ਐਸ. ਸੀ. ਭਾਈਚਾਰੇ ਵਿੱਚੋਂ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਉਣ ਦੀ ਮੰਗ
(ਜਗਸੀਰ ਸਿੰਘ)- ਸਮਾਜ ਸੇਵੀ ਗੁਰਸੇਵਕ ਸਿੰਘ ਕਮਾਲਪੁਰ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਪੰਜਾਬ ਅੰਦਰ ਆਬਾਦੀ ਦਾ ਸੱਭ ਤੋਂ ਵੱਡੀ ਗਿਣਤੀ ਐਸ.ਸੀ. ਸਮਾਜ ਦੀ ਹੈ, ਅਤੇ ਚੋਣਾਂ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਦਲਿਤਾਂ ਦੇ ਹਮਦਰਦੀ ਹੋਣ ਦਾ ਡਰਾਮਾ ਕਰਕੇ ਵੋਟਾਂ ਤਾਂ ਵਟੋਰਦੇ ਹਨ, ਪਰ ਆਬਾਦੀ ਦੇ ਹਿਸਾਬ ਨਾਲ ਰਾਜਨੀਤੀ ਵਿੱਚ ਹਿੱਸੇਦਾਰੀ ਕੋਈ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜੇਕਰ ਮਜਬੀ ਸਿੱਖ ਸਮਾਜ ਨਾਲ ਜ਼ਿਆਦਾ ਪਿਆਰ ਆਉਂਦਾ ਹੈ ਤਾਂ ਉਹ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੋਵਾਂ ਵਿੱਚ ਇੱਕ ਨੂੰ ਉਪ ਮੁੱਖ ਮੰਤਰੀ ਬਣਾਵੇ। ਉਨ੍ਹਾਂ ਕਿਹਾ ਕਿ ਮਨੂਵਾਦੀ ਤਾਕਤਾਂ ਵੱਲੋਂ ਯੂ ਜੀ ਸੀ ਦੇ ਨਵੇਂ ਨਿਯਮਾਂ ਤੇ ਰੋਕ ਲਗਾ ਕੇ ਦਲਿਤਾਂ ਪ੍ਰਤੀ ਘੋਰ ਨਫ਼ਰਤ ਦਾ ਮੁਜ਼ਾਹਰਾ ਕੀਤਾ ਹੈ। ਅਤੇ ਚੋਣਾਂ ਵਿੱਚ ਦਲਿਤਾਂ ਦੀਆਂ ਵੋਟਾਂ ਵਟੋਰਨ ਲਈ ਤਰਲੋ ਮੱਛੀ ਹੋ ਰਹੇ ਸਿਆਸੀ ਲੀਡਰਾਂ ਦੀ ਯੂ ਜੀ ਸੀ ਦੇ ਨਵੇਂ ਨਿਯਮਾਂ ਦੇ ਹੱਕ ਵਿੱਚ ਜਵਾਨ ਬੰਦ ਕਿਉਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਦੀਆਂ ਰੁਜ਼ਗਾਰ ਤੇ ਸਿੱਖਿਆ ਮਾਰੂ ਨੀਤੀਆਂ ਖ਼ਿਲਾਫ਼ ਐਸ.ਸੀ. ਸਮਾਜ ਨੂੰ ਮੱਤਭੇਦ ਭੁਲਾਕੇ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਰੁਜ਼ਗਾਰ ਬਚਾਉਣ ਲਈ, ਸਮੇਤ ਹੋਰ ਦਲਿਤ ਭਾਈਚਾਰੇ ਦੇ ਅਧਿਕਾਰਾਂ ਦੀ ਰਾਖੀ ਲਈ ਲਾਮਬੰਦੀ ਕਰਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਗੁਰਇਕਬਾਲ ਸਿੰਘ ਸ਼ਮੀ ਲੋਹਾਖੇੜਾ, ਹਰਜਿੰਦਰ ਸਿੰਘ ਧਨੌਲਾ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਮੱਟੂ, ਲਹਿਰਾ ਗਾਗਾ, ਅਮ੍ਰਿਤ ਸਿੰਘ ਚੱਠਾ, ਜਸਪ੍ਰੀਤ ਸਿੰਘ ਓਪਲੀ ਆਦਿ ਹਾਜ਼ਰ ਸਨ।
Posted By: Daily Suraj Bureau