Daily Suraj

ਪੰਜਾਬੀ

ਐਨਆਰਆਈ ਦਿਨੇਸ਼ ਲੱਧੜ ਨੂੰ ਸਦਮਾ ,ਪਿਤਾ ਦਾ ਹੋਇਆ ਦਿਹਾਂਤ, ਵੱਖ ਵੱਖ ਸ਼ਖਸ਼ੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ

18 Nov, 2026 08:57 PM

(ਲਸਾੜਾ/ਉੜਾਪੜ)ਬੱਗਾ ਸੇਲਕੀਆਣਾ,,ਉਘੇ ਸਮਾਜ ਸੇਵੀ ਐਨਆਰਆਈ ਦਿਨੇਸ਼ ਲੱਧੜ ਕਨੈਡਾ ਨੂੰ ਉਸ ਸਮੇ ਅਸਿਹ ਸਦਮਾ ਲੱਗਿਆ ਜਦੋਂ ਉਸ ਦੇ ਸਤਿਕਾਰ ਯੋਗ ਪਿਤਾ ਤੇ ਉਘੇ ਸਮਾਜ ਸੇਵੀ ਸ਼੍ਰੀ ਤਰਸੇਮ ਲਾਲ ਲੱਧੜ ਕਨੈਡਾ ਜੋ ਬੜਾ ਲੰਬਾ ਸਮਾਂ ਵਿਧਾਨ ਸਭਾ ਹਲਕਾ ਬੰਗਾ ਤੋਂ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਨਾਲ ਰਿਹਾ ਤੇ ਬੀਤੇ ਕੱਲ ਆਪਣੇ ਹੱਸਦੇ ਵੱਸਦੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਇਸ ਦੁੱਖ ਦੀ ਘੜੀ ਵਿੱਚ ਦਿਨੇਸ਼ ਲੱਧੜ ਕਨੈਡਾ ਨਾਲ ਵੱਖ ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਵਲੋਂ ਦੁੱਧ ਦਾ ਪ੍ਰਗਟਾਵਾ ਕੀਤਾ ਗਿਆ ਜਿਕਰਯੋਗ ਹੈ ਕਿ ਸ਼੍ਰੀ ਤਰਸੇਮ ਲਾਲ ਲੱਧੜ ਕਨੈਡਾ ਉਘੇ ਸਮਾਜ ਸੇਵੀ ਸ਼੍ਰੀ ਰਾਮ ਲੁਭਾਇਆ ਲੱਧੜ ਪ੍ਰਧਾਨ ਲੱਧੜ ਪ੍ਰਬੰਧਕ ਕਮੇਟੀ ਦੇ ਮਾਸੀ ਦੇ ਬੇਟੇ ਸਨ ਇਸ ਮੌਕੇ ਦਿਨੇਸ਼ ਲੱਧੜ ਨੇ ਦੱਸਿਆ ਕਿ ਡੈਡੀ ਜੀ ਦਾ ਅੰਤਿਮ ਸੰਸਕਾਰ 20 ਨਵੰਬਰ ਨੂੰ ਬਰੈਂਮਪਟਨ ਕਰਿਟੇਰੀਅਮ ਐਂਡ ਵੀਜੀਟੇਸ਼ਨ ਸੈਂਟਰ 30 ਬਰਾਮਵਿਨ ਸੀਟੀ,ਬਰੈਂਮਪਟਨ ਕਨੈਡਾ ਵਿਖੇ ਕੀਤਾ ਜਾਵੇਗਾ

Latest News