Daily Suraj

ਪੰਜਾਬੀ

ਮਹਿਲਾ ਉੱਤੇ ਹਿੰਸਾ ਦੀ ਵੀਡੀਓ ਵਾਇਰਲ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਤਤਕਾਲ ਕਾਰਵਾਈ

19 Jun, 2025 12:26 AM

ਜਲੰਧਰ : ਨਕੋਦਰ ਇਲਾਕੇ ਵਿਚ ਇਕ ਔਰਤ ਦੀ ਕੁੱਟਮਾਰ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਰਿਪੋਰਟ ਤਲਬ ਕੀਤੀ ਹੈ। ਕਮਿਸ਼ਨ ਨੇ ਐਕਟ 2001 ਦੀ ਧਾਰਾ 12 ਤਹਿਤ ਕਾਰਵਾਈ ਕੀਤੀ ਹੈ ਅਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਵੀਡੀਓ ਵਿਚ ਪਿੰਡ ਰਾਏਪੁਰ ਗੁੱਜਰਾਂ ਦੇ ਗੁਰਜੀਤ ਸਿੰਘ ਅਤੇ ਇਕ ਔਰਤ ਪੀੜਤਾ ਨੂੰ ਇਕੱਠੇ ਕੁੱਟਦੇ ਦਿਖਾਈ ਦੇ ਰਹੇ ਹਨ।  ਇਸ 'ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਨਿਰਦੇਸ਼ ਦਿੱਤੇ ਹਨ ਕਿ ਇਕ ਸੀਨੀਅਰ ਅਧਿਕਾਰੀ ਤੋਂ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਪੂਰੀ ਰਿਪੋਰਟ ਵੀਰਵਾਰ ਤੱਕ ਕਮਿਸ਼ਨ ਦਫ਼ਤਰ ਭੇਜੀ ਜਾਵੇ ਤਾਂ ਜੋ ਹੋਰ ਸਖ਼ਤ ਕਾਰਵਾਈ ਕੀਤੀ ਜਾ ਸਕੇ। ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਸੀ, ਜਿਸ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਕਾਰਵਾਈ ਕੀਤੀ। ਵੀਡੀਓ ਵਿਚ, ਇਕ ਆਦਮੀ ਅਤੇ ਇਕ ਔਰਤ (ਹੱਥਾਂ ਵਿਚ ਚੂੜੀਆਂ ਪਾਈ) ਬਜ਼ੁਰਗ ਔਰਤ ਨੂੰ ਜ਼ਮੀਨ 'ਤੇ ਬੁਰੀ ਤਰ੍ਹਾਂ ਕੁੱਟ ਰਹੇ ਹਨ।ਵੀਡੀਓ ਸ਼ੇਅਰ ਕਰਨ ਵਾਲੇ ਰਵਿੰਦਰ ਸਿੰਘ ਨੇ ਵੀਡੀਓ ਨਾਲ ਲਿਖਿਆ ਕਿ ਇਹ ਵਿਅਕਤੀ ਜਲੰਧਰ ਦੀ ਨਕੋਦਰ ਤਹਿਸੀਲ ਦੇ ਰਾਏਪੁਰ ਗੁੱਜਰਾਂ ਪਿੰਡ ਦਾ ਗੁਰਜੀਤ ਸਿੰਘ ਹੈ।

#WomenSafety #ViralVideo #PunjabNews #DomesticViolence #WomensRights #PunjabStateCommissionForWomen #JusticeForWomen #ViolenceAgainstWomen #StopAbuse #SocialMediaAlert

Posted By: Daily Suraj Bureau

Latest News