ਪੁਲਿਸ ਸ਼ਹੀਦ ਯਾਦਗਾਰ ਦਿਵਸ ਮੌਕੇ ਸ਼ਹੀਦਾਂ ਨੂੰ ਨਮਨ

21

October

2020

ਫਾਜ਼ਿਲਕਾ, 21 ਅਕਤੂਬਰ ਪੁਲਿਸ ਸ਼ਹੀਦ ਯਾਦਗਾਰ ਦਿਵਸ ਮੌਕੇ ਬੁੱਧਵਾਰ ਨੂੰ ਪੁਲਿਸ ਲਾਇਨ ਵਿਖੇ ਸ਼ਹੀਦਾਂ ਦੀ ਯਾਦਗਾਰ ਤੇ ਹੋਏ ਇਕ ਭਾਵੁਕ ਸਮਾਗਮ ਦੌਰਾਨ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਐਸ.ਐਸ.ਪੀ. ਸ: ਹਰਜੀਤ ਸਿੰਘ ਆਈ.ਪੀ.ਐਸ. ਨੇ ਦੇਸ਼ ਲਈ ਕੁਰਬਾਨੀ ਦੇਣ ਵਾਲੇ ਫਾਜ਼ਿਲਕਾ ਜ਼ਿਲੇ ਦੇ 11 ਪੁਲਿਸ ਕਰਮਚਾਰੀਆਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਕਿਹਾ ਕਿ ਅਸੀਂ ਇੰਨਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਹਮੇਸ਼ਾ ਰਿਣੀ ਰਹਾਂਗੇ। ਉਨਾਂ ਨੇ ਕਿਹਾ ਕਿ ਪੁਲਿਸ ਵਿਭਾਗ ਇੰਨਾਂ ਪਰਿਵਾਰਾਂ ਦੀ ਹਰ ਮਦਦ ਲਈ ਹਮੇਸਾਂ ਤਿਆਰ ਰਹਿੰਦਾ ਹੈ। ਉਨਾਂ ਨੇ ਕਿਹਾ ਕਿ ਦੇਸ਼ ਦੀ ਏਕਤਾ ਅਖੰਡਤਾ ਲਈ ਸਾਡੇ ਜਵਾਨ ਹਰ ਮੁਸਕਿਲ ਦੌਰ ਵਿਚ ਸੱਚੀ ਨਿਸ਼ਠਾ ਨਾਲ ਆਪਣੀ ਡਿਊਟੀ ਨਿਭਾਊਂਦੇ ਹਨ ਅਤੇ ਅਜਿਹਾ ਕਰਦੇ ਸਮੇਂ ਉਹ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੁੁਸਕਿਲਾਂ ਵੀ ਸੁਣੀਆਂ ਗਈਆਂ ਅਤੇ ਉਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਇੱਥੇ ਬਣੀ ਸ਼ਹੀਦਾਂ ਦੀ ਯਾਦਗਾਰ ਤੇ ਐਸ.ਐਸ.ਪੀ. ਤੋਂ ਇਲਾਵਾ ਸੀਨਿਅਰ ਪੁਲਿਸ ਅਧਿਕਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਫੁੱਲ ਮਾਲਾ ਭੇਂਟ ਕੀਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਸਿਵਲ ਸਰਜਨ ਡਾ: ਕੁੰਦਨ ਕੇ ਪਾਲ, ਐਸ.ਪੀ. ਐਚ ਸ੍ਰੀ ਮੋਹਨ ਲਾਲ, ਸ੍ਰੀ ਸੁਭਮ ਅਗਰਵਾਲ ਆਈ.ਪੀ.ਐਸ., ਸ੍ਰੀ ਅਜੈਰਾਜ ਸਿੰਘ ਐਸ.ਪੀ. ਇੰਨਵੈਸਟੀਗੇਸ਼ਨ, ਸ੍ਰੀ ਜਗਦੀਸ਼ ਕੁਮਾਰ ਬਿਸ਼ਨੋਈ ਐਸ.ਪੀ., ਸ੍ਰੀ ਅਸ਼ੋਕ ਕੁਮਾਰ ਡੀਐਸਪੀ, ਸ੍ਰੀ ਭੁਪਿੰੰਦਰ ਸਿੰਘ ਡੀਐਸਪੀ ਡੀ, ਸ੍ਰੀ ਜਸਵੀਰ ਸਿੰਘ ਡੀਐਸ.ਪੀ. ਐਸ.ਡੀ. ਸ੍ਰੀ ਅਵਤਾਰ ਸਿੰਘ ਡੀ.ਐਸ.ਪੀ. ਐਸ.ਡੀ., ਸ੍ਰੀ ਗੋਲਡੀ ਠੇਕੇਦਾਰ ਆਦਿ ਵੀ ਹਾਜਰ ਸਨ। ਫਾਜ਼ਿਲਕਾ ਜ਼ਿਲੇ ਨਾਲ ਸਬੰਧਤ ਸ਼ਹੀਦਾਂ ਦੇ ਨਾਂਅ ਫਾਜ਼ਿਲਕਾ ਜ਼ਿਲੇ ਨਾਲ ਸਬੰਧਤ ਜ਼ਿਨਾਂ ਪੁਲਿਸ ਕਰਮਚਾਰੀਆਂ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ ਉਨਾਂ ਦੇ ਨਾਂਅ ਇਸ ਪ੍ਰਕਾਰ ਹਨ ਗੁਰਨਾਮ ਸਿੰਘ, ਸੰਤੋਖ਼ ਸਿੰਘ, ਹਰਬੰਸ ਸਿੰਘ, ਰਤਨ ਲਾਲ, ਇਕਬਾਲ ਸਿੰਘ, ਗੁਰਮੀਤ ਸਿੰਘ, ਬੁੱਲਾ ਸਿੰਘ, ਹਰਨਾਮ ਸਿੰਘ, ਰੁਲੀਆ ਸਿੰਘ, ਮੰਗਤ ਰਾਮ, ਪਰਮਜੀਤ ਸਿੰਘ।