, September 19 2020 06:37 AM
ਸਾਡੇ ਦਾਦੇ ਪੜਦਾਦੇ ਬੜੀ ਦੂਰ ਤੱਕ ਵਰਤਦੇ ਹੁੰਦੇ ਸੀ ਪਰ ਹੁਣ ਅਸੀਂ ਆਪਣੇ ਨੇੜੇ ਦੇ ਭੈਣ ਭਰਾਵਾਂ ਦੇ ਵੀ ਅਣਸਰਦੇ ਨੂੰ ਜਾਨੇ ਆਂ। ਸੋਚਦੀ ਆਂ ਕੀ ਗੱਲ ਆ, ਹੁਣ ਤਾਂ ਸਾਡੇ ਕੋਲ ਆਉਣ ਜਾਣ ਦੇ ਸਾਧਨ ਵੀ ਵਧੀਆ ਨੇ, ਅੱਗੇ ਵਾਂਗ ਤੁਰਕੇ ਨੀ ਜਾਣਾ ਪੈਂਦਾ। ਫੇਰ ਕਿਉਂ ਅਸੀਂ ਰਿਸ਼ਤਿਆਂ ਨੂੰ ਨਿਭਾਉਂਦੇ ਨੀ। ਕਿਤੇ ਇਹ ਤਾਂ ਨੀ ਕਿ ਅੱਜ ਕੱਲ ਅਸੀਂ ਬਹਾਨੇਬਾਜੀ ਤੇ ਆਲਸ ਚ ਈ ਮਗਰੂਰ ਜਿਹੇ ਹੋਕੇ ਬੈਠੇ ਰਹਿਨੇ ਆਂ, ਸੋਚਦੇ ਆਂ ਮੈਂ ਕੀ ਲੈਣਾਂ ਕਿਸੇ ਤੋਂ। ਬਹੁਤ ਵਾਰ ਬੱਸ ਇਸੇ ਲੈਣ ਦੇਣ ਦੇ ਚੱਕਰ ਚ ਰਿਸ਼ਤੇ ਫੋਨਾਂ ਤੇ ਈ ਹਾਏ ਹੈਲੋ ਤੱਕ ਸਿਮਟ ਕੇ ਦਮ ਤੋੜ ਜਾਂਦੇ ਆ। ਅ...

ਇਹ ਸਲੀਕੇ ਅਪਣਾਈਏ ਅਤੇ ਚੰਗੇ ਗੁਆਂਢੀ ਬਣ ਜਾਈਏ.....

Friday, September 11 2020 09:10 AM
ਆਮ ਧਾਰਣਾ ਹੈ ਕਿ ਖ਼ੂਨ ਦੇ ਰਿਸ਼ਤਿਆਂ ਨਾਲੋਂ ਗਵਾਂਢ ਦਾ ਰਿਸ਼ਤਾ ਜ਼ਿਆਦਾ ਨਜ਼ਦੀਕ ਅਤੇ ਭਰੋਸੇਮੰਦ ਹੁੰਦਾ ਹੈ ਕਿਉਂਕਿ ਦੁੱਖ-ਸੁੱਖ ਵੇਲ਼ੇ ਜਦੋਂ ਕਿਸੇ ਦੀ ਲੋੜ ਹੁੰਦੀ ਹੈ ਤਾਂ ਰਿਸ਼ਤੇਦਾਰਾਂ ਨਾਲੋਂ ਵੀ ਪਹਿਲਾਂ ਹਾਜਰ ਹੋ ਜਾਂਦੇ ਹਨ ਗੁਆਂਢੀ।ਉਹ ਗੁਆਂਢੀ ਹੀ ਹਨ, ਜਿਨ੍ਹਾਂ ਨਾਲ ਸਾਡੀ ਰਾਤ-ਦਿਨ ਦੀ ਸਾਂਝ ਹੁੰਦੀ ਹੈ। ਇਕ ਵਧੀਆ ਆਸਰਾ ਅਤੇ ਮਜ਼ਬੂਤ ਥੰਮ੍ਹ ਦਾ ਰੂਪ ਹੁੰਦਾ ਹੈ, ਇੱਕ ਚੰਗਾ ਗੁਆਂਢ । ਰੱਬ ਨਾ ਕਰੇ ਕਿਸੇ ਨੂੰ ਮਾੜਾ ਗੁਆਂਡ ਟੱਕਰ ਜਾਵੇ ਤਾਂ ਚੌਵੀ ਘੰਟੇ ਦਾ ਕਲੇਸ਼ ਅਤੇ ਦਿਮਾਗੀ ਪ੍ਰੇਸ਼ਾਨੀ ਸਿਰ ਤੇ ਮੱਛਰਾਂ ਵਾਂਗ ਮੰਡਰਾਉਂਦੀ ਰਹਿੰਦੀ ਹੈ। ਇੱਕ ਕਹਾਵ...

▪ਨਸ਼ੇ ਦੀ ਬੀਮਾਰੀ ਤੇ ਜਿੱਤ ਪਾਉਣ ਲਈ ਪਰਿਵਾਰ ਨੂੰ ਬਿਮਾਰੀ ਨੂੰ ਸਮਝਣਾ ਜ਼ਰੂਰੀ▪

Friday, September 11 2020 09:10 AM
ਉਹ ਛੇ ਸਾਲ ਦਾ ਬੱਚਾ ਹੋਵੇ ਉਹ ਇਹ ਹੀ ਕਹੇਗਾ ਕਿ ਬੜੀ ਮਾੜੀ ਚੀਜ਼ ਹੈ ਜੇ ਇਹ ਧਾਰਨਾ ਇੱਕ ਛੋਟਾ ਬੱਚਾ ਸਮਾਜ ਤੋਂ ਸਿੱਖਦਾ ਹੈ ਜਾਂ ਪਰਿਵਾਰ ਵੱਲੋਂ ਉਸ ਨੂੰ ਦਿੱਤੀ ਜਾਂਦੀ ਹੈ ਤਾਂ ਫਿਰ ਕਿਵੇਂ ਇਹ ਧਾਰਨਾ ਉਮਰ ਦੇ ਨਾਲ ਪੱਕੀ ਹੋਣ ਦੀ ਬਜਾਏ ਕਮਜ਼ੋਰ ਪੈ ਜਾਂਦੀ ਹੈ ਅਤੇ ਅਤੇ ਕੀ ਕਾਰਨ ਬਣਦਾ ਹੈ ਕਿ ਛੋਟੀ ਉਮਰੇ ਬੱਚੇ ਇਸ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਨਸ਼ੇ ਰੂਪੀ ਇੱਕ ਆਲੀਸ਼ਾਨ ਸਵੀਮਿੰਗ ਪੂਲ ਵਿੱਚ ਤਾਰੀਆਂ ਲਾਉਣ ਲੱਗ ਜਾਂਦੇ ਹਨ ਇਹ ਨਸ਼ਾ ਸ਼ੁਰੂਆਤੀ ਦੌਰ ਵਿੱਚ ਇਨ੍ਹਾਂ ਨੂੰ ਸਰਦੀਆਂ ਵਿਚ ਕੋਸੀ ਨਿੱਘੀ ਗਲਵੱਕੜੀ ਅਤੇ ਗਰਮੀਆਂ ਵਿੱਚ ਠੰਡੀਰ ਦਾ ਅਨੁਭਵ ਕਰਾਉਂਦਾ ਹੈ ...

ਸਾਵਧਾਨ ! ਕਿਧਰੇ ਜਾਨਲੇਵਾ ਨਾ ਬਣ ਜਾਵੇ ਘਰੇਲੂ ਇਕਾਂਤਵਾਸ

Friday, September 11 2020 09:08 AM
ਕੋਵਿਡ 19 ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਬਦਲਿਆ ਹੈ। ਇੱਕ ਨਵੀਂ ਕਿਸਮ ਦਾ ਵਾਇਰਸ ਹੋਣ ਕਰਕੇ ਇਸ ਪ੍ਰਤੀ ਆਮ ਲੋਕਾਂ, ਸਰਕਾਰਾਂ ਅਤੇ ਡਾਕਟਰੀ ਖੋਜਾਰਥੀਆਂ ਦੀਆਂ ਧਾਰਨਾਵਾਂ ਸਮੇਂ ਸਮੇਂ ਤੇ ਬਦਲਦੀਆਂ ਆ ਰਹੀਆਂ ਹਨ। ਸਰਕਾਰਾਂ ਨੂੰ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੲੀ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣੀਆਂ ਪਈਆਂ ਅਤੇ ਸਮੇਂ ਸਮੇਂ ਤੇ ਉਸ ਵਿੱਚ ਬਦਲਾਅ ਕਰਨਾ ਪਿਆ। ਡਾਕਟਰੀ ਖੋਜਾਰਥੀਆਂ ਨੇ ਕੇਸਾਂ ਨਾਲ ਹੋਏ ਤਜਰਬਿਆਂ ਦੇ ਆਧਾਰ ਤੇ ਸਮੇਂ ਸਮੇਂ ਤੇ ਗਾਈਡਲਾਈਨਜ਼ ਵਿੱਚ ਤਬਦੀਲੀਆਂ ਲਿਆਂਦੀਆਂ। ਆਮ ਲੋਕ ਜਿਥੇ ਸ਼ੁਰੂਆਤ ਵਿੱਚ ਇਕਾ ਦੁੱਕ...

ਸੁੱਕੀ ਰੋਟੀ

Wednesday, September 9 2020 05:41 AM
"ਓਏ ਸੁਨੀਲ ਕਿ ਲਾਇਆ ਟਿਫਿਨ ਵਿੱਚ, "ਕੁਝ ਨਹੀਂ , ਮਾਂ ਦੀ ਬਣੀ ਰੋਟੀ ਦਾ ਰੋਲ" ਇਹ ਮੇਰਾ ਟਿਫਿਨ ਲੈ ਲਾ, ਕਮਲਾ ਆਂਟੀ ਨੇ ਇਸ ਵਿਚ ਬਰਗਰ ਪਾਇਆ ਹੈ" "ਓ ਵਾਹ, ਇਹ ਬਹੁਤ ਸਵਾਦ ਹੈ, ਪਰ ਤੁਸੀਂ ਇਹ ਕਿਉਂ ਨਹੀਂ ਖਾਂਦੇ? ਹਰ ਦਿਨ ਤੁਸੀਂ ਮੈਨੂੰ ਆਪਣਾ ਸਵਾਦੀ ਭੋਜਨ ਦਿੰਦੇ ਹੋ ਅਤੇ ਮੇਰੀਆਂ ਸੁੱਕੀ ਰੋਟੀਆਂ ਖਾਂਦੇ ਹੋ, ਕੀ ਇਹ ਵਧੀਆ ਹੈ?" "ਹਾਂ, ਕਿਉਂਕਿ ਇਹ ਉਹੀ ਹੈ ਜੋ ਤੁਹਾਡੀ ਮਾਂ ਆਪਣੇ ਹੱਥਾਂ ਨਾਲ ਬਣਾਉਂਦੀ ਹੈ ਤੇਰੀ ਮਾਂ ਨਹੀਂ ਹੈ? "ਮਾਂ ਹੈ,ਪਰ ਕਿੱਟੀ ਪਾਰਟੀਆਂ ਵਿਚ ਰੁੱਝੀ ਰਹਿੰਦੀ ਹੈ, ਡੈਡੀ ਕੰਮ ਤੋਂ ਮੁਕਤ ਨਹੀਂ ਹੁੰਦੇ। ਉਹ ਘਰ ਆਉਂਦੀ ...

ਸੋਸ਼ਲ ਮੀਡੀਆ ਰਾਹੀਂ ਗੁੰਮਰਾਹ ਹੋ ਰਹੀਆਂ ਕੁੜੀਆਂ

Wednesday, September 9 2020 05:33 AM
ਅੱਜ ਦੇ ਅਧੁਨਿਕ ਵਰਗ ਅਤੇ ਵਿਗਿਆਨ ਦੀ ਸਭ ਤੋਂ ਵੱਡੀ ਦੇਣ ਇੰਟਰਨੈੱਟ ਹੈ। ਪਿਛਲੇ ਕੁਝ ਦਹਾਕਿਆਂ ਤੋਂ ਇੰਟਰਨੈੱਟ ਦੀ ਵਰਤੋਂ ਨੇ ਅਜਿਹੀ ਤੇਜ਼ ਰਫ਼ਤਾਰ ਫੜੀ ਕਿ ਇੰਟਰਨੈੱਟ ਦੀ ਵਰਤੋਂ ਇਨਸਾਨੀ ਜੀਵਨ ਦੇ ਹਰੇਕ ਹਿੱਸੇ ਵਿੱਚ ਆ ਪਹੁੰਚੀ । ਸਮੇਂ ਨਾਲ ਬਦਲਾਅ ਆਉਣਾ ਕੁਦਰਤ ਦਾ ਨਿਯਮ ਹੈ। ਪਰ ਇਸ ਕਦਰ ਬਦਲਾਅ ਆਉਣਾ ਕਿ ਮਨੁੱਖ ਕੇਵਲ ਮਸ਼ੀਨਾਂ ਯੋਗਾ ਰਹਿ ਜਾਵੇ, ਇੱਕ ਚੰਗਾ ਬਦਲਾਅ ਪ੍ਤੀਤ ਨਹੀਂ ਹੁੰਦਾ। ਇੰਟਰਨੈੱਟ ਦੀ ਗੱਲ ਕੀਤੀ ਜਾਵੇ ਤਾਂ ਇਹ ਵਿਗਿਆਨ ਦਾ ਬਹੁਤ ਵੱਡਾ ਅਵਿਸ਼ਕਾਰ ਹੈ। ਜਿਸ ਨੇ ਬਹੁਤ ਸਾਰੇ ਕੰਮਾਂ ਦੇ ਬੋਝ ਨੂੰ ਹਲਕਾ ਹੀ ਨਹੀਂ ਕੀਤਾ ਬਲਕਿ ਬਹੁਤ ਸਾਰੀ...

ਕਰੋਨਾ ਦਾ ਪਰਿਵਾਰਕ ਸਮਾਗਮਾਂ ਤੇ ਪ੍ਰਭਾਵ

Wednesday, September 9 2020 05:32 AM
ਇਸ ਮਹਾਂਮਾਰੀ ਕਰੋਨਾ ਨੇ ਇੱਕ ਵਾਰ ਤਾਂ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।ਸਾਰੀ ਦੁਨੀਆਂ ਵਿੱਚ ਕਾਰੋਬਾਰ ਪੱਖੋ ਬੁਰਾਹਾਲ ਹੋ ਗਿਆ ਹੈ।ਕਰੋੜਾਂ ਲੋਕ ਨੌਕਰੀਆਂ ਤੋਂ ਹੱਥ ਧੋ ਬੈਠੇ ਹਨ।ਲੋਕਾਂ ਨੂੰ ਮੰਦਹਾਲੀ ਸਤਾ ਰਹੀ ਹੈ।ਸਾਰੇ ਪਾਸੇ ਮੌਤ ਦਾ ਖੌਫ ਹੈ। ਪਰ ਇਸ ਸਭ ਦੇ ਬਾਵਜੂਦ ਕੁਝ ਅੱਛਾ ਵੀ ਵਾਪਰਿਆ ਹੈ।ਭਾਰਤੀਆਂ ਵਿਚ ਤੇ ਖਾਸ ਕਰਕੇ ਸਾਡੇ ਪੰਜਾਬੀਆਂ ਵਿੱਚ ਵਿਆਹ ਜਾ ਮਰਨਿਆਂ ਤੇ ਬਹੁਤ ਵੱਡੇ ਵੱਡੇ ਇਕੱਠ ਕਰਕੇ ਪੈਸਾ ਰੋੜ੍ਹਨ ਤੇ ਸ਼ੋਸ਼ੇਬਾਜ਼ੀ ਦੀ ਹੋੜ ਲੱਗੀ ਹੋਈ ਸੀ।ਰੋਜ਼ਾਨਾ ਸੜਕਾਂ ਦੇ ਕਿਨਾਰੇ ਬਣੇ ਪੈਲਸਾਂ ਵਿੱਚ ਕਾਰਾਂ ਦੀ ਗ...

ਗਰੀਬ ਵਿਦਿਆਰਥੀਆਂ ਲਈ ਕੇ.ਵੀ.ਪੀ.ਵਾਈ. ਸਕਾਲਰਸ਼ਿਪ ਲਾਹੇਵੰਦ - ਵਿਜੈ ਗਰਗ

Monday, September 7 2020 06:55 AM
ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ ਸਾਇੰਸ ਐਂਡ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਦੁਆਰਾ ਚਲਾਈ ਗਈ ਸਕੀਮ ਹੈ, ਜਿਸ ਵਿਚ ਦੇਸ਼ ਭਰ ਦੇ ਬਹੁਤ ਹੀ ਪ੍ਰਤੀਭਾਵਸ਼ਾਲੀ ਵਿਦਿਆਰਥੀਆਂ ਨੂੰ ਬੇਸਿਕ ਸਾਇੰਸ ਦੇ ਕੋਰਸ ਅਤੇ ਰਿਸਰਚ ਕਰਨ ਲਈ ਪ੍ਰੇਰਿਤ ਕਰਨਾ ਅਤੇ | ਇਨ੍ਹਾਂ ਕੋਰਸਾਂ ਵਿੱਚ ਕਰੀਅਰ ਬਣਾਉਣ ਵਿੱਚ ਮਦਦ ਕਰਨਾ। | ਇਸ ਪ੍ਰੋਗਰਾਮ ਦਾ ਮੰਤਵ ਉਨ੍ਹਾਂ ਟੈਲੰਟਿਡ ਵਿਦਿਆਰਥੀਆਂ ਨੂੰ ਚੁਣਨਾ ਹੈ, ਜਿਹੜੇ ਬੇਸਿਕ ਸਾਇੰਸ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋਣ ਅਤੇ ਰਿਸਰਚ ਕਰਨਾ ਚਾਹੁੰਦੇ ਹੋਣ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਟੈਲੰਟਿਡ ਵਿਦਿਆਰਥੀ ਇੰਜਨੀਰਿੰਗ ਜਾਂ ਡਾਕਟ...

ਘੁਟਨ ਭਰੀ ਜ਼ਿੰਦਗੀ

Friday, September 4 2020 07:33 AM
ਅੱਜ ਦੇ ਸਮੇ ਜਿਥੇ ਸੁਖ ਸੂਹਲਤਾ ਤੇ ਸਾਧਨਾ ਦੀ ਕੋਈ ਕਮੀ ਨਹੀਂ ਹੈ ਉਥੇ ਜ਼ਿੰਦਗੀ ਜ਼ਿਆਦਾ ਖੁਸ਼ਨੁਮਾ ਤੇ ਖੁਸ਼ਦਿਲੀ ਨਾਲ ਬਤੀਤ ਹੋਣੀ ਚਾਹੀਦੀ ਹੈ।ਪਰ ਹੋ ਰਿਹਾ ਇਸਦੇ ਉਲਟ ਕੀਤੇ ਸੁਖ ਸੂਹਲਤ ਤੇ ਸਾਧਨਾਂ ਦੀ ਬਹੁਤਾਤ ਹੀ ਤਾ ਨਹੀਂ ਆਪਾ ਨੂੰ ਘੁਟਨ ਭਰੀ ਜ਼ਿੰਦਗੀ ਵਿੱਚ ਧਕੇਲ ਰਹੀ। ਪੁਰਾਤਨ ਸਮੇ ਵਿੱਚ ਜਦੋਂ ਬਹੁਤ ਹੀ ਸੀਮਤ ਸਾਧਨ ਸਨ ਤਾ ਇਨਸਾਨ ਖ਼ੁਸ਼,ਰੋਗ ਮੁਕਤ ਤੇ ਲੰਬੀ ਖੁਸ਼ਹਾਲ ਜ਼ਿੰਦਗੀ ਜੀਦਾ ਸੀ ਪਰ ਅੱਜ-ਕੱਲ੍ਹ ਹਰ ਪੜਾਅ ਤੇ ਹਰ ਸੂਹਲਤ ਮੁਹਇਆ ਹੈ।ਤਦ ਜ਼ਿੰਦਗੀ ਛੋਟੀ ਤੇ ਘੁਟਣ ਭਰੀ ਕਿਉ ਹੁੰਦੀ ਜਾ ਰਹੀ ਹੈ ਇਹ ਇਕ ਗੰਭੀਰ ਸੋਚ ਦਾ ਵਿਸ਼ਾ ।ਕੀ ਵਿਗਿਆਨ ਤ...