1947 ਦਾ ਦਰਦ....ਵੰਡ ਵੇਲਾ, ਵੇਖਿਆ ਨਾ ਕੋਈ ਵਕਤ ਕਵੇਲਾ

26

November

2020

47 ਦੀ ਵੰਡ ਕੋਈ ਮਾਮੂਲੀ ਵੰਡ ਨਹੀਂ ਸੀ ਇਹਨਾਂ ਨੇ ਦੇਸ਼ ਵੰਡੇ ਤੇ ਵੰਡ ਕੇ ਕੰਧਾਂ ਤੇ ਤਾਰਾਂ ਮਾਰ ਦਿੱਤੀਆਂ। ਪਰ ਜਿਨ੍ਹਾਂ ਦੇ ਘਰ ਬਾਰ ਵੰਡੇ ਗਏ ਨਾ ਏਧਰ ਜੋਗੇ ਨਾ ਓਧਰ ਜੋਗੇ ਰਹੇ ਨਾ ਕੁਝ ਖਾਣ ਨੂੰ ਨਾ ਕੁਝ ਪਾਣ ਨੂੰ ਭੁੱਖੇ ਭਾਣੇ ਚੱਲ ਪਏ ਜੋ ਉਹਨਾਂ ਬਾਰੇ ਇਸ ਵੰਡ ਵੇਲੇ ਕਿਸੇ ਨਾ ਸੋਚਿਆ। ਆਪਣੇ ਮੁਲਕ ਨੂੰ ਛੱਡਣਾ ਆਪਣੇ ਹੱਥੀ ਬਣਾਏ ਘਰ ਨੂੰ ਛੱਡਣਾ ਆਖਰੀ ਵੇਲੇ ਰੱਜ ਕੇ ਤੱਕਿਆ ਵੀ ਨਾ ਗਿਆ, ਚੁਲ੍ਹਿਆਂ ਵਿਚ ਅੱਗ ਤੁੱਖੀ ਤੇ ਬਲੀ ਦੀ ਬਲੀ ਰਹਿ ਗਈ, ਲਾਂ ਤੇ ਚੁੰਨੀਆਂ ਚਾਦਰਾਂ ਸੁਕਨੇ ਪਈਆਂ ਹੀ ਰਹਿ ਗਈਆਂ, ਉਹਨਾਂ ਨੂੰ ਨਾ ਲਾਇਆ ਗਿਆ। ਜਿਨ੍ਹਾਂ ਕੂ ਸਮਾਨ ਲਿਆ ਗਿਆ ਜਿਨੇ ਕੂ ਕਪੜੇ ਤਨ ਤੇ ਪਾਏ ਬੱਚਿਆ ਨੂੰ ਨਾਲ ਚੁੱਕ ਤੁਰ ਪਏ ਪਰ ਜਾਨਾ ਕਿੱਥੇ ਕੋਈ ਪਤਾ ਨਹੀਂ ਠਿਕਾਣਾ ਕਿਹੜਾ ਰਹਿਣ ਦਾ ਕੁਝ ਪਤਾ ਨਹੀ ਬਸ ਮੂੰਹ ਚੁੱਕ ਬਚਦੇ ਬਚਦੇ ਤੇ ਇਕ ਦੂਜੇ ਨੂੰ ਬਚਾਉਂਦੇ ਬਸ ਟੁੱਰ ਪਏ ਤੇ ਟੁਰੀ ਗਏ। ਉਸ ਦੌਰ ਦੀਆਂ ਰਾਤਾਂ ਵੀ ਬੜੀਆਂ ਲੰਮੀਆਂ ਸਨ ਕਿੱਥੇ ਤੇ ਕਿਵੇਂ ਰਾਤ ਕੱਟਣੀ ਕੋਈ ਪਤਾ ਨਹੀ ਸੀ। ਡਰ ਵਿਚ ਨੀਂਦ ਨਾ ਆਉਣੀ ਕਿਥੇ ਤੇ ਕਦੋ ਕੀ ਹੋ ਜਾਣਾ ਕੀ ਭਾਣਾ ਵਰਤ ਜਾਣਾ ਸਭ ਅਨਜਾਣ ਸਨ। ਕਿਤੇ ਕੋਈ ਹਕੂਮਤ ਦਾ ਪਹਿਰੇਦਾਰ ਆਕੇ ਮਾਰ ਮੁੱਕਾ ਨਾ ਜਾਵੇ। ਮੇਰੇ ਦਾਦਾ ਜੀ ਦੱਸਦੇ ਹੁੰਦੇ ਨੇ ਬੜਾ ਲੋਕਾਂ ਨਾਲ ਜਬਰ ਜਨਾਹ ਧੱਕਾ ਕੁੱਟ ਮਾਰ ਲੁੱਟ ਹੋਈ। ਦੱਸਦੇ ਹੁੰਦੇ ਕਿ ਅਸੀਂ ਉਹ ਵੇਲਾ ਬੜਾ ਔਖਾ ਤੇ ਭੁੱਖੇ ਭਾਣੇ ਕੱਟਿਆਂ ਨਾ ਛੱਤ ਨਾ ਘਰ ਰਹਿਣ ਨੂੰ ਕੁਝ ਖਾਣ ਨੂੰ ਨਾ ਪਾਣ ਨੂੰ ਬਸ ਖੁਦਾ ਦੇ ਆਸਰੇ ਉਹ ਵੇਲਾ ਬਤੀਤ ਹੋਇਆ। ਫਿਰ ਕਈ ਵਕਤ ਬਾਅਦ ਥਾਂ ਟਿਕਾਣਾ ਭੋਏਂ ਮਿਲੀ ਰਹਿਣ ਨੂੰ, ਹੋਰ ਨਾ ਸੁਣਿਆ ਗਿਆ, ਇਹ ਸਭ ਸੁਣਕੇ ਮੇਰੇ ਸ਼ਰੀਰ ਦਾ ਰੋਮ ਰੋਮ ਕੰਬ ਉੱਠਿਆ ਤੇ ਅੰਦਰੋ ਅੰਦਰੀ ਦਿਲ ਰੋਵੇ ਤੇ ਬਹੁਤ ਦਰਦ ਹੋਇਆ। ਬਹੁਤ ਔਖਾ ਵੇਲਾ ਸੀ 47 ਦੀ ਵੰਡ ਦਾ। ਮੇਰੇ ਤਾਂ ਲਿਖਣ ਤੇ ਸੋਚਣ ਲਗਿਆ ਹੀ ਹੱਥ ਪੈਰ ਕੰਬ ਗਏ ਤੇ ਸੁਨ ਹੋ ਗਏ ਨੇ। ਪਰ ਜਿਨ੍ਹਾਂ ਤੇ ਹੱਡ ਬੀਤੀ ਏ ਉਹਨਾਂ ਤੇ ਕੀ ਗੁਜਰੀ ਹੋਣੀ ਕੀ ਕੁਝ ਹੋਇਆ ਹੋਣਾ ਉਹ ਬਾਖੂਬ ਜਾਣਦੇ ਨੇ। ਕਿ ਵੇਲਾ ਸੀ ਨਾ ਦਿਨ ਵੇਖਿਆ ਨਾ ਰਾਤ ਬਸ ਜੋ ਦਿਮਾਗ ਕਹੀ ਗਿਆ ਉਹ ਕਰਦੇ ਗਏ। ਇਸ ਵੰਡ ਨੇ ਬੜੇ ਘਰ ਤਬਾਹ ਕਰ ਦਿੱਤੇ ਕਿਨਿਆਂ ਜਾਨਾਂ ਗਈਆਂ ਕਿਨ੍ਹੇ ਘਰ ਤਬਾਹ ਹੋਏ ਤੇ ਕਿਨੇ ਕਿੱਤੇ ਗਏ ਕੋਈ ਪਤਾ ਨਹੀ? ਪਰ ਹਕੂਮਤਾਂ ਨੇ ਆਪਣੀਆਂ ਗੂਝੀਆਂ ਚਾਲਾਂ ਚਲਣੀਆਂ ਸਨ। ਵੰਡ ਵਿਚ ਭਾਰਤ ਪਾਕਿਸਤਾਨ ਨਹੀ ਵੰਡਿਆਂ ਗਿਆ, ਵੰਡਿਆ ਤਾਂ ਮੇਰਾ ਪੰਜਾਬ ਗਿਆ, ਪੰਜਾਬ ਦੇ ਘਰ, ਪੰਜਾਬ ਦੀ ਮਿੱਟੀ, ਪੰਜਾਬ ਦਾ ਆਬ, ਪੰਜਾਬ ਦੇ ਪੰਜ ਦਰਿਆ, ਵੰਡੀ ਤਾਂ ਉਹ ਧਰਤੀ ਗਈ ਜਿੱਥੇ ਬਾਬੇ ਨਾਨਕ ਦਾ ਜਨਮ ਹੋਇਆ ਜਿੱਥੇ ਮਿੱਟੀ ਧੁੰਦ ਹਨੇਰੇ ਨੂੰ ਚਿਰਦਾ ਚਾਨਣ ਹੋਇਆ ਸੀ। ਅੱਲ੍ਹਾ ਮੇਹਰ ਕਰੇ ਜਲਦ ਦੋਵੇ ਪੰਜਾਬ ਮੁੱੜ ਇਕ ਹੋ ਜਾਣ ਤੇ ਲਾਹੌਰ ਤੋਂ ਅਮ੍ਰਿਤਸਰ ਦਾ ਮੁੜ ਦੁਬਾਰਾ ਫਿਰ ਆਣਾ ਜਾਣਾ ਲਗਿਆ ਰਹੇ। ਸੁੰਦਰ ਚਾਲ ਕਮਾਲ ਲਾਹੌਰ ਵਾਲੀ, ਸਾਰੇ ਵੇਖਣੇ ਨੂੰ ਤਲਬਗਾਰ ਹੋਏ, ਹੋਰ ਨਾ ਸ਼ਹਿਰ ਮੇਰੇ ਲਾਹੌਰ ਵਰਗਾ, ਸਭੇ ਸ਼ਹਿਰ ਲਾਹੌਰ ਤੋਂ ਵਾਰ ਹੋਏ। 1947 ਦਾ ਦਰਦ....ਵੰਡ ਵੇਲਾ, ਵੇਖਿਆ ਨਾ ਕੋਈ ਵਕਤ ਕਵੇਲਾ... 47 ਦੀ ਵੰਡ ਕੋਈ ਮਾਮੂਲੀ ਵੰਡ ਨਹੀਂ ਸੀ ਇਹਨਾਂ ਨੇ ਦੇਸ਼ ਵੰਡੇ ਤੇ ਵੰਡ ਕੇ ਕੰਧਾਂ ਤੇ ਤਾਰਾਂ ਮਾਰ ਦਿੱਤੀਆਂ। ਪਰ ਜਿਨ੍ਹਾਂ ਦੇ ਘਰ ਬਾਰ ਵੰਡੇ ਗਏ ਨਾ ਏਧਰ ਜੋਗੇ ਨਾ ਓਧਰ ਜੋਗੇ ਰਹੇ ਨਾ ਕੁਝ ਖਾਣ ਨੂੰ ਨਾ ਕੁਝ ਪਾਣ ਨੂੰ ਭੁੱਖੇ ਭਾਣੇ ਚੱਲ ਪਏ ਜੋ ਉਹਨਾਂ ਬਾਰੇ ਇਸ ਵੰਡ ਵੇਲੇ ਕਿਸੇ ਨਾ ਸੋਚਿਆ। ਆਪਣੇ ਮੁਲਕ ਨੂੰ ਛੱਡਣਾ ਆਪਣੇ ਹੱਥੀ ਬਣਾਏ ਘਰ ਨੂੰ ਛੱਡਣਾ ਆਖਰੀ ਵੇਲੇ ਰੱਜ ਕੇ ਤੱਕਿਆ ਵੀ ਨਾ ਗਿਆ, ਚੁਲ੍ਹਿਆਂ ਵਿਚ ਅੱਗ ਤੁੱਖੀ ਤੇ ਬਲੀ ਦੀ ਬਲੀ ਰਹਿ ਗਈ, ਲਾਂ ਤੇ ਚੁੰਨੀਆਂ ਚਾਦਰਾਂ ਸੁਕਨੇ ਪਈਆਂ ਹੀ ਰਹਿ ਗਈਆਂ, ਉਹਨਾਂ ਨੂੰ ਨਾ ਲਾਇਆ ਗਿਆ। ਜਿਨ੍ਹਾਂ ਕੂ ਸਮਾਨ ਲਿਆ ਗਿਆ ਜਿਨੇ ਕੂ ਕਪੜੇ ਤਨ ਤੇ ਪਾਏ ਬੱਚਿਆ ਨੂੰ ਨਾਲ ਚੁੱਕ ਤੁਰ ਪਏ ਪਰ ਜਾਨਾ ਕਿੱਥੇ ਕੋਈ ਪਤਾ ਨਹੀਂ ਠਿਕਾਣਾ ਕਿਹੜਾ ਰਹਿਣ ਦਾ ਕੁਝ ਪਤਾ ਨਹੀ ਬਸ ਮੂੰਹ ਚੁੱਕ ਬਚਦੇ ਬਚਦੇ ਤੇ ਇਕ ਦੂਜੇ ਨੂੰ ਬਚਾਉਂਦੇ ਬਸ ਟੁੱਰ ਪਏ ਤੇ ਟੁਰੀ ਗਏ। ਉਸ ਦੌਰ ਦੀਆਂ ਰਾਤਾਂ ਵੀ ਬੜੀਆਂ ਲੰਮੀਆਂ ਸਨ ਕਿੱਥੇ ਤੇ ਕਿਵੇਂ ਰਾਤ ਕੱਟਣੀ ਕੋਈ ਪਤਾ ਨਹੀ ਸੀ। ਡਰ ਵਿਚ ਨੀਂਦ ਨਾ ਆਉਣੀ ਕਿਥੇ ਤੇ ਕਦੋ ਕੀ ਹੋ ਜਾਣਾ ਕੀ ਭਾਣਾ ਵਰਤ ਜਾਣਾ ਸਭ ਅਨਜਾਣ ਸਨ। ਕਿਤੇ ਕੋਈ ਹਕੂਮਤ ਦਾ ਪਹਿਰੇਦਾਰ ਆਕੇ ਮਾਰ ਮੁੱਕਾ ਨਾ ਜਾਵੇ। ਮੇਰੇ ਦਾਦਾ ਜੀ ਦੱਸਦੇ ਹੁੰਦੇ ਨੇ ਬੜਾ ਲੋਕਾਂ ਨਾਲ ਜਬਰ ਜਨਾਹ ਧੱਕਾ ਕੁੱਟ ਮਾਰ ਲੁੱਟ ਹੋਈ। ਦੱਸਦੇ ਹੁੰਦੇ ਕਿ ਅਸੀਂ ਉਹ ਵੇਲਾ ਬੜਾ ਔਖਾ ਤੇ ਭੁੱਖੇ ਭਾਣੇ ਕੱਟਿਆਂ ਨਾ ਛੱਤ ਨਾ ਘਰ ਰਹਿਣ ਨੂੰ ਕੁਝ ਖਾਣ ਨੂੰ ਨਾ ਪਾਣ ਨੂੰ ਬਸ ਖੁਦਾ ਦੇ ਆਸਰੇ ਉਹ ਵੇਲਾ ਬਤੀਤ ਹੋਇਆ। ਫਿਰ ਕਈ ਵਕਤ ਬਾਅਦ ਥਾਂ ਟਿਕਾਣਾ ਭੋਏਂ ਮਿਲੀ ਰਹਿਣ ਨੂੰ, ਹੋਰ ਨਾ ਸੁਣਿਆ ਗਿਆ, ਇਹ ਸਭ ਸੁਣਕੇ ਮੇਰੇ ਸ਼ਰੀਰ ਦਾ ਰੋਮ ਰੋਮ ਕੰਬ ਉੱਠਿਆ ਤੇ ਅੰਦਰੋ ਅੰਦਰੀ ਦਿਲ ਰੋਵੇ ਤੇ ਬਹੁਤ ਦਰਦ ਹੋਇਆ। ਬਹੁਤ ਔਖਾ ਵੇਲਾ ਸੀ 47 ਦੀ ਵੰਡ ਦਾ। ਮੇਰੇ ਤਾਂ ਲਿਖਣ ਤੇ ਸੋਚਣ ਲਗਿਆ ਹੀ ਹੱਥ ਪੈਰ ਕੰਬ ਗਏ ਤੇ ਸੁਨ ਹੋ ਗਏ ਨੇ। ਪਰ ਜਿਨ੍ਹਾਂ ਤੇ ਹੱਡ ਬੀਤੀ ਏ ਉਹਨਾਂ ਤੇ ਕੀ ਗੁਜਰੀ ਹੋਣੀ ਕੀ ਕੁਝ ਹੋਇਆ ਹੋਣਾ ਉਹ ਬਾਖੂਬ ਜਾਣਦੇ ਨੇ। ਕਿ ਵੇਲਾ ਸੀ ਨਾ ਦਿਨ ਵੇਖਿਆ ਨਾ ਰਾਤ ਬਸ ਜੋ ਦਿਮਾਗ ਕਹੀ ਗਿਆ ਉਹ ਕਰਦੇ ਗਏ। ਇਸ ਵੰਡ ਨੇ ਬੜੇ ਘਰ ਤਬਾਹ ਕਰ ਦਿੱਤੇ ਕਿਨਿਆਂ ਜਾਨਾਂ ਗਈਆਂ ਕਿਨ੍ਹੇ ਘਰ ਤਬਾਹ ਹੋਏ ਤੇ ਕਿਨੇ ਕਿੱਤੇ ਗਏ ਕੋਈ ਪਤਾ ਨਹੀ? ਪਰ ਹਕੂਮਤਾਂ ਨੇ ਆਪਣੀਆਂ ਗੂਝੀਆਂ ਚਾਲਾਂ ਚਲਣੀਆਂ ਸਨ। ਵੰਡ ਵਿਚ ਭਾਰਤ ਪਾਕਿਸਤਾਨ ਨਹੀ ਵੰਡਿਆਂ ਗਿਆ, ਵੰਡਿਆ ਤਾਂ ਮੇਰਾ ਪੰਜਾਬ ਗਿਆ, ਪੰਜਾਬ ਦੇ ਘਰ, ਪੰਜਾਬ ਦੀ ਮਿੱਟੀ, ਪੰਜਾਬ ਦਾ ਆਬ, ਪੰਜਾਬ ਦੇ ਪੰਜ ਦਰਿਆ, ਵੰਡੀ ਤਾਂ ਉਹ ਧਰਤੀ ਗਈ ਜਿੱਥੇ ਬਾਬੇ ਨਾਨਕ ਦਾ ਜਨਮ ਹੋਇਆ ਜਿੱਥੇ ਮਿੱਟੀ ਧੁੰਦ ਹਨੇਰੇ ਨੂੰ ਚਿਰਦਾ ਚਾਨਣ ਹੋਇਆ ਸੀ। ਅੱਲ੍ਹਾ ਮੇਹਰ ਕਰੇ ਜਲਦ ਦੋਵੇ ਪੰਜਾਬ ਮੁੱੜ ਇਕ ਹੋ ਜਾਣ ਤੇ ਲਾਹੌਰ ਤੋਂ ਅਮ੍ਰਿਤਸਰ ਦਾ ਮੁੜ ਦੁਬਾਰਾ ਫਿਰ ਆਣਾ ਜਾਣਾ ਲਗਿਆ ਰਹੇ। ਸੁੰਦਰ ਚਾਲ ਕਮਾਲ ਲਾਹੌਰ ਵਾਲੀ, ਸਾਰੇ ਵੇਖਣੇ ਨੂੰ ਤਲਬਗਾਰ ਹੋਏ, ਹੋਰ ਨਾ ਸ਼ਹਿਰ ਮੇਰੇ ਲਾਹੌਰ ਵਰਗਾ, ਸਭੇ ਸ਼ਹਿਰ ਲਾਹੌਰ ਤੋਂ ਵਾਰ ਹੋਏ। (ਮਨਦੀਪ ਕੌਰ)1947 ਦਾ ਦਰਦ....ਵੰਡ ਵੇਲਾ, ਵੇਖਿਆ ਨਾ ਕੋਈ ਵਕਤ ਕਵੇਲਾ... 47 ਦੀ ਵੰਡ ਕੋਈ ਮਾਮੂਲੀ ਵੰਡ ਨਹੀਂ ਸੀ ਇਹਨਾਂ ਨੇ ਦੇਸ਼ ਵੰਡੇ ਤੇ ਵੰਡ ਕੇ ਕੰਧਾਂ ਤੇ ਤਾਰਾਂ ਮਾਰ ਦਿੱਤੀਆਂ। ਪਰ ਜਿਨ੍ਹਾਂ ਦੇ ਘਰ ਬਾਰ ਵੰਡੇ ਗਏ ਨਾ ਏਧਰ ਜੋਗੇ ਨਾ ਓਧਰ ਜੋਗੇ ਰਹੇ ਨਾ ਕੁਝ ਖਾਣ ਨੂੰ ਨਾ ਕੁਝ ਪਾਣ ਨੂੰ ਭੁੱਖੇ ਭਾਣੇ ਚੱਲ ਪਏ ਜੋ ਉਹਨਾਂ ਬਾਰੇ ਇਸ ਵੰਡ ਵੇਲੇ ਕਿਸੇ ਨਾ ਸੋਚਿਆ। ਆਪਣੇ ਮੁਲਕ ਨੂੰ ਛੱਡਣਾ ਆਪਣੇ ਹੱਥੀ ਬਣਾਏ ਘਰ ਨੂੰ ਛੱਡਣਾ ਆਖਰੀ ਵੇਲੇ ਰੱਜ ਕੇ ਤੱਕਿਆ ਵੀ ਨਾ ਗਿਆ, ਚੁਲ੍ਹਿਆਂ ਵਿਚ ਅੱਗ ਤੁੱਖੀ ਤੇ ਬਲੀ ਦੀ ਬਲੀ ਰਹਿ ਗਈ, ਲਾਂ ਤੇ ਚੁੰਨੀਆਂ ਚਾਦਰਾਂ ਸੁਕਨੇ ਪਈਆਂ ਹੀ ਰਹਿ ਗਈਆਂ, ਉਹਨਾਂ ਨੂੰ ਨਾ ਲਾਇਆ ਗਿਆ। ਜਿਨ੍ਹਾਂ ਕੂ ਸਮਾਨ ਲਿਆ ਗਿਆ ਜਿਨੇ ਕੂ ਕਪੜੇ ਤਨ ਤੇ ਪਾਏ ਬੱਚਿਆ ਨੂੰ ਨਾਲ ਚੁੱਕ ਤੁਰ ਪਏ ਪਰ ਜਾਨਾ ਕਿੱਥੇ ਕੋਈ ਪਤਾ ਨਹੀਂ ਠਿਕਾਣਾ ਕਿਹੜਾ ਰਹਿਣ ਦਾ ਕੁਝ ਪਤਾ ਨਹੀ ਬਸ ਮੂੰਹ ਚੁੱਕ ਬਚਦੇ ਬਚਦੇ ਤੇ ਇਕ ਦੂਜੇ ਨੂੰ ਬਚਾਉਂਦੇ ਬਸ ਟੁੱਰ ਪਏ ਤੇ ਟੁਰੀ ਗਏ। ਉਸ ਦੌਰ ਦੀਆਂ ਰਾਤਾਂ ਵੀ ਬੜੀਆਂ ਲੰਮੀਆਂ ਸਨ ਕਿੱਥੇ ਤੇ ਕਿਵੇਂ ਰਾਤ ਕੱਟਣੀ ਕੋਈ ਪਤਾ ਨਹੀ ਸੀ। ਡਰ ਵਿਚ ਨੀਂਦ ਨਾ ਆਉਣੀ ਕਿਥੇ ਤੇ ਕਦੋ ਕੀ ਹੋ ਜਾਣਾ ਕੀ ਭਾਣਾ ਵਰਤ ਜਾਣਾ ਸਭ ਅਨਜਾਣ ਸਨ। ਕਿਤੇ ਕੋਈ ਹਕੂਮਤ ਦਾ ਪਹਿਰੇਦਾਰ ਆਕੇ ਮਾਰ ਮੁੱਕਾ ਨਾ ਜਾਵੇ। ਮੇਰੇ ਦਾਦਾ ਜੀ ਦੱਸਦੇ ਹੁੰਦੇ ਨੇ ਬੜਾ ਲੋਕਾਂ ਨਾਲ ਜਬਰ ਜਨਾਹ ਧੱਕਾ ਕੁੱਟ ਮਾਰ ਲੁੱਟ ਹੋਈ। ਦੱਸਦੇ ਹੁੰਦੇ ਕਿ ਅਸੀਂ ਉਹ ਵੇਲਾ ਬੜਾ ਔਖਾ ਤੇ ਭੁੱਖੇ ਭਾਣੇ ਕੱਟਿਆਂ ਨਾ ਛੱਤ ਨਾ ਘਰ ਰਹਿਣ ਨੂੰ ਕੁਝ ਖਾਣ ਨੂੰ ਨਾ ਪਾਣ ਨੂੰ ਬਸ ਖੁਦਾ ਦੇ ਆਸਰੇ ਉਹ ਵੇਲਾ ਬਤੀਤ ਹੋਇਆ। ਫਿਰ ਕਈ ਵਕਤ ਬਾਅਦ ਥਾਂ ਟਿਕਾਣਾ ਭੋਏਂ ਮਿਲੀ ਰਹਿਣ ਨੂੰ, ਹੋਰ ਨਾ ਸੁਣਿਆ ਗਿਆ, ਇਹ ਸਭ ਸੁਣਕੇ ਮੇਰੇ ਸ਼ਰੀਰ ਦਾ ਰੋਮ ਰੋਮ ਕੰਬ ਉੱਠਿਆ ਤੇ ਅੰਦਰੋ ਅੰਦਰੀ ਦਿਲ ਰੋਵੇ ਤੇ ਬਹੁਤ ਦਰਦ ਹੋਇਆ। ਬਹੁਤ ਔਖਾ ਵੇਲਾ ਸੀ 47 ਦੀ ਵੰਡ ਦਾ। ਮੇਰੇ ਤਾਂ ਲਿਖਣ ਤੇ ਸੋਚਣ ਲਗਿਆ ਹੀ ਹੱਥ ਪੈਰ ਕੰਬ ਗਏ ਤੇ ਸੁਨ ਹੋ ਗਏ ਨੇ। ਪਰ ਜਿਨ੍ਹਾਂ ਤੇ ਹੱਡ ਬੀਤੀ ਏ ਉਹਨਾਂ ਤੇ ਕੀ ਗੁਜਰੀ ਹੋਣੀ ਕੀ ਕੁਝ ਹੋਇਆ ਹੋਣਾ ਉਹ ਬਾਖੂਬ ਜਾਣਦੇ ਨੇ। ਕਿ ਵੇਲਾ ਸੀ ਨਾ ਦਿਨ ਵੇਖਿਆ ਨਾ ਰਾਤ ਬਸ ਜੋ ਦਿਮਾਗ ਕਹੀ ਗਿਆ ਉਹ ਕਰਦੇ ਗਏ। ਇਸ ਵੰਡ ਨੇ ਬੜੇ ਘਰ ਤਬਾਹ ਕਰ ਦਿੱਤੇ ਕਿਨਿਆਂ ਜਾਨਾਂ ਗਈਆਂ ਕਿਨ੍ਹੇ ਘਰ ਤਬਾਹ ਹੋਏ ਤੇ ਕਿਨੇ ਕਿੱਤੇ ਗਏ ਕੋਈ ਪਤਾ ਨਹੀ? ਪਰ ਹਕੂਮਤਾਂ ਨੇ ਆਪਣੀਆਂ ਗੂਝੀਆਂ ਚਾਲਾਂ ਚਲਣੀਆਂ ਸਨ। ਵੰਡ ਵਿਚ ਭਾਰਤ ਪਾਕਿਸਤਾਨ ਨਹੀ ਵੰਡਿਆਂ ਗਿਆ, ਵੰਡਿਆ ਤਾਂ ਮੇਰਾ ਪੰਜਾਬ ਗਿਆ, ਪੰਜਾਬ ਦੇ ਘਰ, ਪੰਜਾਬ ਦੀ ਮਿੱਟੀ, ਪੰਜਾਬ ਦਾ ਆਬ, ਪੰਜਾਬ ਦੇ ਪੰਜ ਦਰਿਆ, ਵੰਡੀ ਤਾਂ ਉਹ ਧਰਤੀ ਗਈ ਜਿੱਥੇ ਬਾਬੇ ਨਾਨਕ ਦਾ ਜਨਮ ਹੋਇਆ ਜਿੱਥੇ ਮਿੱਟੀ ਧੁੰਦ ਹਨੇਰੇ ਨੂੰ ਚਿਰਦਾ ਚਾਨਣ ਹੋਇਆ ਸੀ। ਅੱਲ੍ਹਾ ਮੇਹਰ ਕਰੇ ਜਲਦ ਦੋਵੇ ਪੰਜਾਬ ਮੁੱੜ ਇਕ ਹੋ ਜਾਣ ਤੇ ਲਾਹੌਰ ਤੋਂ ਅਮ੍ਰਿਤਸਰ ਦਾ ਮੁੜ ਦੁਬਾਰਾ ਫਿਰ ਆਣਾ ਜਾਣਾ ਲਗਿਆ ਰਹੇ। ਸੁੰਦਰ ਚਾਲ ਕਮਾਲ ਲਾਹੌਰ ਵਾਲੀ, ਸਾਰੇ ਵੇਖਣੇ ਨੂੰ ਤਲਬਗਾਰ ਹੋਏ, ਹੋਰ ਨਾ ਸ਼ਹਿਰ ਮੇਰੇ ਲਾਹੌਰ ਵਰਗਾ, ਸਭੇ ਸ਼ਹਿਰ ਲਾਹੌਰ ਤੋਂ ਵਾਰ ਹੋਏ। 1947 ਦਾ ਦਰਦ....ਵੰਡ ਵੇਲਾ, ਵੇਖਿਆ ਨਾ ਕੋਈ ਵਕਤ ਕਵੇਲਾ... 47 ਦੀ ਵੰਡ ਕੋਈ ਮਾਮੂਲੀ ਵੰਡ ਨਹੀਂ ਸੀ ਇਹਨਾਂ ਨੇ ਦੇਸ਼ ਵੰਡੇ ਤੇ ਵੰਡ ਕੇ ਕੰਧਾਂ ਤੇ ਤਾਰਾਂ ਮਾਰ ਦਿੱਤੀਆਂ। ਪਰ ਜਿਨ੍ਹਾਂ ਦੇ ਘਰ ਬਾਰ ਵੰਡੇ ਗਏ ਨਾ ਏਧਰ ਜੋਗੇ ਨਾ ਓਧਰ ਜੋਗੇ ਰਹੇ ਨਾ ਕੁਝ ਖਾਣ ਨੂੰ ਨਾ ਕੁਝ ਪਾਣ ਨੂੰ ਭੁੱਖੇ ਭਾਣੇ ਚੱਲ ਪਏ ਜੋ ਉਹਨਾਂ ਬਾਰੇ ਇਸ ਵੰਡ ਵੇਲੇ ਕਿਸੇ ਨਾ ਸੋਚਿਆ। ਆਪਣੇ ਮੁਲਕ ਨੂੰ ਛੱਡਣਾ ਆਪਣੇ ਹੱਥੀ ਬਣਾਏ ਘਰ ਨੂੰ ਛੱਡਣਾ ਆਖਰੀ ਵੇਲੇ ਰੱਜ ਕੇ ਤੱਕਿਆ ਵੀ ਨਾ ਗਿਆ, ਚੁਲ੍ਹਿਆਂ ਵਿਚ ਅੱਗ ਤੁੱਖੀ ਤੇ ਬਲੀ ਦੀ ਬਲੀ ਰਹਿ ਗਈ, ਲਾਂ ਤੇ ਚੁੰਨੀਆਂ ਚਾਦਰਾਂ ਸੁਕਨੇ ਪਈਆਂ ਹੀ ਰਹਿ ਗਈਆਂ, ਉਹਨਾਂ ਨੂੰ ਨਾ ਲਾਇਆ ਗਿਆ। ਜਿਨ੍ਹਾਂ ਕੂ ਸਮਾਨ ਲਿਆ ਗਿਆ ਜਿਨੇ ਕੂ ਕਪੜੇ ਤਨ ਤੇ ਪਾਏ ਬੱਚਿਆ ਨੂੰ ਨਾਲ ਚੁੱਕ ਤੁਰ ਪਏ ਪਰ ਜਾਨਾ ਕਿੱਥੇ ਕੋਈ ਪਤਾ ਨਹੀਂ ਠਿਕਾਣਾ ਕਿਹੜਾ ਰਹਿਣ ਦਾ ਕੁਝ ਪਤਾ ਨਹੀ ਬਸ ਮੂੰਹ ਚੁੱਕ ਬਚਦੇ ਬਚਦੇ ਤੇ ਇਕ ਦੂਜੇ ਨੂੰ ਬਚਾਉਂਦੇ ਬਸ ਟੁੱਰ ਪਏ ਤੇ ਟੁਰੀ ਗਏ। ਉਸ ਦੌਰ ਦੀਆਂ ਰਾਤਾਂ ਵੀ ਬੜੀਆਂ ਲੰਮੀਆਂ ਸਨ ਕਿੱਥੇ ਤੇ ਕਿਵੇਂ ਰਾਤ ਕੱਟਣੀ ਕੋਈ ਪਤਾ ਨਹੀ ਸੀ। ਡਰ ਵਿਚ ਨੀਂਦ ਨਾ ਆਉਣੀ ਕਿਥੇ ਤੇ ਕਦੋ ਕੀ ਹੋ ਜਾਣਾ ਕੀ ਭਾਣਾ ਵਰਤ ਜਾਣਾ ਸਭ ਅਨਜਾਣ ਸਨ। ਕਿਤੇ ਕੋਈ ਹਕੂਮਤ ਦਾ ਪਹਿਰੇਦਾਰ ਆਕੇ ਮਾਰ ਮੁੱਕਾ ਨਾ ਜਾਵੇ। ਮੇਰੇ ਦਾਦਾ ਜੀ ਦੱਸਦੇ ਹੁੰਦੇ ਨੇ ਬੜਾ ਲੋਕਾਂ ਨਾਲ ਜਬਰ ਜਨਾਹ ਧੱਕਾ ਕੁੱਟ ਮਾਰ ਲੁੱਟ ਹੋਈ। ਦੱਸਦੇ ਹੁੰਦੇ ਕਿ ਅਸੀਂ ਉਹ ਵੇਲਾ ਬੜਾ ਔਖਾ ਤੇ ਭੁੱਖੇ ਭਾਣੇ ਕੱਟਿਆਂ ਨਾ ਛੱਤ ਨਾ ਘਰ ਰਹਿਣ ਨੂੰ ਕੁਝ ਖਾਣ ਨੂੰ ਨਾ ਪਾਣ ਨੂੰ ਬਸ ਖੁਦਾ ਦੇ ਆਸਰੇ ਉਹ ਵੇਲਾ ਬਤੀਤ ਹੋਇਆ। ਫਿਰ ਕਈ ਵਕਤ ਬਾਅਦ ਥਾਂ ਟਿਕਾਣਾ ਭੋਏਂ ਮਿਲੀ ਰਹਿਣ ਨੂੰ, ਹੋਰ ਨਾ ਸੁਣਿਆ ਗਿਆ, ਇਹ ਸਭ ਸੁਣਕੇ ਮੇਰੇ ਸ਼ਰੀਰ ਦਾ ਰੋਮ ਰੋਮ ਕੰਬ ਉੱਠਿਆ ਤੇ ਅੰਦਰੋ ਅੰਦਰੀ ਦਿਲ ਰੋਵੇ ਤੇ ਬਹੁਤ ਦਰਦ ਹੋਇਆ। ਬਹੁਤ ਔਖਾ ਵੇਲਾ ਸੀ 47 ਦੀ ਵੰਡ ਦਾ। ਮੇਰੇ ਤਾਂ ਲਿਖਣ ਤੇ ਸੋਚਣ ਲਗਿਆ ਹੀ ਹੱਥ ਪੈਰ ਕੰਬ ਗਏ ਤੇ ਸੁਨ ਹੋ ਗਏ ਨੇ। ਪਰ ਜਿਨ੍ਹਾਂ ਤੇ ਹੱਡ ਬੀਤੀ ਏ ਉਹਨਾਂ ਤੇ ਕੀ ਗੁਜਰੀ ਹੋਣੀ ਕੀ ਕੁਝ ਹੋਇਆ ਹੋਣਾ ਉਹ ਬਾਖੂਬ ਜਾਣਦੇ ਨੇ। ਕਿ ਵੇਲਾ ਸੀ ਨਾ ਦਿਨ ਵੇਖਿਆ ਨਾ ਰਾਤ ਬਸ ਜੋ ਦਿਮਾਗ ਕਹੀ ਗਿਆ ਉਹ ਕਰਦੇ ਗਏ। ਇਸ ਵੰਡ ਨੇ ਬੜੇ ਘਰ ਤਬਾਹ ਕਰ ਦਿੱਤੇ ਕਿਨਿਆਂ ਜਾਨਾਂ ਗਈਆਂ ਕਿਨ੍ਹੇ ਘਰ ਤਬਾਹ ਹੋਏ ਤੇ ਕਿਨੇ ਕਿੱਤੇ ਗਏ ਕੋਈ ਪਤਾ ਨਹੀ? ਪਰ ਹਕੂਮਤਾਂ ਨੇ ਆਪਣੀਆਂ ਗੂਝੀਆਂ ਚਾਲਾਂ ਚਲਣੀਆਂ ਸਨ। ਵੰਡ ਵਿਚ ਭਾਰਤ ਪਾਕਿਸਤਾਨ ਨਹੀ ਵੰਡਿਆਂ ਗਿਆ, ਵੰਡਿਆ ਤਾਂ ਮੇਰਾ ਪੰਜਾਬ ਗਿਆ, ਪੰਜਾਬ ਦੇ ਘਰ, ਪੰਜਾਬ ਦੀ ਮਿੱਟੀ, ਪੰਜਾਬ ਦਾ ਆਬ, ਪੰਜਾਬ ਦੇ ਪੰਜ ਦਰਿਆ, ਵੰਡੀ ਤਾਂ ਉਹ ਧਰਤੀ ਗਈ ਜਿੱਥੇ ਬਾਬੇ ਨਾਨਕ ਦਾ ਜਨਮ ਹੋਇਆ ਜਿੱਥੇ ਮਿੱਟੀ ਧੁੰਦ ਹਨੇਰੇ ਨੂੰ ਚਿਰਦਾ ਚਾਨਣ ਹੋਇਆ ਸੀ। ਅੱਲ੍ਹਾ ਮੇਹਰ ਕਰੇ ਜਲਦ ਦੋਵੇ ਪੰਜਾਬ ਮੁੱੜ ਇਕ ਹੋ ਜਾਣ ਤੇ ਲਾਹੌਰ ਤੋਂ ਅਮ੍ਰਿਤਸਰ ਦਾ ਮੁੜ ਦੁਬਾਰਾ ਫਿਰ ਆਣਾ ਜਾਣਾ ਲਗਿਆ ਰਹੇ। ਸੁੰਦਰ ਚਾਲ ਕਮਾਲ ਲਾਹੌਰ ਵਾਲੀ, ਸਾਰੇ ਵੇਖਣੇ ਨੂੰ ਤਲਬਗਾਰ ਹੋਏ, ਹੋਰ ਨਾ ਸ਼ਹਿਰ ਮੇਰੇ ਲਾਹੌਰ ਵਰਗਾ, ਸਭੇ ਸ਼ਹਿਰ ਲਾਹੌਰ ਤੋਂ ਵਾਰ ਹੋਏ। ਨਾਮ- ਮਨਦੀਪ ਕੌਰ ਸ਼ਹਿਰ- ਸਫੀਦੋਂ, ਹਰਿਆਣਾ 9728020813