Daily Suraj

ਪੰਜਾਬੀ

ਮਸ਼ਹੂਰ ਪੰਜਾਬੀ ਗਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ - ਵਿਦੇਸ਼ੀ ਨੰਬਰ ਤੋਂ ਆਇਆ ਧਮਕੀ ਭਰਿਆ ਮੈਸੇਜ

22 Aug, 2025 01:42 AM

ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ (Threat Call ) ਮਿਲੀ ਹੈ। ਉਨ੍ਹਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਸੁਨੇਹਾ ਮਿਲਿਆ, ਜਿਸ ਵਿੱਚ ਗਾਇਕ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਹੈ। ਗਾਇਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।



ਮੀਡੀਆ ਰਿਪੋਰਟਸ ਮੁਤਾਬਿਕ ਗਾਇਕ ਮਨਕੀਰਤ ਔਲਖ ਨੂੰ ਜੋ ਵ੍ਹਟਸਐਪ ਸੁਨੇਹਾ (Threat Call) ਮਿਲਿਆ ਹੈ ਉਹ ਪੰਜਾਬੀ ਵਿੱਚ ਹੈ। ਸੁਨੇਹੇ ਵਿੱਚ ਲਿਖਿਆ ਹੈ, “ਤਿਆਰ ਹੋ ਜਾ ਪੁੱਤਰਾਂ, ਤੇਰਾ ਸਮਾਂ ਆ ਗਿਆ ਹੈ, ਭਾਵੇਂ ਤੇਰੀ ਪਤਨੀ ਹੋਵੇ ਜਾਂ ਤੇਰਾ ਬੱਚਾ, ਸਾਨੂੰ ਕੋਈ ਫ਼ਰਕ ਨਹੀਂ ਪੈਂਦਾ।” ਧਮਕੀ ਦੇਣ ਵਾਲੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਨੂੰ ਮਜ਼ਾਕ ਵਿਚ ਨਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ‘ਹੁਣ ਦੇਖ ਤੇਰੇ ਨਾਲ ਕੀ-ਕੀ ਹੁੰਦਾ ਹੈ।’


ਇਹ ਸੁਨੇਹਾ ਮਨਕੀਰਤ ਔਲਖ ਦੇ ਮੈਨੇਜਮੈਂਟ ਦੇ ਅਧਿਕਾਰਤ ਨੰਬਰ ‘ਤੇ ਆਇਆ ਹੈ। ਦੱਸਣਾ ਬਣਦਾ ਹੈ ਕਿ ਗਾਇਕ ਨੂੰ ਪਹਿਲਾਂ ਵੀ ਧਮਕੀ ਮਿਲ ਚੁੱਕੀ ਹੈ। ਇਸ ਧਮਕੀ ਭਰੇ ਸੁਨੇਹਿਆਂ ਨਾਲ ਉਸ ਦੀ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਖੜੀ ਹੋ ਗਈ ਹੈ।

Posted By: Daily Suraj Bureau

Latest News