Daily Suraj

ਪੰਜਾਬੀ

ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਵੱਲੋਂ ਚਲਾਇਆ ਜਾ ਰਿਹਾ ਸਫਾਈ ਸਰਚ ਬਿਆਨ।

02 Feb, 2026 03:50 PM

ਰਵੀ ਕਾਲੜਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜੀਐਮ ਸਾਹਿਬ ਨੇ ਦੱਸਿਆ ਹੈ ਕਿ ਬੱਸ ਸਟੈਂਡ ਦੀ ਸਾਫ ਸਫਾਈ ਅਤੇ ਬਾਥਰੂਮਾਂ ਦੇ ਠੇਕੇਦਾਰ ਦੇ ਠੇਕੇ ਦਾ ਸਮਾਂ ਮਿਤੀ 31 ਜਨਵਰੀ 2026 ਤੱਕ ਸੀ। ਜੌ ਕਿ ਹੁਣ ਇਹ ਠੇਕਾ ਰੱਦ ਹੋ ਚੁੱਕਿਆ ਹੈ ,ਕਿਉਂਕਿ ਉਸਨੂੰ ਸਰਕਾਰ ਵੱਲੋਂ ਅੱਗੇ ਠੇਕਾ ਕੰਟੀਨਿਊ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਹੈ। ਹੁਣ ਇਸ ਤੋਂ ਬਾਅਦ ਬੱਸ ਸਟੈਂਡ ਦੇ ਬਾਥਰੂਮਾਂ ਦੀ ਦੇਖਰੇਖ ਅਤੇ ਬੱਸ ਸਟੈਂਡ ਦੀ ਸਾਫ ਸਫਾਈ ਪੰਜਾਬ ਰੋਡਵੇਜ਼ ਵੱਲੋਂ ਆਪਣੇ ਪੱਧਰ ਤੇ ਕਰਵਾਈ ਜਾ ਰਹੀ ਹੈ। ਪੰਜਾਬ ਰੋਡਵੇਜ਼ ਵੱਲੋਂ ਇਸ ਵੇਲੇ ਬੱਸ ਸਟੈਂਡ ਤੇ 20 ਕਰਮਚਾਰੀ ਸਾਫ ਸਫਾਈ ਅਤੇ ਬੱਸ ਸਟੈਂਡ ਦੇ ਬਾਥਰੂਮ ਚ ਦੇਖ ਰੇਖ ਲਈ ਤਹਿਨਾਥ ਕੀਤੇ ਗਏ ਹਨ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਡੇ ਵੱਲੋਂ ਸਮੇਂ-ਸਮੇਂ ਤੇ ਰੋਡਵੇਜ ਦੇ ਅਫਸਰਾਂ ਅਤੇ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਤਾਂ ਜੋ ਬਸ ਸਟੈਂਡ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਆ ਸਕੇ ਅਤੇ ਸਫਾਈ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਸਕੇ। ਉਨਾਂ ਵੱਲੋਂ ਵਿਸ਼ੇਸ਼ ਤੌਰ ਤੇ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਵੀ ਤੁਸੀਂ ਕੂੜਾ ਕਰਕਟ ਸੁੱਟਦੇ ਹੋ ਉਸ ਨੂੰ ਡਸਟਬਿਨ ਦੇ ਵਿੱਚ ਹੀ ਪਾਇਆ ਜਾਵੇ।

Posted By: Daily Suraj Bureau

Latest News