Daily Suraj

ਪੰਜਾਬੀ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ‘ਪ੍ਰਚੰਡ’ ਹੈਲੀਕਾਪਟਰ ਵਿੱਚ ਉਡਾਣ ਭਰ ਕੇ ਬਣਾਇਆ ਇਤਿਹਾਸ

27 Feb, 2026 01:01 PM

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਜੈਸਲਮੇਰ ਵਿੱਚ ਸਵਦੇਸ਼ੀ ਹਲਕੇ ਲੜਾਕੂ ਹੈਲੀਕਾਪਟਰ ‘ਪ੍ਰਚੰਡ’ ਵਿੱਚ ਸਹਿ-ਪਾਇਲਟ ਵਜੋਂ ਉਡਾਣ ਭਰ ਕੇ ਨਵਾਂ ਇਤਿਹਾਸ ਰਚ ਦਿੱਤਾ। ਉਹ ਇਸ ਹੈਲੀਕਾਪਟਰ ਵਿੱਚ ਉਡਾਣ ਭਰਨ ਵਾਲੀ ਦੇਸ਼ ਦੀ ਪਹਿਲੀ ਰਾਸ਼ਟਰਪਤੀ ਬਣ ਗਈ ਹਨ। ਇਹ ਉਡਾਣ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹੋਈ, ਜਿਸ ਨਾਲ ਇਸ ਪ੍ਰੋਗਰਾਮ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਉਡਾਣ ਤੋਂ ਪਹਿਲਾਂ ਪਾਇਲਟ ਨੇ ਰਾਸ਼ਟਰਪਤੀ ਨੂੰ ਹੈਲੀਕਾਪਟਰ ਦੀ ਤਕਨੀਕੀ ਜਾਣਕਾਰੀ ਅਤੇ ਸੁਰੱਖਿਆ ਸਬੰਧੀ ਨਿਰਦੇਸ਼ ਦਿੱਤੇ। ਰਾਸ਼ਟਰਪਤੀ ਇਸ ਮੌਕੇ ਹਰੇ ਰੰਗ ਦੀ ਫੌਜੀ ਵਰਦੀ ਅਤੇ ਹੈਲਮੇਟ ਪਹਿਨੇ ਨਜ਼ਰ ਆਏ। ਟੇਕ-ਆਫ ਤੋਂ ਪਹਿਲਾਂ ਉਹਨਾਂ ਨੇ ਕਾਕਪਿਟ ਤੋਂ ਹੱਥ ਹਿਲਾ ਕੇ ਮੌਜੂਦ ਲੋਕਾਂ ਦਾ ਧੰਨਵਾਦ ਵੀ ਕੀਤਾ।

Posted By: Daily Suraj Bureau

Latest News