Daily Suraj

ਪੰਜਾਬੀ

ਚੀਨ 'ਚ ਕੋਰੋਨਾ ਵਾਇਰਸ ਕਾਰਨ ਡਾਕਟਰ ਦੀ ਮੌਤ

25 Jan, 2020 05:30 AM

ਬੀਜਿੰਗ, 25 ਜਨਵਰੀ- ਚੀਨ ਦੇ ਵੁਹਾਨ ਸ਼ਹਿਰ 'ਚ ਕੋਰੋਨਾ ਵਾਇਰਸ ਕਾਰਨ ਇੱਕ ਡਾਕਟਰ ਦੀ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਕਿਸੇ ਡਾਕਟਰ ਦੇ ਮਰਨ ਦੀ ਇਹ ਪਹਿਲੀ ਘਟਨਾ ਹੈ। ਚੀਨ ਦੀ ਇੱਕ ਮੀਡੀਆ ਰਿਪੋਰਟ ਮੁਤਾਬਕ ਹੁਬੇਈ ਸ਼ਿਨਹੂਆ ਹਸਪਤਾਲ 'ਚ ਕੰਮ ਕਰਦੇ 62 ਸਾਲਾ ਡਾਕਟਰ ਲਿਆਂਗ ਬੁਡੋਂਗ ਨੂੰ 18 ਜਨਵਰੀ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ ਅਤੇ ਦੋ ਦਿਨਾਂ ਬਾਅਦ ਉਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ। ਮੀਡੀਆ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਚੀਨ 'ਚ ਸਰਕਾਰੀ ਅੰਕੜਿਆਂ ਤੋਂ ਵਧੇਰੇ ਡਾਕਟਰ ਇਸ ਵਾਇਰਸ ਨਾਲ ਪ੍ਰਭਾਵਿਤ ਹਨ।

Posted By: Daily Suraj Bureau

Latest News