ਪਟਿਆਲਾ 'ਚ ਵਕੀਲਾਂ ਨੇ ਕੀਤਾ ਕੰਮ-ਕਾਜ ਠੱਪ
ਪਟਿਆਲਾ, 12 ਫਰਵਰੀ ਪੂਰੇ ਭਾਰਤ 'ਚ ਅੱਜ ਵਕੀਲਾਂ ਵਲੋਂ ਜਿੱਥੇ ਮੁਕੰਮਲ ਤੌਰ 'ਤੇ ਬੰਦ ਦਾ ਐਲਾਨ ਕੀਤਾ ਹੋਇਆ, ਉੱਥੇ ਹੀ ਪਟਿਆਲਾ 'ਚ ਵੀ 1400 ਦੇ ਕਰੀਬ ਵਕੀਲਾਂ ਵਲੋਂ ਕੰਮ-ਕਾਜ ਠੱਪ ਕੀਤਾ ਹੋਇਆ ਹੈ। ਇਨ੍ਹਾਂ ਦੀ ਸਰਕਾਰ ਅੱਗੇ ਇਹ ਮੰਗ ਹੈ ਕਿ ਵਕੀਲਾਂ ਨੂੰ ਲਾਇਬਰੇਰੀ, ਚੈਂਬਰ ਆਦਿ ਦਿੱਤੇ ਜਾਣ ਅਤੇ ਜਿਹੜੇ ਨਵੇਂ ਵਕੀਲ ਹਨ, ਉਨ੍ਹਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ। ਨਾਲ ਹੀ ਜੇਕਰ ਕਿਸੇ ਵਕੀਲ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਵੇ।
Posted By: Daily Suraj Bureau