ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਮਜ਼ਦੂਰ ਕਰਨਗੇ ਅੱਜ ਚੱਕਾ ਜਾਮ - ਕਾਮਰੇਡ ਗੋਰਾ

20

October

2020

ਸੰਗਰੂਰ, 20 ਅਕਤੂਬਰ ( ਜਗਸੀਰ ਲੌਂਗੋਵਾਲ ) - ਪੰਜਾਬ ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋ ਸੰਸਦ ਵਿੱਚ ਧੱਕੇ ਨਾਲ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਲਗਾਤਾਰ ਕੀਤੇ ਜਾ ਰਹੇ ਸੰਘਰਸ਼ਾਂ ਦਾ ਸੀਟੂ ਹਰ ਥਾਂ ਪੁਰਜ਼ੋਰ ਸਮਰਥਨ ਕਰ ਰਹੀ ਹੈ ਕਿਸਾਨਾਂ ਦੇ ਸੰਘਰਸ਼ ਨਾਲ ਇਕਮੁੱਠਤਾ ਪ੍ਰਗਟ ਕਰਨ ਲਈ ਪੰਜਾਬ ਸੀਟੂ ਵਲੋਂ 21 ਅਕਤੂਬਰ ਨੂੰ ਪੰਜਾਬ ਭਰ ਵਿੱਚ ਇਕ ਘੰਟੇ ਲਈ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੀਟੂ ਵਰਕਰ ਹਰ ਥਾਂ ਕਿਸਾਨਾਂ ਵਲੋਂ ਮੋਦੀ ਸਰਕਾਰ ਵੱਲੋ ਕਿਸਾਨਾਂ ਵਿਰੁੱਧ ਬਣਾਏ ਕਾਨੂੰਨਾਂ ਖਿਲਾਫ ਹਰ ਅੰਦੋਲਨ ਵਿੱਚ ਵਧ ਚੜ੍ਹਕੇ ਸ਼ਾਮਲ ਹੋਣਗੇ ।ਕਾਮਰੇਡ ਗੋਰਾ ਨੇ ਦੱਸਿਆ ਕਿ ਕਿਸਾਨਾਂ ਵਿਰੋਧੀ ਬਣਾਏ ਕਾਨੂੰਨਾਂ ਦੀ ਮਾਰ ਕਿਸਾਨਾਂ ਦੇ ਨਾਲ ਖਪਤਕਾਰਾਂ ਨੂੰ ਵੀ ਝੱਲਣੀ ਪਵੇਗੀ।ਭਗਤ ਦੇ ਖੇਤੀਬਾੜੀ ਦਾ ਸਾਰਾ ਕਾਰੋਬਾਰ ਉਤੇ ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਅਜਾਰੇਦਾਰੀ ਕਾਇਮ ਹੋ ਜਾਵੇਗੀ। ਫਸਲ ਦੀ ਖਰੀਦ ਸਮੇ ਕਿਸਾਨ ਲੁੱਟੇ ਜਾਣਗੇ । ਕਿਸਾਨਾਂ ਤੋ ਖਰੀਦਿਆ ਅਨਾਜ ਵੇਚਣ ਸਮੇਂ ਖਪਤਕਾਰ ਲੁਟਿਆ ਜਾਵੇਗਾ। ਭਾਰਤ ਦੀ ਆਰਥਿਕ ਪ੍ਰਭ ਸੱਤਾ ਅਤੇ ਆਤਮ ਨਿਰਭਰਤਾ ਨੂੰ ਭਾਰਤ ਭਾਰੀ ਨੁਕਸਾਨ ਪੁਜੇਗਾ।ਉਹਨਾਂ ਨੇ ਸੀਟੂ ਨਾਲ ਸਬੰਧਤ ਸਾਰੀਆਂ ਯੂਨੀਅਨਾਂ ਨੂੰ 21 ਅਕਤੂਬਰ ਨੂੰ ਕੀਤੇ ਜਾ ਰਹੇ ਚੱਕਾ ਜਾਮ ਦੇ ਐਕਸ਼ਨ ਨੂੰ ਸਫਲ ਬਣਾਉਣ ਲਈ ਹਰ ਥਾਂ ਜਨਤਕ ਮੁਹਿੰਮ ਨੂੰ ਹੋਰ ਤੇਜ਼ ਅਤੇ ਵਿਸ਼ਾਲ ਕੀਤਾ ਜਾਵੇ ।