Daily Suraj

ਪੰਜਾਬੀ

ਸੈਂਸੈਕਸ ਤੇ ਨਿਫਟੀ ਲਗਾਤਾਰ ਤੀਜੇ ਦਿਨ ਵੀ ਗਿਰਾਵਟ 'ਚ

19 Jun, 2025 11:45 PM

ਮੁੰਬਈ : ਆਲਮੀ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨਾਂ ਦੇ ਨਾਲ ਵੀਰਵਾਰ ਨੂੰ ਲਗਾਤਾਰ ਤੀਜੇ ਸੈਸ਼ਨ ਲਈ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਹੇਠਾਂ ਬੰਦ ਹੋਏ। ਈਰਾਨ-ਇਜ਼ਰਾਈਲ ਦਰਮਿਆਨ ਜਾਰੀ ਸੰਘਰਸ਼ ਨੇ ਨਿਵੇਸ਼ਕਾਂ ਵਿਚ ਬਜ਼ਾਰ ਸਬੰਧੀ ਸਹਿਮ ਹੈ। ਮਾਹਿਰਾਂ ਨੇ ਕਿਹਾ ਕਿ ਯੂਐੱਸ ਫੈੱਡ ਦੇ ਵਿਆਜ਼ ਦਰਾਂ ਨੂੰ ਬਰਕਰਾਰ ਰੱਖਣ ਦੇ ਫੈਸਲੇ ਨੇ ਵੀ ਬਾਜ਼ਾਰ ਦੀ ਭਾਵਨਾ ਨੂੰ ਕਮਜ਼ੋਰ ਕੀਤਾ।

ਵੀਰਵਾਰ ਨੂੰ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 82.79 ਅੰਕ ਜਾਂ 0.10 ਫੀਸਦੀ ਡਿੱਗ ਕੇ 81,361.87 ’ਤੇ ਬੰਦ ਹੋਇਆ। 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 18.80 ਅੰਕ ਜਾਂ 0.08 ਫੀਸਦੀ ਡਿੱਗ ਕੇ 24,793.25 ’ਤੇ ਪਹੁੰਚ ਗਿਆ। ਸੈਂਸੈਕਸ ਫਰਮਾਂ ਵਿੱਚੋਂ ਅਡਾਨੀ ਪੋਰਟਸ, ਬਜਾਜ ਫਾਈਨੈਂਸ, ਟੈੱਕ ਮਹਿੰਦਰਾ, ਇੰਡਸਇੰਡ ਬੈਂਕ, ਨੈਸਲੇ ਅਤੇ ਟਾਟਾ ਸਟੀਲ ਮੁੱਖ ਘਾਟੇ ਵਿੱਚ ਰਹੇ। ਇਸ ਦੇ ਉਲ ਮਹਿੰਦਰਾ ਐਂਡ ਮਹਿੰਦਰਾ, ਟਾਈਟਨ, ਲਾਰਸਨ ਐਂਡ ਟੂਬਰੋ, ਭਾਰਤੀ ਏਅਰਟੈੱਲ ਅਤੇ ਮਾਰੂਤੀ ਲਾਭਕਾਰੀ ਰਹੇ।

#Sensex #Nifty #StockMarket #MarketCrash #InvestorsAlert #IndianEconomy #ShareMarketUpdate #StockMarketNews #BSE #NSE


Posted By: Daily Suraj Bureau

Latest News