ਖੇਤੀ ਕਾਨੂੰਨਾਂ ਦੇ ਖਿਲਾਫ ਅੱਜ ਵੀ ਮੋਰਚੇ ਤੇ ਡਟੇ ਰਹੇ ਕਿਸਾਨ

20

October

2020

ਸੰਗਰੂਰ,20 ਅਕਤੂਬਰ (ਜਗਸੀਰ ਲੌਂਗੋਵਾਲ ) - ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੇਲ ਰੋਕੋ ਅੰਦੋਲਨ ਦੇ ਦਿਨ ਵੀ ਵੱਡੀ ਗਿਣਤੀ ਕਿਸਾਨ ਔਰਤਾਂ, ਬੱਚੇ ਸੰਗਰੂਰ ਰੇਲਵੇ ਸਟੇਸ਼ਨ ਤੇ ਚੱਲ ਰਹੇ ਮੋਰਚੇ ਚ ਡਟੇ ਰਹੇ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ,ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਦਰਸ਼ਨ ਸਿੰਘ ਕੁੰਨਰਾਂ, ਬੀਕੇਯੂ ਡਕੌੰਦਾ ਦੇ ਆਗੂ ਸਮਸ਼ੇਰ ਸਿੰਘ ,ਕੁੱਲ ਹਿੰਦ ਕਿਸਾਨ ਸਭਾ ਦੇ ਸਰਬਜੀਤ ਸਿੰਘ ,ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਨਰੰਜਣ ਸਿੰਘ, ਬੀਕੇਯੂ ਸਿੱਧੂਪੁਰ ਜਿਲ੍ਹਾ ਆਗੂ ਬਲਜੀਤ ਜੌਲੀਆਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਜਗਸੀਰ ਸਿੰਘ ਨਮੋਲ, ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਸੂਬਾ ਸਕੱਤਰ ਹਰਦੇਵ ਸਿੰਘ ਦਰੋਗੇਵਾਲ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ , ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਸੂਬਾ ਆਗੂ ਕਾਮਰੇਡ ਮੰਗਤ ਰਾਮ ਲੌਂਗੋਵਾਲ ਨੇ ਦੱਸਿਆ ਕਿ ਜੋ ਅੱਜ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਨੇ ਕਾਨੂੰਨ ਪਾਸ ਕੀਤੇ ਹਨ ਇਨ੍ਹਾਂ ਨੂੰ ਸਾਰੀਆਂ ਫਸਲਾਂ ਤੇ ਲਾਗੂ ਕੀਤਾ ਜਾਵੇ ਅਤੇ ਪੰਜਾਬ ਵਿਚ ਜੋ ਬਾਸਮਤੀ ਦੀ ਖਰੀਦ ਪਿਛਲੇ ਦੋ ਦਿਨਾਂ ਤੋਂ ਬੰਦ ਪਈ ਹੈ ਤੇ ਵਪਾਰੀ ਐਮਐਸਪੀ ਤੋਂ ਘੱਟ ਰੇਟ ਤੇ ਖਰੀਦ ਰਹੇ ਹਨ ,ਸਰਕਾਰ ਫੌਰੀ ਦਖ਼ਲ ਦੇ ਕੇ ਬਾਸਮਤੀ ਝੋਨੇ ਦੀ ਖਰੀਦ ਆਪ ਕਰੇ ਅਤੇ ਬਾਹਰੋਂ ਆ ਰਹੇ ਝੋਨੇ ਤੇ ਫ਼ੌਰੀ ਰੋਕ ਲਾਈ ਜਾਵੇ ।ਆਗੂਆਂ ਨੇ ਕਿਸਾਨਾਂ ਨੂੰ ਡਟ ਕੇ ਸੰਘਰਸ਼ ਕਰਨ ਦਾ ਹੋਕਾ ਦਿੱਤਾ ਤੇ ਖੇਤੀ ਕਾਨੂੰਨਾਂ ਦੀ ਵਾਪਸੀ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਅੱਜ ਦੇ ਧਰਨੇ ਨੂੰ ਔਰਤ ਆਗੂ ਸੁਖਪਾਲ ਕੌਰ ਛਾਜਲੀ, ਸੰਤਰਾਮ ਛਾਜਲੀ, ਸਵਰਨ ਸਿੰਘ ਨਵਾਂਗਾਓ ,ਊਧਮ ਸਿੰਘ ਸੰਤੋਖਪੁਰਾ ,ਅਮੋਲਕ ਸਿੰਘ ਸਾਹੋਕੇ,ਜੁਝਾਰ ਸਿੰਘ ਬਡਰੁੱਖਾਂ, ਅਤਵਾਰ ਸਿੰਘ ਬਾਦਸ਼ਾਹਪੁਰ, ਕਰਨੈਲ ਸਿੰਘ ਕਾਕੜਾ, ਨੇ ਵੀ ਸੰਬੋਧਨ ਕੀਤਾ ਵੱਖਰਾ ਅੰਦਾਜ਼ ਨਾਟਕ ਗਰੁੱਪ ਚੰਡੀਗੜ੍ਹ ਨੇ ਡਰਾਮਾ ਪੇਸ਼ ਕੀਤਾ।