ਅੰਮ੍ਰਿਤਸਰ ਜੇਲ੍ਹ 'ਚੋਂ ਭੱਜੇ ਦੋ ਸਕੇ ਭਰਾ ਮੁੜ ਚੜ੍ਹੇ ਪੁਲਿਸ ਦੇ ਹੱਥੇ, ਤੀਜੇ ਦੀ ਭਾਲ ਜਾਰੀ
ਅਜਨਾਲਾ, 7 ਫਰਵਰੀ - ਬੀਤੇ ਦਿਨੀਂ ਅੰਮ੍ਰਿਤਸਰ ਜੇਲ੍ਹ 'ਚੋਂ ਫ਼ਰਾਰ ਹੋਏ ਤਿੰਨ ਕੈਦੀਆਂ 'ਚੋਂ ਦੋ ਨੂੰ ਸੀ. ਆਏ. ਏ. ਸਟਾਫ਼ ਅੰਮ੍ਰਿਤਸਰ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਦੋ ਸਕੇ ਭਰਾਵਾਂ ਜਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਤੀਜੇ ਵਿਅਕਤੀ ਦੀ ਭਾਲ ਅਜੇ ਵੀ ਚੱਲ ਰਹੀ ਹੈ।
Posted By: Daily Suraj Bureau