17 Dec, 2025 10:00 PM
ਰਾਣਾ ਬਲਾਚੌਰੀਆ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੋਹਾਲੀ ਤੇ ਅੰਮ੍ਰਿਤਸਰ ‘ਚ ਪੁਲਿਸ ਵੱਲੋਂ ਵੱਡਾ ਐਨਕਾਊਂਟਰ ਕੀਤਾ ਗਿਆ ਹੈ। ਬਲਾਚੌਰੀਆ ਕਤਲ ਮਾਮਲੇ ‘ਚ ਪੁਲਿਸ ਨੇ 2 ਸ਼ੂਟਰਾਂ ਦਾ ਐਨਕਾਊਂਟਰ ਕੀਤਾ ਹੈ। ਸੂਤਰਾਂ ਮੁਤਾਬਕ ਇੱਕ ਸ਼ੂਟਰ ਦੇ ਮਾਰੇ ਜਾਣ ਦੀ ਖਬਰ ਹੈ ਤੇ 2 ਪੁਲਿਸ ਮੁਲਾਜ਼ਮਾਂ ਦੇ ਗੋਲੀਆਂ ਲੱਗੀਆਂ ਹੈ।ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਸ਼ੂਟਰਾਂ ਦੀ ਪਛਾਣ ਕਰ ਲਈ ਹੈ। ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਆਦਿਤਿਆ ਅਤੇ ਕਰਨ ਵਜੋਂ ਹੋਈ ਹੈ। ਪੁਲਿਸ ਵੱਲੋਂ ਇਸ ਮਾਮਲੇ
17 Dec, 2025 07:02 PM
ਮੰਗਲਵਾਰ ਸ਼ਾਮ ਨੂੰ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਵਿੱਚ ਇੱਕ ਨੌਜਵਾਨ ਦਾ ਦਿਨ-ਦਿਹਾੜੇ ਸ਼ਰੇਆਮ ਕਤਲ ਕਰ ਦਿੱਤਾ ਗਿਆ। ਹਰਿਆਣਾ ਦੇ ਇੱਕ ਪੈਟਰੋਲ ਪੰਪ ਨੇੜੇ ਇੱਕ ਆਲਟੋ ਕਾਰ ਵਿੱਚ ਸਵਾਰ ਇੱਕ ਵਿਅਕਤੀ ਨੇ ਸਕੂਟਰ ‘ਤੇ ਜਿੰਮ ਜਾ ਰਹੇ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਹਮਲਾਵਰ ਨੇ ਪਹਿਲਾਂ ਨੌਜਵਾਨ ‘ਤੇ ਤਿੰਨ-ਚਾਰ ਗੋਲੀਆਂ ਚਲਾਈਆਂ ਅਤੇ ਫਿਰ ਫਰਾਰ ਹੋ ਗਿਆ। ਸਕੂਟਰ ਸਵਾਰ ਵਿਅਕਤੀ ਸੜਕ ‘ਤੇ ਡਿੱਗ ਪਿਆ। ਫਿਰ ਕਾਰ ਵਿੱਚ ਸਵਾਰ ਹਮਲਾਵਰ ਵਾਪਸ ਆਇਆ ਅਤੇ ਨੌਜਵਾਨ ‘ਤੇ ਮੁੜ ਗੋਲੀਆਂ ਚਲਾਈਆਂ,
17 Dec, 2025 06:57 PM
ਮੋਹਾਲੀ ਵਿੱਚ ਕਬੱਡੀ ਪ੍ਰਮੋਟਰ ਅਤੇ ਖਿਡਾਰੀ ਰਾਣਾ ਬਲਾਚੋਰੀਆ ਦੇ ਕਤਲ (Crime News) ਦੀ ਜਾਂਚ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਰਾਣਾ ਨੂੰ ਗੋਲੀ ਮਾਰਨ ਵਾਲੇ ਸ਼ੂਟਰਾਂ ਦੀ ਪਛਾਣ ਹੋ ਗਈ ਹੈ। ਦੋਸ਼ ਹੈ ਕਿ ਆਦਿਤਿਆ ਕਪੂਰ ਅਤੇ ਕਰਨ ਪਾਠਕ ਨੇ ਹੀ ਰਾਣਾ ਨੂੰ ਗੋਲੀ ਮਾਰੀ ਸੀ। ਇਸ ਕਤਲ ਵਿੱਚ ਚਾਰ ਸ਼ੱਕੀ ਸ਼ਾਮਲ ਮੰਨੇ ਜਾ ਰਹੇ ਹਨ।ਆਦਿਤਿਆ ਕਪੂਰ ਅਤੇ ਕਰਨ ਪਾਠਕ ਦੋਵੇਂ ਹੀ ਅੰਮ੍ਰਿਤਸਰ, ਪੰਜਾਬ ਦੇ ਰਹਿਣ ਵਾਲੇ ਹਨ। ਉਨ੍ਹਾਂ ਵਿਰੁੱਧ ਪਹਿਲਾਂ ਹੀ ਦਰਜਨਾਂ ਅਪਰਾਧਿਕ ਮਾਮਲੇ ਦਰਜ ਹਨ। ਦੋਵੇਂ
17 Dec, 2025 05:23 PM
ਮੁਹਾਲੀ ਪੁਲੀਸ ਨੇ ਸੋਹਾਣਾ ਵਿੱਚ ਹੋਏ ਕਬੱਡੀ ਪ੍ਰਮੋਟਰ ਕੁੰਵਰ ਦਿਗਵਿਜੈ ਸਿੰਘ ਉਰਫ ਰਾਣਾ ਬਲਾਚੌਰੀਆ (30) ਦੀ ਹੱਤਿਆ ਮਾਮਲੇ ਵਿੱਚ ਦੋ ਸ਼ੂਟਰਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ। ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਆਦਿਤਿਆ ਕਪੂਰ ਉਰਫ਼ ਮੱਖਣ ਅਤੇ ਕਰਨ ਪਾਠਕ ਉਰਫ਼ ਡਿਫਾਲਟਰ ਕਰਨ ਵਜੋਂ ਹੋਈ ਹੈ। ਇਹ ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਆਦਿਤਿਆ ’ਤੇ ਪਹਿਲਾਂ 13 ਅਤੇ ਕਰਨ ’ਤੇ 2 ਕੇਸ ਦਰਜ ਹਨ। ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕਰਨ ਲਈ 12 ਟੀਮਾਂ ਦਾ ਗਠਨ
16 Dec, 2025 07:38 PM
ਯੂਟੀ ਚੰਡੀਗੜ੍ਹ ਦੇ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਨੇ ਇੱਕ ਟ੍ਰਾਂਸਨੈਸ਼ਨਲ ਸਾਈਬਰ ਕਰਾਈਮ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ 10 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਪਰਵੇਜ਼ ਚੌਹਾਨ, ਸ਼ੁਭਮ ਮਹਿਰਾ ਉਰਫ ਸੰਨੀ, ਸੁਹੇਲ ਅਖਤਰ ਨਿਵਾਸੀ ਮੇਰਠ (ਯੂਪੀ) ਕ੍ਰਿਸ਼ਨਾ ਸ਼ਾਹ ਨਿਵਾਸੀ ਲੁਧਿਆਣਾ (ਮੂਲ ਨਿਵਾਸੀ ਨੇਪਾਲ), ਵਿਜੇ ਸ਼ਾਹ (ਮੂਲ ਨਿਵਾਸੀ ਨੇਪਾਲ), ਆਕਾਸ਼, ਅਜੀਤ ਕੁਮਾਰ, ਵਿਪਨ ਕੁਮਾਰ ਉਮਰ 25 ਸਾਲ, ਸਰੋਜ ਕੁਮਾਰ, ਅਭਿਸ਼ੇਕ ਕੁਮਾਰ ਸ਼ਾਮਲ ਹਨ।ਸਾਈਬਰ ਕਰਾਈਮ ਪੁਲੀਸ
11 Dec, 2025 05:51 PM
ਥਾਈਲੈਂਡ ਪੁਲੀਸ ਨੇ ਸੌਰਭ ਲੂਥਰਾ ਤੇ ਉਸ ਦੇ ਭਰਾ ਗੌਰਵ ਲੂਥਰਾ ਨੂੰ ਫੁਕੇਟ ਵਿਚ ਹਿਰਾਸਤ ’ਚ ਲੈ ਲਿਆ ਹੈ। ਲੂਥਰਾ ਭਰਾ ਗੋਆ ਦੇ ਇਕ ਨਾਈਟ ਕਲੱਬ ਵਿਚ ਲੱਗੀ ਅੱਗ, ਜਿਸ ਵਿਚ 25 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਦੇ ਮਾਮਲੇ ਵਿਚ ਗੋਆ ਪੁਲੀਸ ਨੂੰ ਲੋੜੀਂਦੇ ਹਨ। ਦੋਵੇਂ ਭਰਾ ਸ਼ਨਿੱਚਰਵਾਰ ਦੇਰ ਰਾਤ ਵਾਪਰੀ ਇਸ ਘਟਨਾ ਦੇ ਕੁਝ ਘੰਟਿਆਂ ਮਗਰੋਂ ਥਾਈਲੈਂਡ ਭੱਜ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਨਾਈਟ ਕਲੱਬ ਦੇ ਸਹਿ-ਮਾਲਕਾਂ, ਜਿਨ੍ਹਾਂ ਵਿਰੁੱਧ ਇੰਟਰਪੋਲ ਵੱਲੋਂ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ
11 Dec, 2025 01:43 AM
ਸ਼ੂਟਰਾਂ ਨੂੰ ਕ੍ਰੇਟਾ ਦੇਣ ਵਾਲਾ ਨੌਜਵਾਨ ਕਾਬੂਚਰਚਿਤ ਇੰਦਰਪ੍ਰੀਤ ਸਿੰਘ ਉਰਫ ਪੈਰੀ ਕਤਲ ਕੇਸ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਜ਼ਿਲ੍ਹਾ ਕ੍ਰਾਈਮ ਸੈੱਲ (ਡੀ.ਸੀ.ਸੀ.) ਦੀ ਟੀਮ ਨੇ ਪੰਜਾਬ ਦੇ ਖਰੜ ਨਿਵਾਸੀ ਰਾਹੁਲ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਇਸ ਮਾਮਲੇ ਵਿੱਚ ਪਹਿਲੀ ਗ੍ਰਿਫਤਾਰੀ ਹੈ, ਜਿਸ ਨਾਲ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਣ ਦੀ ਉਮੀਦ ਹੈ। ਪੁਲਿਸ ਦਾ ਦਾਅਵਾ ਹੈ ਕਿ ਰਾਹੁਲ ਉਹ ਵਿਅਕਤੀ ਹੈ ਜਿਸ ਨੇ ਪੈਰੀ ਦੇ ਕਤਲ ਵਿੱਚ ਸ਼ਾਮਲ ਸ਼ੂਟਰਾਂ ਨੂੰ ਕ੍ਰੇਟਾ ਕਾਰ ਮੁਹੱਈਆ ਕਰਵਾਈ ਸੀ।