14 ਦਸੰਬਰ ਨੂੰ ਮੋਗਾ ਰੈਲੀ, ਅਕਾਲੀ ਬਸਪਾ ਸਰਕਾਰ ਬਣਾਉਣ ਦਾ ਮੁੱਢ ਬੰਨੇਗੀ - ਰੌਬਿਨ ਬਰਾੜ, ਰਾਜੂ ਖੰਨਾ

10

December

2021

ਅਮਲੋਹ,10 ਦਸੰਬਰ- ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਵੱਲੋਂ 14 ਦਸੰਬਰ ਨੂੰ ਮੋਗਾ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾਂ ਨੂੰ ਸਮਰਪਿਤ ਕੀਤੀ ਜਾ ਰਹੀ ਵਿਸ਼ਾਲ ਰੈਲੀ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਦਾ ਮੁੱਢ ਹੀ ਨਹੀ ਬੰਨੇਗੀ ਸਗੋਂ ਇਕੱਠ ਪੱਖੋ ਵੀ ਇਤਿਹਾਸ ਸਿਰਜੇਗੀ। ਇਸ ਗੱਲ ਦਾ ਪ੍ਰਗਟਾਵਾ ਐਸ ਓ ਆਈ ਦੇ ਕੌਮੀ ਪ੍ਰਧਾਨ ਰੌਬਿਨ ਬਰਾੜ ਤੇ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਐਸ ਓ ਆਈ ਤੇ ਯੂਥ ਅਕਾਲੀ ਦਲ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਪਰੋਕਤ ਆਗੂਆਂ ਨੇ ਕਿਹਾ ਕਿ ਅੱਜ ਸਾਨੂੰ 2022 ਵਿੱਚ ਸਰਕਾਰ ਬਣਾਉਣ ਲਈ ਜਿਥੇ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਥੇ ਆਮ ਆਦਮੀ ਪਾਰਟੀ ਦੇ ਕੂੜ ਪ੍ਰਚਾਰ ਦਾ ਘਰ ਘਰ ਜਾ ਕਿ ਪਰਦਾ ਫਾਸ਼ ਕਰਨਾ ਚਾਹੀਦਾ ਹੈ। ਰੌਬਿਨ ਬਰਾੜ ਤੇ ਰਾਜੂ ਖੰਨਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਥੇ ਐਲਾਨਾਂ ਦੀ ਪ੍ਰਤੀ ਦਿਨ ਝੜੀ ਲਗਾ ਕਿ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ । ਜਦੋਂ ਕਿ ਐਲਾਨਾਂ ਵਿੱਚੋਂ ਨੋਟੀਫਿਕੇਸ਼ਨ ਕੋਈ ਵੀ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਕੇਜਰੀਵਾਲ ਪੰਜਾਬ ਆ ਕਿ ਗਰੰਟੀਆ ਤਾ ਹਰ ਰੋਜ਼ ਦੇ ਰਿਹਾ ਪਰ ਉਸ ਦੀ ਦਿੱਲੀ ਸਰਕਾਰ ਵਿੱਚ ਹਰ ਰੋਜ ਵੱਡੇ ਵੱਡੇ ਘੁਟਾਲੇ ਸਾਹਮਣੇ ਆ ਰਹੇ ਹਨ। ਜਿਸ ਪਾਰਟੀ ਤੋ ਅਪਣੇ ਐਮ ਪੀ,ਤੇ ਐਮ ਐਲ ਏ ਨਹੀ ਸੰਭਾਲੇ ਗਏ ਉਹ ਕੇਜਰੀਵਾਲ ਪੰਜਾਬ ਨੂੰ ਸੰਭਾਲਣ ਦੀ ਗੱਲ ਕਰ ਰਿਹਾ ਹੈ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਚੰਨੀ ਸਰਕਾਰ ਤੇ ਆਮ ਆਦਮੀ ਪਾਰਟੀ ਦੀਆਂ ਲੂੰਬੜਚਾਲਾਂ ਤੋਂ ਭਲੀ-ਭਾਂਤ ਜਾਣੂ ਹੋ ਚੁੱਕੇ ਹਨ । ਜਿਹਨਾਂ ਨੂੰ 2022 ਵਿੱਚ ਪੰਜਾਬ ਤੋ ਬਾਹਰਲਾ ਰਸਤਾ ਦਿਖਾਕੇ ਲੋਕ ਹਿਤੈਸ਼ੀ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਗੇ। ਬਰਾੜ ਨੇ ਮੀਟਿੰਗ ਵਿੱਚ ਵੱਡੀ ਗਿਣਤੀ ਜੁੜੇ ਐਸ ਓ ਆਈ ਤੇ ਯੂਥ ਅਕਾਲੀ ਦਲ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ 14 ਦਸੰਬਰ ਨੂੰ ਵੱਡੀ ਗਿਣਤੀ ਵਿੱਚ ਆਪਣੇ ਆਪਣੇ ਕਾਫ਼ਲਿਆਂ ਰਾਹੀ ਮੋਂਗਾ ਰੈਲੀ ਵਿੱਚ ਜਿਥੇ ਪੁੱਜਣ ਉਂਥੇ ਹਲਕੇ ਤੋਂ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਲਈ ਹਲਕੇ ਦੇ ਘਰ ਘਰ ਤੱਕ ਪਹੁੰਚ ਕਰਨ। ਇਸ ਮੀਟਿੰਗ ਨੂੰ ਐਸ ਓ ਆਈ ਦੇ ਜੋਨਲ ਪ੍ਰਧਾਨ ਸਿਮਰਨ ਟਿਵਾਣਾ, ਯੂਥ ਅਕਾਲੀ ਦਲ ਦੇ ਕੌਮੀ ਸਕੱਤਰ ਜਸ਼ਨਦੀਪ ਸਿੰਘ ਸ਼ਾਹਪੁਰ,ਐਸ ਓ ਆਈ ਦੇ ਸੂਬਾ ਜਰਨਲ ਸਕੱਤਰ ਹਰਜੋਤ ਸਿੰਘ ਜੋਤੀ ਸਲਾਣਾ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ। ਇਸ ਮੌਕੇ ਤੇ ਕੌਮੀ ਪ੍ਰਧਾਨ ਐਸ ਓ ਆਈ ਰੌਬਿਨ ਬਰਾੜ ਵੱਲੋਂ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਸਿਫਾਰਸ਼ ਤੇ ਗਗਨਦੀਪ ਸਿੰਘ ਅਮਲੋਹ ਨੂੰ ਐਸ ਓ ਆਈ ਦਾ ਜੋਨਲ ਮੀਤ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਕੌਮੀ ਪ੍ਰਧਾਨ ਰੌਬਿਨ ਬਰਾੜ, ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ,ਜੋਨਲ ਪ੍ਰਧਾਨ ਸਿਮਰਨ ਟਿਵਾਣਾ ਦਾ ਹਲਕੇ ਦੇ ਸਮੁੱਚੇ ਯੂਥ ਨੌਜਵਾਨਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਐਸ ਓ ਆਈ ਦੇ ਜੋਨਲ ਪ੍ਰਧਾਨ ਸਿਮਰਨ ਟਿਵਾਣਾ, ਕੌਮੀ ਜਰਨਲ ਸੱਕਤਰ ਹਰਜੋਤ ਸਿੰਘ ਜੋਤੀ ਸਲਾਣਾ, ਕੀਰਤ ਪਨਾਗ, ਜਸ਼ਨਦੀਪ ਸਿੰਘ ਸ਼ਾਹਪੁਰ, ਗੁਰਵੀਰ ਸਿੰਘ ਬੈਨੀਪਾਲ, ਪ੍ਰਧਾਨ ਗੁਰਿੰਦਰਪਾਲ ਸਿੰਘ ਗਰਚਾ, ਪ੍ਰਦੀਪ ਸਿੰਘ ਕਾਹਲੋ, ਗੁਰਪੰਥ ਸਿੰਘ ਕਪੂਰਗੜ੍ਹ, ਪ੍ਰਧਾਨ ਰਣਧੀਰ ਸਿੰਘ ਧੀਰਾ, ਹਰਪਿੰਦਰ ਸਿੰਘ ਭੂਰਾ, ਕਰਮਜੀਤ ਸਿੰਘ ਬਰੋਂਗਾ, ਗੁਰਸਿਮਰਨ ਸਿੰਘ ਅਰੋੜਾ, ਕੇਵਲ ਖਾਂ ਧਰਮਗੜ੍ਹ, ਯਾਦਵਿੰਦਰ ਸਿੰਘ ਮਾਨਗੜ੍ਹ, ਚਰਨਜੀਤ ਸਿੰਘ ਚੰਨਾ, ਜਸਪਾਲ ਸਿੰਘ ਮੰਡੀ, ਗੁਰਪ੍ਰੀਤ ਸਿੰਘ ਹਿੱਮਤਗੜ, ਪ੍ਰਗਟ ਸਿੰਘ, ਐਡ ਸ਼ੀਤਲ ਅਮਲੋਹ, ਗੁਰਜੀਤ ਸਿੰਘ ਕੋਟਲਾ, ਨਰਿੰਦਰ ਸਿੰਘ ਸਲਾਣਾ, ਮਲਕੀਤ ਸਿੰਘ ਮਾਨਗੜ੍ਹ, ਰਾਜੂ ਖਾਂ ਸਲਾਣਾ, ਸਿਮਰਨਜੀਤ ਸਿੰਘ ਛਿਨੁ, ਦਲਜੀਤ ਸਿੰਘ ਘੁਟੀਡ, ਕਰਮਜੀਤ ਸਿੰਘ ਕੰਮਾ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਸਰਪੰਚ ਪਾਲ ਸਿੰਘ ਖੁੰਮਣਾ, ਜੀਵਨ ਸਹੋਤਾ, ਯੁਵਰਾਜ ਸਿੰਘ, ਕੁਲਵਿੰਦਰ ਸਿੰਘ ਸਲਾਨੀ, ਗਗਨਦੀਪ ਸਿੰਘ ਅਮਲੋਹ, ਬਿੱਲਾ ਸੋਂਟੀ, ਪ੍ਰਿੰਸ, ਰਾਣਾ, ਸੁਰਜੀਤ ਸਿੰਘ ਬਰੋਂਗਾ, ਗਗਨ ਸਿੰਘ, ਗੁਰਜੀਤ ਸਿੰਘ ਬਿੱਲਾ, ਪੋਂਪੀ ਲਲੋਂ, ਮਨਪ੍ਰੀਤ ਸਿੰਘ ਮੰਡੇਰ, ਮਨਦੀਪ ਸਿੰਘ, ਸਨੀ, ਹਰਮਨ ਸਿੰਘ ਭੱਦਲਥੂਹਾ, ਲਵਲੀ, ਜਸਪ੍ਰੀਤ ਸਿੰਘ ਸਲਾਣਾ, ਪਰਮਿੰਦਰ ਸਿੰਘ ਧਰਮਗੜ੍ਹ, ਜੱਗਾ ਘੁਟੀਂਡ, ਆਰੀਅਨ, ਰੋਮੀਓ ਆਦਿ ਤੋਂ ਇਲਾਵਾ ਵੱਡੀ ਗਿਣਤੀ ਐਸ ਓ ਆਈ ਆਗੂ ਹਾਜਰ ਸਨ।