Daily Suraj

ਪੰਜਾਬੀ

ਅੱਖਾਂ ਦਾ ਮੁਫਤ ਚੈਕ-ਅੱਪ ਕੈਂਪ ਕਰ ਕੇ 106 ਲੋਕਾ ਨੂੰ ਅਪ੍ਰੇਸ਼ਨ ਕਰਾਉਣ ਲਈ ਚੁਣਿਆ।

13 Mar, 2026 03:15 PM

(ਮੁਖ਼ਤਿਆਰ ਸਿੰਘ )ਮੇਹਰ ਬਾਬਾ ਚੈਰੀਟੇਬਲ ਟਰੱਸਟ, ਬਸੀ ਪਠਾਨਾਂ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਤ੍ਰਿੰਜਨ ਸਹੇਲੀਆਂ ਯੂ.ਕੇ. ਦੇ ਸਹਿਯੋਗ ਨਾਲ ਐਮ.ਬੀ.ਸੀ.ਟੀ. ਕਮਿਊਨਿਟੀ ਡਿਵੈਲਪਮੈਂਟ ਸੈਂਟਰ ਵਿਖੇ 41ਵਾਂ ਅੱਖਾਂ ਦਾ ਮੁਫਤ ਅਪਰੇਸ਼ਨ ਕੈਂਪ ਲਗਾਇਆ ਗਿਆ।ਅੱਜ ਦੇ ਇਸ ਕੈਪ ਵਿੱਚ ਪਟਿਆਲਾ ਤੋ ਡਾਂ ਜੀ.ਐਸ.ਰੰਧਾਵਾ ਦੀ ਅਗਵਾਈ ਹੇਠ ਉਨਾਂ ਦੀ ਟੀਮ ਡਾਂ ਅਕਾਸ਼ਕਾ, ਰਮੇਸ਼ ਕੁਮਾਰ ਅਤੇ ਗੁਰਪ੍ਰੀਤ ਸਿੰਘ ਨੇ 95 ਤੋਂ ਵੱਧ ਪਿੰਡਾ ਤੋਂ ਆਏ ਹੋਏ 353 ਲੋਕਾਂ ਦੀਆ ਅੱਖਾਂ ਦਾ ਮੁਫਤ ਚੈਕ-ਅੱਪ ਕੀਤਾ ਗਿਆ, ਇਨ੍ਹਾਂ ਵਿੱਚੋਂ 106 ਨੂੰ ਮੋਤੀਆ ਬਿੰਦ ਦੇ ਮਰੀਜ ਪਾਏ ਗਏ, ਇਨ੍ਹਾਂ ਮਰੀਜਾਂ ਦੇ ਅੱਖਾਂ ਦੇ ਅਪਰੇਸ਼ਨ ਡਾਂ ਜੀ.ਐਸ. ਰੰਧਾਵਾ, ਰੰਧਾਵਾ ਅੱਖਾਂ ਦਾ ਹਸਪਤਾਲ ਅਤੇ ਲੇਸਿਕ ਸੈਟਰ, ਪਟਿਆਲਾ ਵਿਖੇ ਕੀਤੇ ਜਾਣਗੇ। ਮੇਹਰ ਬਾਬਾ ਚੈਰੀਟੇਬਲ ਟਰੱਸਟ ਵੱਲੋਂ ਸਾਲ ਵਿੱਚ 2 ਵਾਰ ਅੱਖਾਂ ਦਾ ਮੁਫਤ ਅਪਰੇਸ਼ਨ ਕੈਂਪ ਲਗਾਇਆ ਜਾਂਦਾ ਹੈ।ਟਰੱਸਟ ਹੁਣ ਤੱਕ 4,307 ਮਰੀਜਾਂ ਦੇ ਅੱਖਾਂ ਦੇ ਅਪਰੇਸ਼ਨ ਕਰਵਾ ਚੁੱਕਾ ਹੈ। ਇਸ ਮੌਕੇ ਟਰੱਸਟ ਵੱਲੋਂ ਦਵਾਈਆਂ ਮੁਫਤ ਵੰਡੀਆ ਗਈਆਂ ਅੱਜ ਦੇ ਇਸ ਕੈਂਪ ਵਿੱਚ ਟਰੱਸਟ ਦੇ ਟਰੱਸਟੀ ਠਾਕੁਰ ਸਿੰਘ ਮੇਜੀ, ਸ਼ਿਵ ਦੱਤ ਵਿਸ਼ੇਸ ਤੌਰ ਤੇ ਲੰਡਨ ਤੋ, ਸਥਾਨਕ ਸਲਾਹਕਾਰ ਅਮਰਇਸ਼ਵਰ ਸਿੰਘ ਗੋਰਾਇਆ ਪਰਮਜੀਤ ਸਿੰਘ, ਜਸਵੰਤ ਸਿੰਘ, ਜੈ ਕਿਸ਼ਨ ਭੋਲਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਫਤਿਹਗੜ੍ਹ ਸਾਹਿਬ ਤੋਂ ਵਿਸ਼ੇਸ ਤੌਰ ਤੇ ਮੌਜੂਦ ਸਨ।ਇਨ੍ਹਾਂ ਤੋ ਇਲਾਵਾ ਹਰਬੰਸ ਸਿੰਘ ਫਤਿਹਗੜ੍ਹ ਨਿਊਆ, ਬਲਦੇਵ ਸਿੰਘ ਸਾਬਕਾ ਸਰਪੰਚ ਦਮਹੇੜੀ, ਅਮਰੀਕ ਸਿੰਘ ਪਮੌਰ, ਹਰਭਜਨ ਸਿੰਘ ਜੱਲੋਵਾਲ ਮੌਜੂਦ ਸਨ।

Posted By: Daily Suraj Bureau

Latest News