ਗਰੀਬ ਪਰਿਵਾਰ ਦੀ ਧੀ ਦੇ ਵਿਆਹ ਲਈ ਮਾਲੀ ਮਦਦ ਭੇਂਟ

20

October

2020

ਕੁਰਾਲੀ, 20 ਅਕਤੂਬਰ (ਰਾਜੀਵ ਸਿੰਗਲਾ, ਪਰਮਜੀਤ ਸਿੰਘ) : ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ (ਰਜਿ:) ਕੁਰਾਲੀ ਅਤੇ ਭਾਈ ਨੱਥਾ ਜੀ ਭਾਈ ਅਬਦੁਲਾ ਜੀ ਢਾਡੀ ਸਭਾ (ਰਜਿ:) ਵੱਲੋਂ ਇੱਕ ਗਰੀਬ ਪਰਿਵਾਰ ਦੀ ਧੀ ਦੇ ਵਿਆਹ ਲਈ ਮਾਲੀ ਮਦਦ ਕਰਦੇ ਹੋਏ ਰਾਸ਼ਨ ਦੇ ਸਮਾਨ ਦੇ ਨਾਲ ਨਾਲ ਮਠਿਆਈ ਅਤੇ ਫ਼ਰਨੀਚਰ ਭੇਂਟ ਕੀਤਾ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਨੱਥਾ ਜੀ ਭਾਈ ਅਬਦੁਲਾ ਜੀ ਢਾਡੀ ਸਭਾ ਦੇ ਅੰਤਰਰਾਸ਼ਟਰੀ ਕੌਮੀ ਪ੍ਰਧਾਨ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਗਿਆਨੀ ਮਲਕੀਤ ਸਿੰਘ ਪਪਰਾਲੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ (ਰਜਿ:) ਕੁਰਾਲੀ ਅਤੇ ਭਾਈ ਜੇਤਾ ਜੀ ਚੈਰੀਟੇਬਲ ਟਰੱਸਟ (ਰਜਿ:) ਪਿਛਲੇ ਲੰਮੇ ਸਮੇਂ ਤੋਂ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਾਮੁਹਿਕ ਵਿਆਹ ਕਰਵਾਏ ਜਾ ਰਹੇ ਸਨ ਤੇ ਹੁਣ ਭਾਈ ਨੱਥਾ ਜੀ ਭਾਈ ਅਬਦੁਲਾ ਜੀ ਢਾਡੀ ਸਭਾ (ਰਜਿ:) ਵੀ ਇਸ ਸੁਭ ਕਾਰਜਾਂ ਵਿੱਚ ਉਨ•ਾਂ ਦੇ ਸਹਿਯੋਗੀ ਵਜੋਂ ਸਾਮਿਲ ਹੋਕੇ ਆਪਣਾ ਯੋਗਦਾਨ ਪਾ ਰਹੇ ਸਨ । ਉਨ•ਾਂ ਦੱਸਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਇੱਕ ਗਰੀਬ ਪਰਿਵਾਰ ਵੱਲੋਂ ਆਪਣੀ ਧੀ ਦੇ ਵਿਆਹ ਲਈ ਰਾਸ਼ਨ ਮਠਿਆਈ ਅਤੇ ਫ਼ਰਨੀਚਰ ਦੀ ਲੋੜ ਦੱਸੀ ਗਈ ਸੀ । ਜਿਸ ਤੇ ਉਨ•ਾਂ ਵੱਲੋਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ (ਰਜਿ:) ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਛਮਾ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਗਰੀਬ ਪਰਿਵਾਰ ਨੂੰ ਧੀ ਦੇ ਵਿਆਹ ਲਈ ਲੋੜੀਂਦਾ ਸਮਾਨ ਦੇਣ ਦਾ ਫੈਸਲਾ ਕੀਤਾ ਗਿਆ ਜੋ ਕਿ ਅੱਜ ਉਨ•ਾਂ ਵੱਲੋਂ ਆਪਣੀ ਸਭਾ ਅਤੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਸਾਰਾ ਸਮਾਨ ਧੀ ਦੇ ਮਾਪਿਆਂ ਨੂੰ ਭੇਂਟ ਕਿੱਤਾ ਗਿਆ । ਇਸ ਮੌਕੇ ਬਲਵੀਰ ਸਿੰਘ ਚਲਾਕੀ ਚੇਅਰਮੈਨ ਰੂਪਨਗਰ, ਭਾਈ ਮਨਿੰਦਰ ਸਿੰਘ ਖਾਲਸਾਪ੍ਰੇਸ ਸਕੱਤਰ ਢਾਡੀ ਸਭਾ, ਗਿਆਨੀ ਗੁਰਸੇਵਕ ਸਿੰਘ, ਏ.ਐਸ.ਆਈ ਹਰਸ਼ ਕੁਮਾਰ, ਜਸਵਿੰਦਰ ਸਿੰਘ ਪੰਮੀ ਬ੍ਰਾਹਮਣਮਾਜਰਾ, ਚਰਨਜੀਤ ਕੌਰ, ਲਖਵੀਰ ਸਿੰਘ ਲੱਕੀ ਸਾਬਕਾ ਕੌਂਸਲਰ, ਗਿਆਨੀ ਭਾਗ ਸਿੰਘ ਕੁਰਾਲੀ, ਪ੍ਰੇਮ ਸਿੰਘ ਕੁਰਾਲੀ ਤੇ ਹੈਪੀ ਬ੍ਰਾਹਮਣਮਾਜਰਾ ਆਦਿ ਹਾਜ਼ਿਰ ਸਨ ।