Daily Suraj

ਪੰਜਾਬੀ

ਪੰਜਾਬ ਭਾਜਪਾ ਨੇ ਜਥੇਬੰਦੀ ਮਜ਼ਬੂਤ ਕਰਨ ਲਈ ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ

18 Jul, 2026 04:20 PM

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੂਬੇ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਵੱਖ-ਵੱਖ ਜ਼ਿਲ੍ਹਿਆਂ ਲਈ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਇਹ ਨਿਯੁਕਤੀਆਂ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਸਹਿਮਤੀ ਤੋਂ ਬਾਅਦ ਕੀਤੀਆਂ ਗਈਆਂ ਹਨ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਲਗਾਤਾਰ ਮਜ਼ਬੂਤ ਕਰਨ ਲਈ ਵਚਨਬੱਧ ਹੈ, ਤਾਂ ਜੋ ਪਾਰਟੀ ਨੂੰ ਬੂਥ ਪੱਧਰ ਤੋਂ ਲੈ ਕੇ ਜ਼ਮੀਨੀ ਪੱਧਰ ਤੱਕ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਵੇਂ ਨਿਯੁਕਤ ਜ਼ਿਲ੍ਹਾ ਪ੍ਰਧਾਨ ਆਪਣੇ ਤਜ਼ਰਬੇ, ਮਿਹਨਤ ਅਤੇ ਸਮਰਪਣ ਨਾਲ ਜਥੇਬੰਦੀ ਨੂੰ ਹੋਰ ਮਜ਼ਬੂਤੀ ਦੇਣਗੇ ਅਤੇ ਪਾਰਟੀ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਦੇ ਘਰ-ਘਰ ਤੱਕ ਪਹੁੰਚਾਉਣ ਲਈ ਸਰਗਰਮ ਭੂਮਿਕਾ ਨਿਭਾਉਣਗੇ। ਨਵੀਆਂ ਨਿਯੁਕਤੀਆਂ ਅਨੁਸਾਰ ਅੰਮ੍ਰਿਤਸਰ ਦਿਹਾਤੀ-2 (ਮਜੀਠਾ) ਤੋਂ ਕਨਵਰਬੀਰ ਸਿੰਘ ਮੰਜ਼ਿਲ, ਅੰਮ੍ਰਿਤਸਰ ਸ਼ਹਿਰੀ ਤੋਂ ਸਲੀਲ ਕਪੂਰ, ਬਰਨਾਲਾ ਤੋਂ ਨਰਿੰਦਰ ਗਰਗ ਨੀਟਾ, ਫਰੀਦਕੋਟ ਤੋਂ ਗੌਰਵ ਕੱਕੜ, ਫਾਜ਼ਿਲਕਾ ਤੋਂ ਸੁਖਵਿੰਦਰ ਸਿੰਘ ਕਾਕਾ ਕੰਬੋਜ, ਹੁਸ਼ਿਆਰਪੁਰ ਦਿਹਾਤੀ ਤੋਂ ਯੋਗੇਸ਼ ਸਪਰਾ, ਹੁਸ਼ਿਆਰਪੁਰ ਸ਼ਹਿਰੀ ਤੋਂ ਸਤੀਸ਼ ਠਾਕੁਰ ਬਾਵਾ, ਜਲੰਧਰ ਸ਼ਹਿਰੀ ਤੋਂ ਅਸ਼ੋਕ ਸਰੀਨ ਹਿੱਕੀ, ਜਲੰਧਰ ਦਿਹਾਤੀ ਨੌਰਥ ਤੋਂ ਮਨਮੀਤ ਸਿੰਘ ਵਿੱਕੀ, ਜਲੰਧਰ ਦਿਹਾਤੀ ਸਾਊਥ ਤੋਂ ਜਗਬੀਰ ਸਿੰਘ ਬਰਾੜ, ਕਪੂਰਥਲਾ ਤੋਂ ਚੇਤਨ ਸੂਰੀ, ਲੁਧਿਆਣਾ ਸ਼ਹਿਰੀ ਤੋਂ ਸੁਨੀਲ ਮੌਦਗਿੱਲ, ਸ੍ਰੀ ਮੁਕਤਸਰ ਸਾਹਿਬ ਤੋਂ ਸਤੀਸ਼ ਆਸੀਜਾ, ਰੂਪਨਗਰ ਤੋਂ ਅਜੈ ਵੀਰ ਸਿੰਘ ਲਾਲਪੁਰਾ, ਸੰਗਰੂਰ-1 ਤੋਂ ਮਤਿੰਦਰ ਸਿੰਘ ਅਤੇ ਤਰਨ ਤਾਰਨ ਤੋਂ ਸਤਨਾਮ ਸਿੰਘ ਭੁੱਲਰ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਨਵੇਂ ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਜਪਾ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਇੱਕ ਮਜ਼ਬੂਤ, ਸਰਗਰਮ ਅਤੇ ਲੋਕ-ਕੇਂਦਰਿਤ ਜਥੇਬੰਦੀ ਖੜ੍ਹੀ ਕਰਨ ਲਈ ਵਚਨਬੱਧ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਾਰੇ ਜ਼ਿਲ੍ਹਾ ਪ੍ਰਧਾਨ ਪੂਰੀ ਇਮਾਨਦਾਰੀ, ਅਨੁਸ਼ਾਸਨ ਅਤੇ ਸਮਰਪਣ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਅਤੇ ਸੂਬੇ ਵਿੱਚ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਆਉਣ ਵਾਲੀਆਂ ਚੋਣਾਂ ਦੌਰਾਨ ਪੂਰੀ ਲਗਨ ਨਾਲ ਕੰਮ ਕਰਨਗੇ।

Posted By: Daily Suraj Bureau

Latest News