Daily Suraj

ਪੰਜਾਬੀ

ਟੀ-20 ਵਿਸ਼ਵ ਕੱਪ ਫਾਈਨਲ ਦੇਖਣ ਪਹੁੰਚਿਆ ਸੀ ਕੋਰੋਨਾ ਵਾਇਰਸ ਪੀੜਤ, ਫੈਲੀ ਘਬਰਾਹਟ

12 Mar, 2020 05:30 AM

ਮੈਲਬਾਰਨ, 12 ਮਾਰਚ - ਪਿਛਲੇ ਐਤਵਾਰ ਮੈਲਬਾਰਨ ਕ੍ਰਿਕਟ ਗਰਾਊਂਡ ’ਚ ਖੇਡਿਆ ਗਿਆ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਦੌਰਾਨ ਕੋਰੋਨਾਵਾਇਰਸ ਤੋਂ ਪੀੜਤ ਇਕ ਵਿਅਕਤੀ ਮੈਚ ਦੇਖਣ ਲਈ ਪਹੁੰਚਿਆ ਹੋਇਆ ਸੀ। ਇਸ ਸਬੰਧੀ ਮੈਲਬਾਰਨ ਕ੍ਰਿਕਟ ਗਰਾਊਂਡ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ। ਇਹ ਮੈਚ ਭਾਰਤ ਤੇ ਆਸਟਰੇਲੀਆ ਵਿਚਕਾਰ ਖੇਡਿਆ ਗਿਆ ਸੀ। ਇਸ ਮੈਚ ਨੂੰ ਦੇਖਣ ਲਈ 86174 ਲੋਕ ਪਹੁੰਚੇ ਹੋਏ ਸਨ। ਇਸ ਪੁਸ਼ਟੀ ਮਗਰੋਂ ਹੜਕੰਪ ਮਚ ਗਿਆ ਹੈ।

Posted By: Daily Suraj Bureau

Latest News