News: ਦੇਸ਼

ਤਿਰੰਗੇ ਨੂੰ ਲੈ ਕੇ ਦਿੱਤੇ ਬਿਆਨ ਨਾਲ ਮੁਸੀਬਤ 'ਚ ਮਹਿਬੂਬਾ, 3 ਨੇਤਾਵਾਂ ਨੇ ਦਿੱਤੇ ਅਸਤੀਫੇ

Monday, October 26 2020 01:14 PM
ਸ੍ਰੀਨਗਰ, 26 ਅਕਤੂਬਰ - ਪੀਪੁਲਸ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਟੀ.ਐਸ. ਬਾਜਵਾ, ਵੇਦ ਮਹਾਜਨ ਤੇ ਹੁਸੈਨ ਏ ਵਫਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਮਹਿਬੂਬਾ ਮੁਫਤੀ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਉਹ ਮੁਫਤੀ ਦੇ ਕੁੱਝ ਕਾਰਜਾਂ ਤੇ ਅਣਚਾਹੇ ਕਥਨਾਂ ਨਾਲ ਵਿਸ਼ੇਸ਼ ਰੂਪ ਵਿਚ ਅਸਹਿਜ ਮਹਿਸੂਸ ਕਰਦੇ ਹਨ, ਜੋ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਚੋਟ ਪਹੁੰਚਾਉਂਦੇ ਹਨ।...

ਕੋਲਾ ਘੁਟਾਲਾ: ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇਅ ਨੂੰ ਤਿੰਨ ਸਾਲ ਦੀ ਕੈਦ

Monday, October 26 2020 01:13 PM
ਨਵੀਂ ਦਿੱਲੀ, 26 ਅਕਤੂਬਰ ਦਿੱਲੀ ਦੀ ਇਕ ਅਦਾਲਤ ਨੇ ਝਾਰਖੰਡ ਵਿੱਚ 1999 ਵਿੱਚ ਕੋਲਾ ਖਾਣਾਂ ਦੀ ਵੰਡ ਮਾਮਲੇ ਵਿੱਚ ਬੇਨਿਯਮੀਆਂ ਦੇ ਇਕ ਮਾਮਲੇ ਵਿੱਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇਅ ਨੂੰ ਸੋਮਵਾਰ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਦਿਲੀਪ ਰੇਅ ਕੋਲਾ ਮੰਤਰੀ ਸਨ। ਵਿਸ਼ੇਸ਼ ਜੱਜ ਭਰਤ ਪ੍ਰਾਸ਼ਰ ਨੇ ਕੋਲਾ ਮੰਤਰਾਲੇ ਦੇ ਤਤਕਾਲੀ ਸੀਨੀਅਰ ਅਧਿਕਾਰੀ ਪ੍ਰਦੀਪ ਕੁਮਾਰ ਬੈਨਰਜੀ ਅਤੇ ਨਿਤਿਆਨੰਦ ਗੌਤਮ ਤੇ ਕੈਸਟ੍ਰਾਨ ਟੈਕਨਾਲੋਜੀ ਲਿਮਟਿਡ ਦੇ ਡਾਇਰੈਕਟਰ ਮਹਿੰਦਰ ਕੁਮਾਰ ਅਗਰਵਾਲ ਨੂੰ ਵੀ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣ...

ਧਾਰਮਿਕ ਸ਼ਬਦ “ਸੇਵਾ ਤੇ ਬੰਦਗੀ'' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ - ਸ਼ੇਰਪੁਰੀ

Monday, October 26 2020 10:50 AM
ਮਿਲਾਨ ਇਟਲੀ, 26 ਅਕਤੂਬਰ (ਦਲਜੀਤ ਮੱਕੜ) ਜੈਸੀ ਕਰਨੀ ਵੈਸੀ ਭਰਨੀ ਗੁਰਬਾਣੀ ਦੇ ਵਾਕ ਅਨੁਸਾਰ, ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਧਾਰਮਿਕ ਸ਼ਬਦ “ਸੇਵਾ ਤੇ ਬੰਦਗੀ'', ਰਿਲੀਜ਼ ਹੋਇਆ ਹੈ ਗਾਇਕ ਬਲਵੀਰ ਸ਼ੇਰਪੁਰੀ ਅਵਾਜ਼ ਵਿਚ ਸ਼ਿਗਾਰੇ ਸ਼ਬਦ ਨੂੰ ਵਿਸ਼ਵ ਪ੍ਰਸਿੱਧ ਗੀਤਕਾਰ ਨਿਰਵੈਰ ਸਿੰਘ ਢਿੱਲੋਂ ਤਾਸ਼ਪੁਰੀ ਵਲੋ ਕਲਮਬੰਦ ਕੀਤਾ ਗਿਆ ਹੈ ਜਦ ਕਿ ਸੰਗੀਤ ਧੁਨਾਂ ਹਰੀ ਅਮਿਤ ਦੁਆਰਾ ਤਿਆਰ ਕੀਤੀਆਂ ਗਈਆ ਹਨ ਵੀਡੀਓ ਐਡੀਟਰ ਤੇ ਡਾਇਰੈਕਟਰ ਕੁਲਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੀਤਾ ਗਿਆ ਹੈ ਪੇਸ਼ਕਸ਼ ਸਾਬੀ ਚੀਨੀਆਂ ਅਤੇ ਭਗਵਾਨ ਵਾਲਮਿਕ ਸਭਾ ਮਾਰਕੇ ਇਟਲੀ...

ਅਮਰੀਕਾ : ਇਸ ਸੜਕ ਦਾ ਨਾਂ ਰੱਖਿਆ ਗਿਆ 'ਪੰਜਾਬ ਐਵੇਨਿਊ'

Saturday, October 24 2020 11:21 AM
ਅਮਰੀਕਾ, 24 ਅਕਤੂਬਰ (ਜੀ.ਐਨ. ਐਸ.ਏਜੰਸੀ) ਬੀਤੇ ਦਿਨ ਸ਼ੁੱਕਰਵਾਰ ਨੂੰ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਇਲਾਕੇ ਰਿਚਮੰਡ ਹਿੱਲ ਦੀ ਇਕ ਸਟ੍ਰੀਟ 101 ਐਵੇਨਿਊ ਦਾ ਨਾਂ 'ਪੰਜਾਬ ਐਵੇਨਿਊ' ਰੱਖਣ ਦਾ ਉਦਘਾਟਨੀ ਸਮਾਰੋਹ ਹੋਇਆ ਅਤੇ ਹੁਣ ਜਨਤਾ ਇਸ ਸੜਕ ਨੂੰ 'ਪੰਜਾਬ ਐਵੇਨਿਊ' ਨਾਲ ਤਸਦੀਕ ਕਰੇਗੀ। 'ਪੰਜਾਬ ਐਵੇਨਿਊ' 111 ਸਟ੍ਰੀਟ ਤੋਂ ਲੈ ਕੇ 123 ਸਟ੍ਰੀਟ ਤੱਕ ਚੱਲੇਗਾ।...

ਭਾਰਤ ਦੀ ਆਬੋ ਹਵਾ ਕਿੰਨੀ ਗੰਦੀ: ਟਰੰਪ

Friday, October 23 2020 11:25 AM
ਵਾਸ਼ਿੰਗਟਨ, 23 ਅਕਤੂਬਰ (ਜੀ.ਐਨ.ਐਸ.ਏਜੰਸੀ) ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਡੈਮੋਕਰੈਟਿਕ ਪਾਰਟੀ ਵੱਲੋਂ ਉਨ੍ਹਾਂ ਦੇ ਵਿਰੋਧ ਵਿੱਚ ਖੜ੍ਹੇ ਜੋਅ ਬਾਇਡਨ ਦਰਮਿਆਨ 3 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਅੱਜ ਆਖਰੀ ਅਧਿਕਾਰਤ ਬਹਿਸ ਹੋਈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਭਾਰਤ 'ਤੇ ਨਿਸ਼ਾਨਾ ਸੇਧਿਆ। ਟਰੰਪ ਨੇ ਬਹਿਸ ਦੌਰਾਨ ਚੀਨ, ਰੂਸ ਤੇ ਭਾਰਤ ਦੇ ਹਵਾਲੇ ਨਾਲ ਕਿਹਾ ਕਿ ਹਵਾ ਕਿੰਨੀ ਗੰਦੀ ਹੈ। ਟਰੰਪ ਦੇ ਇਸ ਬਿਆਨ ਨੇ ਭਾਰਤ ਦੇ ਰਣਨੀਤੀ ਘਾੜਿਆਂ ਨੂੰ ਨਿਰਾਸ਼ ਕੀਤਾ ਹੈ। ਇਸ ਤੋਂ ਪਹਿਲਾਂ ਟਰੰਪ ਤੇ ਬਾਇਡਨ ਦ...

ਡੇਟਾ ਸੁਰੱਖਿਆ: ਐਮਾਜ਼ੋਨ ਵੱਲੋਂ ਜੇਪੀਸੀ ਅੱਗੇ ਪੇਸ਼ ਹੋਣ ਤੋਂ ਇਨਕਾਰ

Friday, October 23 2020 11:24 AM
ਨਵੀਂ ਦਿੱਲੀ, 23 ਅਕਤੂਬਰ (ਜੀ.ਐਨ.ਐਸ.ਏਜੰਸੀ) ਈ-ਕਾਮਰਸ ਜਾਇੰਟ ਐਮਾਜ਼ੋਨ ਨੇ ਡੇਟਾ ਸੁਰੱਖਿਆ ਬਿੱਲ ਨੂੰ ਲੈ ਕੇ ਸੰਸਦ ਦੀ ਸਾਂਝੀ ਕਮੇਟੀ (ਜੇਪੀਸੀ) ਦੀ 28 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਤੋਂ ਨਾਂਹ ਕਰ ਦਿੱਤੀ ਹੈ। ਕਮੇਟੀ ਦੀ ਚੇਅਰਪਰਸਨ ਤੇ ਭਾਜਪਾ ਦੀ ਸੰਸਦ ਮੈਂਬਰ ਮਿਨਾਕਸ਼ੀ ਲੇਖੀ ਨੇ ਇਹ ਜਾਣਕਾਰੀ ਦਿੰਦਿਆਂ ਐਮਾਜ਼ੋਨ ਦੀ ਇਸ ਕਾਰਵਾਈ ਨੂੰ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦੱਸਿਆ ਹੈ। ਲੇਖੀ ਨੇ ਕਿਹਾ ਕਿ ਕਮੇਟੀ ਮੈਂਬਰ ਈ-ਕਾਮਰਸ ਕੰਪਨੀ ਖ਼ਿਲਾਫ਼ ਕਾਰਵਾਈ ਕਰਨ ਨੂੰ ਲੈ ਕੇ ਇਕਮੱਤ ਹੈ। ਇਸ ਦੌਰਾਨ ਭਾਰਤ ਵਿੱਚ ਫੇਸਬੁੱਕ ਦਾ ਕਾਰੋਬਾਰ ਵੇਖਦੇ...

ਦੇਸ਼ ਵਿੱਚ ਕੋਵਿਡ-19 ਦੇ 54,366 ਨਵੇਂ ਕੇਸ, 690 ਹੋਰ ਮੌਤਾਂ

Friday, October 23 2020 11:23 AM
ਨਵੀਂ ਦਿੱਲੀ, 23 ਅਕਤੂਬਰ (ਜੀ.ਐਨ.ਐਸ.ਏਜੰਸੀ) ਪਿਛਲੇ 24 ਘੰਟਿਆਂ ਵਿੱਚ 54,366 ਨਵੇਂ ਕੇਸਾਂ ਨਾਲ ਦੇਸ਼ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 77,61,312 ਹੋ ਗਈ ਹੈ। ਊਂਜ ਅੱਜ ਲਗਾਤਾਰ ਪੰਜਵਾਂ ਦਿਨ ਹੈ ਜਦੋਂ ਰੋਜ਼ਾਨਾ ਰਿਪੋਰਟ ਹੋਣ ਵਾਲੇ ਕੇਸਾਂ ਦੀ ਗਿਣਤੀ 60 ਹਜ਼ਾਰ ਤੋਂ ਹੇਠਾਂ ਰਹੀ ਹੈ। ਇਸ ਦੌਰਾਨ ਅੱਜ ਸਵੇਰੇ ਅੱਠ ਵਜੇ ਤਕ 690 ਹੋਰ ਮੌਤਾਂ ਨਾਲ ਕਰੋਨਾਵਾਇਰਸ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,17,306 ਦੇ ਅੰਕੜੇ ਨੂੰ ਪੁੱਜ ਗਈ ਹੈ। 89.53 ਫੀਸਦ ਦੀ ਕੌਮੀ ਰਿਕਵਰੀ ਦਰ ਨਾਲ ਹੁਣ ਤਕ 69,48,497 ਲੋਕ ਸਿਹਤਯਾਬ ਹੋ ਚੁੱਕੇ ਹਨ। ਸ...

ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ 11 ਭਾਰਤੀ ਵਿਦਿਆਰਥੀ ਗ੍ਰਿਫ਼ਤਾਰ

Friday, October 23 2020 11:22 AM
ਵਾਸ਼ਿੰਗਟਨ, 23 ਅਕਤੂਬਰ (ਜੀ.ਐਨ.ਐਸ.ਏਜੰਸੀ) ਅਮਰੀਕਾ ਦੀਆਂ ਫੈਡਰਲ ਲਾਅ ਐਨਫੋਰਸਮੈਂਟ ਏਜੰਸੀਆਂ ਨੇ ਮੁਲਕ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ 11 ਭਾਰਤੀਆਂ ਸਮੇਤ ਕੁੱਲ 15 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਰੀਕਾ ਦੇ ਪਰਵਾਸ ਤੇ ਕਸਟਮ ਅਧਿਕਾਰੀਆਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਬੋਸਟਨ, ਵਾਸ਼ਿੰਗਟਨ, ਹਿਊਸਟਨ, ਨੇਵਾਰਕ, ਨੈਸ਼ਵਿਲੇ, ਐੱਫ.ਲੋਡਰਡੇਲ, ਪਿਟਸਬਰਗ ਤੇ ਹੈਰਿਸਬਰਗ ਤੋਂ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਦੋ ਲਿਬੀਅਨ, ਇਕ-ਇਕ ਸੇਨੇਗਲੀ ਤੇ ਬੰਗਲਾਦੇਸ਼ੀ ਵਿਦਿਆਰਥੀ ਵੀ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿਦਿਆਰਥੀਆਂ ਨੂੰ ਆਪਟੀਕਲ...

ਬਿਹਾਰ ਚੋਣਾਂ ਲਈ ਭਾਜਪਾ ਵਲੋਂ 'ਸੰਕਲਪ ਪੱਤਰ' ਜਾਰੀ

Thursday, October 22 2020 06:42 AM
ਪਟਨਾ, 22 ਅਕਤੂਬਰ- ਆਗਾਮੀ ਬਿਹਾਰ ਵਿਧਾਨ ਸਭਾ ਚੋਣਾਂ ਲਈ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਪਟਨਾ 'ਚ ਭਾਜਪਾ ਦਾ 'ਸੰਕਲਪ ਪੱਤਰ' (ਚੋਣ ਮਨੋਰਥ ਪੱਤਰ) ਜਾਰੀ ਕੀਤਾ। ਭਾਜਪਾ ਨੇ ਆਪਣੇ ਸੰਕਲਪ ਪੱਤਰ 'ਚ 11 ਸੰਕਲਪ ਕੀਤੇ ਹਨ। ਇਨ੍ਹਾਂ 'ਚ ਸਭ ਤੋਂ ਪਹਿਲਾਂ ਸੰਕਲਪ ਇਹ ਹੈ ਕਿ ਜੇਕਰ ਭਾਜਪਾ ਸੱਤਾ 'ਚ ਆਉਂਦੀ ਹੈ ਤਾਂ ਬਿਹਾਰ 'ਚ ਕੋਰੋਨਾ ਵੈਕਸੀਨ ਦਾ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ। ਭਾਜਪਾ ਨੇ ਆਪਣੇ ਸੰਕਲਪ ਪੱਤਰ 'ਚ 19 ਲੱਖ ਨੌਕਰੀਆਂ ਦੇਣ ਦਾ ਵੀ ਵਾਅਦਾ ਕੀਤਾ ਹੈ।...

ਟਰੰਪ ਦਾ ਵਾਅਦਾ, ਮੁੜ ਸੱਤਾ ਮਿਲੀ ਤਾਂ ਮੁਫਤ ਕਰਾਂਗਾ ਕੋਰੋਨਾ ਦਾ ਇਲਾਜ

Monday, October 19 2020 01:37 PM
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਰੇ ਅਮਰੀਕੀਆਂ ਨੂੰ ਕੋਰੋਨਾ ਵਾਇਰਸ ਦਾ ਇਲਾਜ ਮੁਫਤ ਦੇਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵਿਸਕਾਨਸਿਨ ਨੇ ਇਕ ਖੇਤਰੀ ਹਵਾਈ ਅੱਡੇ ’ਤੇ ਇਕ ਚੋਣ ਰੈਲੀ ਦੌਰਾਨ ਐਲਾਨ ਕੀਤਾ ਕਿ ਜੋ ਐਂਟੀਬਾਡੀ ਇਲਾਜ ਉਨ੍ਹਾਂ ਨੂੰ ਮਿਲਿਆ ਉਹ ਜਨਤਾ ਲਈ ਮੁਫਤ ਉਪਲੱਬਧ ਕਰਵਾਇਆ ਜਾਵੇਗਾ। ਕੋਰੋਨਾ ਤੋਂ ਆਪਣੀ ਰਿਕਵਰੀ ਦਾ ਚੋਣ ਲਾਭ ਲੈਂਦੇ ਹੋਏ ਉਨ੍ਹਾਂ ਨੇ ਇਸ ਚੋਣ ਨੂੰ ‘ਟਰੰਪ ਸੁਪਰ ਰਿਕਵਰੀ’ ਅਤੇ ‘ਬਾਇਡੇਨ ਡਿਪ੍ਰੈਸ਼ਨ’ ਵਿਚਾਲੇ ਇਕ ਵਿਕਲਪ ਦੱਸ ਦਿੱਤਾ। ਦਿਨ ਦੀ ਸ਼ੁਰੂਆਤ ’ਚ ਮਿਸ਼ੀਗਨ ’ਚ ਹੋਈ ਚੋਣ ਰੈਲੀ ’ਚ ਟਰੰਪ ਨੇ ਚਿਤਾਵਨੀ ਦਿ...

ਮਹਾਰਾਸ਼ਟਰ: ਐਸਡੀਐਮਏੇ ਲਏ ਦਸਹਿਰਾ ਸਮਾਗਮ ਬਾਰੇ ਫੈਸਲਾ: ਸੁਪਰੀਮ ਕੋਰਟ

Monday, October 19 2020 11:19 AM
ਨਵੀਂ ਦਿੱਲੀ, 19 ਅਕਤੂਬਰ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਹਾਰਾਸ਼ਟਰ ਆਫਤ ਪ੍ਰਬੰਧਨ ਅਥਾਰਟੀ(ਐਸਡੀਐਮਏ) ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੂੰ ਦਸਹਿਰਾ ਸਮਾਗਮ ਕਰਾਉਣ ਦੀ ਇਜਾਜ਼ਤ ਦੇਣ ਬਾਰੇ ਫੈਸਲਾ ਕਰਨ ਲਈ ਕਿਹਾ ਹੈ। ਜਸਟਿਸ ਐਲ ਨਾਗੇਸ਼ਵਰ ਰਾਓ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਸ ਸਬੰਧੀ ਫੈਸਲਾ ਜ਼ਮੀਨੀ ਹਾਲਾਤ ਦੇਖਣ ਬਾਅਦ ਲਿਆ ਜਾਵੇਗਾ। ਬੈਂਚ ਵਿੱਚ ਜਸਟਿਸ ਹੇਮੰਤ ਗੁਪਤਾ ਅਤੇ ਅਜੈ ਰਸਤੋਗੀ ਵੀ ਸ਼ਾਮਲ ਹਨ। ਬੈਂਚ ਨੇ ਗੁਰਦੁਆਰਾ ਮੈਨੇਜਮੈਂਟ ਨੂੰ ਦਸਹਿਰਾ ਸਮਾਗਮ ਸਬੰਧੀ ਅਪੀਲ ਮੰਗਲਵਾਰ ਤਕ ਐਸਡੀਐਮਏ ਕੋਲ ਦਾਖਲ ਕਰਨ ਲਈ ਕਿਹਾ ਹੈ। ਬੈਂਚ ਨੇ ਨਾਲ ਹੀ ਕਿ...

ਇਟਲੀ ਦੇ ਭਾਜਪਾ ਆਗੂਆਂ ਦੀ ਆਨਲਾਈਨ ਮੀਟਿੰਗ ਹੋਈ

Monday, October 19 2020 10:51 AM
ਰੋਮ, 19 ਅਕਤੂਬਰ (ਦਲਜੀਤ ਮੱਕੜ) ਬੀਤੇ ਬੀਤੇ ਦਿਨੀਂ ਇਟਲੀ ਦੇ ਭਾਜਪਾ ਦੇ ਆਗੂਆਂ ਦੀ ਮੀਟਿੰਗ ਹੋਈ ਕਰੋਨਾ ਵਾਇਰਸ ਦੀ ਵਜ੍ਹਾ ਕਰਕੇ ਇਹ ਮੀਟਿੰਗ ਆਨਲਾਈਨ ਹੀ ਕਰਨੀ ਪਈ, ਇਸ ਵਿੱਚ ਇਟਲੀ ਦੇ ਭਾਜਪਾ ਆਗੂਆਂ ਦੁਆਰਾ ਕਾਫੀ ਮੁੱਦੇ ਵਿਚਾਰੇ ਗਏ, ਜਿਸ ਵਿੱਚ 22 ਅਕਤੂਬਰ 1947 ਨੂੰ ਪਾਕਿਸਤਾਨ ਦੁਆਰਾ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੇ ਮੁਜੱਫਰਾਬਾਦ ਜੋ ਕਿ ਹੁਣ ਪੀ ਓ ਕੇ ਦਾ ਹਿੱਸਾ ਹੈ ਤੇ ਹਮਲਾ ਕੀਤਾ ਸੀ, ਇਸ ਦਿਨ ਨੂੰ ਕਾਲੇ ਦਿਨ ਨੂੰ ਵਜੋਂ ਵੀ ਮਨਾਇਆ ਜਾਂਦਾ ਹੈ, ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ 25 ਨੂੰ ਬਰੇਸ਼ੀਆ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ, ਇਸ...

ਭਾਰਤ 'ਚ ਜਲਦ ਸ਼ੁਰੂ ਹੋਵੇਗਾ ਪਹਿਲੀ ਇੰਟਰਾਨੇਜ਼ਲ ਕੋਰੋਨਾ ਵੈਕਸੀਨ ਦਾ ਟ੍ਰਾਇਲ, ਭਾਰਤ ਬਾਇਓਟੈਕ-ਸੀਰਮ ਇੰਸਟੀਚਿਊਟ ਨੂੰ ਜਿੰਮਾ

Monday, October 19 2020 06:26 AM
ਨਵੀਂ ਦਿੱਲੀ, ਦੇਸ਼ 'ਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਹੁਣ ਹੌਲੀ-ਹੌਲੀ ਘੱਟ ਹੋ ਰਿਹਾ ਹੈ। ਇਸ ਦੌਰਾਨ ਕੋਰੋਨਾ ਵੈਕਸੀਨ ਨੂੰ ਲੈ ਕੇ ਦੇਸ਼ 'ਚ ਕਈ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਅਗਲੇ ਸਾਲ ਤਕ ਦੇਸ਼ 'ਚ ਕੋਰੋਨਾ ਦਾ ਟੀਕਾ ਆਉਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਇਸ ਦੌਰਾਨ, ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਦੇਸ਼ 'ਚ ਸੀਰਮ ਇੰਸਟੀਚਿਊਟ ਆਫ ਇੰਡੀਆ (Serum Institute of India) ਤੇ ਭਾਰਤ ਬਾਇਓਟੈਕ (Bharat BioTech) ਆਉਣ ਵਾਲੇ ਮਹੀਨਿਆਂ 'ਚ ਇੰਟਰਾਨੇਜ਼ਲ ਕੋਰੋਨਾ ਵੈਕਸੀਨ ਦਾ ਆਖ਼ਰੀ ਟ੍ਰਾਈਲ ਸ਼ੁਰੂ ਕਰਨਗੇ। ਸਿਹਤ ਮੰਤਰੀ ਨੇ ਕਿਹਾ ਕਿ ਫਿਲਹਾਲ...

ਅਮਰੀਕਾ ਦੇ ਗੁਰਦੁਆਰਾ ਸਾਹਿਬ 'ਚ ਚੱਲੀਆਂ ਕਿਰਪਾਨਾਂ ਤੇ ਬੇਸ ਬਾਲਾਂ, ਕਈ ਜ਼ਖ਼ਮੀ

Monday, October 19 2020 06:24 AM
ਵਾਸ਼ਿੰਗਟਨ : ਰੈਂਟਨ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਵਾਸ਼ਿੰਗਟਨ ਟੈਂਪਲ 'ਚ ਐਤਵਾਰ ਸ਼ਾਮ ਦੋ ਧਡ਼ਿਆਂ ਦੀ ਖ਼ੂਨੀ ਝਡ਼ੱਪ ਹੋਈ ਜਿਸ ਵਿਚ ਬੇਸ ਬਾਲ ਬੈਟ ਤੇ ਕਿਰਪਾਨਾਂ ਚੱਲੀਆਂ। ਲਡ਼ਾਈ ਦੌਰਾਨ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ। ਝਗਡ਼ੇ ਦੌਰਾਨ ਜ਼ਖ਼ਮੀ ਹੋਏ 5 ਵਿਅਕਤੀਆਂ ਨੂੰ ਵੈਲੀ ਮੈਡੀਕਲ ਸੈਂਟਰ ਦਾਖ਼ਲ ਕਰਵਾਉਣਾ ਪਿਆ। ਲਡ਼ਾਈ 'ਚ ਕਈ ਲੋਕਾਂ ਦੀਆਂ ਪੱਗਾਂ ਲੱਥ ਗਈਆਂ ਤੇ ਕਈਆਂ ਦੇ ਸੱਟਾਂ ਲੱਗੀਆਂ। ਕਿਸੇ ਦਾ ਸਿਰ ਪਾਟ ਗਿਆ। ਰੈਂਟਨ ਪੁਲਿਸ ਵਿਭਾਗ ਤੇ ਰੈਂਟਨ ਫਾਇਰ ਫਾਈਟਰਜ਼ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾਇਆ। ਪੁਲਿਸ ਬਾਰੀਕੀ ਨਾਲ ਘ...

ਨਿਊਜ਼ੀਲੈਂਡ ਚੋਣਾਂ 'ਚ ਪ੍ਰਧਾਨ ਮੰਤਰੀ ਜੈਸਿੰਡਾ ਨੂੰ ਮਿਲੀ ਵੱਡੀ ਜਿੱਤ

Saturday, October 17 2020 11:17 AM
ਵੈਲਿੰਗਟਨ, 17 ਅਕਤੂਬਰ- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਅੱਜ ਹੋਈਆਂ ਚੋਣਾਂ 'ਚ ਭਾਰੀ ਜਿੱਤ ਹਾਸਲ ਕੀਤੀ ਹੈ। ਵਧੇਰੇ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਹੁਣ ਤੱਕ ਆਏ ਨਤੀਜਿਆਂ 'ਚ ਲੇਬਰ ਪਾਰਟੀ ਨੂੰ 49 ਫ਼ੀਸਦੀ ਵੋਟਾਂ ਮਿਲੀਆਂ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਨਿਊਜ਼ੀਲੈਂਡ ਦੀ ਸਿਆਸਤ 'ਚ ਦੁਰਲਭ ਬਹੁਮਤ ਹਾਸਲ ਕਰ ਲੈਣਗੇ। ਦੱਸ ਦਈਏ ਕਿ ਇਹ ਚੋਣਾਂ ਪਹਿਲਾਂ ਸਤੰਬਰ 'ਚ ਹੋਣੀਆਂ ਸਨ ਪਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਨ੍ਹਾਂ ਨੂੰ ਅੱਗੇ ਵਧਾ ਦਿੱਤਾ ਗਿਆ ਹੈ।...

E-Paper

Calendar

Videos