Daily Suraj

ਪੰਜਾਬੀ

ਕਤਲ ਕੇਸ ‘ਚ ਗੋਲਡੀ ਸਾਹਮਣੇ: ਆਡੀਓ ਰਾਹੀਂ ਕਿਹਾ— ‘ਪੈਰੀ ਦੀ ਮੌਤ ਨਾਇੰਸਾਫ਼’, ਲਾਰੈਂਸ ‘ਤੇ ਧੋਖੇ ਦੇ ਇਲਜ਼ਾਮ

02 Dec, 2025 07:01 PM

ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੇ ਕਤਲ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੁਆਰਾ ਜ਼ਿੰਮੇਵਾਰੀ ਲੈਣ ਦੇ ਇੱਕ ਦਿਨ ਬਾਅਦ, ਕੈਨੇਡਾ-ਅਧਾਰਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਘਟਨਾ ਬਾਰੇ ਇੱਕ ਭਾਵੂਕ ਆਡੀਓ ਮੈਸੇਜ਼ ਜਾਰੀ ਕੀਤਾ।
 

ਬਰਾੜ ਦੇ ਮੈਸੇਜ਼ ਵਿੱਚ ਦੁੱਖ, ਧੋਖਾਧੜੀ ਅਤੇ ਪੈਰੀ ਦੇ ਪਰਿਵਾਰ ਲਈ ਹਮਦਰਦੀ ਜ਼ਾਹਰ ਕੀਤੀ ਅਤੇ ਕਿਹਾ ਕਿ ਪੈਰੀ ਅਜਿਹੀ ਮੌਤ ਦਾ ਹੱਕਦਾਰ ਨਹੀਂ ਸੀ।
 

ਆਡੀਓ ਵਿੱਚ ਬਰਾੜ ਨੇ ਕਿਹਾ: “ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ। ਮੈਂ ਗੋਲਡੀ ਬਰਾੜ ਹਾਂ। ਮੈਂ ਇਹ ਆਡੀਓ ਮੈਸੇਜ਼ ਇਹ ਕਹਿਣ ਲਈ ਭੇਜ ਰਿਹਾ ਹਾਂ ਕਿ ਸਾਡੇ ਭਰਾ ਇੰਦਰਪ੍ਰੀਤ ਪੈਰੀ, ਜਿਸਦਾ ਲਾਰੈਂਸ ਬਿਸ਼ਨੋਈ ਗੈਂਗ ਦੁਆਰਾ ਕਤਲ ਕੀਤਾ ਗਿਆ, ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਸੀ। ਉਹ ਹੁਣ ਭਾਵੇਂ ਦਾਅਵਾ ਕਰਨ ਕਿ ਪੈਰੀ ਪੈਸਿਆਂ ਦੀ ਵਸੂਲੀ ਕਰਦਾ ਸੀ ਜਾਂ ਕੁਝ ਹੋਰ ਕੰਮ ਕਰਦਾ ਸੀ, ਪਰ ਸੱਚਾਈ ਇਹ ਹੈ ਕਿ ਲਾਰੈਂਸ ਨੇ ਖੁਦ ਉਸ ਦੇ ਵਿਆਹ ਤੋਂ ਬਾਅਦ ਪੈਰੀ ਨੂੰ ਵਧਾਈ ਦੇਣ ਲਈ ਫ਼ੋਨ ਕੀਤਾ ਸੀ ਅਤੇ ਕਿਹਾ ਕਿ ਤੇਰੇ ਨਾਲ ਕੁਝ ਨਿੱਜੀ ਮਾਮਲਿਆਂ ’ਤੇ ਗੱਲ ਕਰਨੀ ਹੈ, ਜੋ ਕਿ ਫੋਨ ’ਤੇ ਕਰਨੀ ਸੁਰਖਿਅਤ( Safe) ਨਹੀਂ, ਉਸਨੇ ਪੈਰੀ ਨੂੰ ਇੱਕ ਖਾਸ ਜਗ੍ਹਾ ’ਤੇ ਇੱਕ ਸੰਪਰਕ ਨੂੰ ਮਿਲਣ ਅਤੇ ਉਸ ਵਿਅਕਤੀ ਦੇ ਫ਼ੋਨ ਤੋਂ ਗੱਲ ਕਰਨ ਲਈ ਕਿਹਾ। ਲਾਰੈਂਸ ਨੇ ਆਪਣੇ ਹੀ ਦੋਸਤ ਨੂੰ ਬਾਹਰ ਬੁਲਾਇਆ ਅਤੇ ਉਸਦਾ ਕਤਲ ਕਰਵਾ ਦਿੱਤਾ। ਪੈਰੀ ਦੇ ਮਾਪਿਆਂ ਨੇ ਲਾਰੈਂਸ ਦਾ ਹਰ ਬੁਰੇ ਸਮੇਂ ਸਾਥ ਦਿੱਤਾ, ਉਸਨੂੰ ਆਪਣੇ ਪੁੱਤਰ ਦੀ ਤਰ੍ਹਾਂ ਰੱਖਿਆ, ਹਮੇਸ਼ਾ ਪੈਰੀ ਨੇ ਲਾਰੈਂਸ ਦੀ ਮਦਦ ਕੀਤੀ। ਅੱਜ ਉਸੇ ਮਾਂ ਦੇ ਪੁੱਤ ਨੂੰ ਲਾਰੈਂਸ ਨੇ ਮਾਰ ਦਿੱਤਾ। ਅੱਜ ਲਾਰੈਂਸ ਨੇ ਯਾਰੀ ਝੂੱਠੀ ਪਾ ਦਿੱਤੀ, ਲਾਰੈਂਸ ਯਾਰੀ ਦੇ ਨਾਮ ’ਤੇ ਧੋਖੇਬਾਜ਼ ਨਿਕਲਿਆ, ਪੈਰੀ ਨੇ ਕਦੇ ਵੀ ਬਿਸ਼ਨੋਈ ਨੂੰ ਕੋਈ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਰੱਖਿਆ। ਲਾਰੈਂਸ ਕਦੇ ਸਾਬਤ ਨਹੀਂ ਕਰ ਸਕਦਾ ਕਿ ਪੈਰੀ ਨੇ ਉਸ ਨੂੰ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾਇਆ।”

Posted By: Daily Suraj Bureau

Latest News

ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਤੁਹਾਡਾ ਪੁੱਤਰ ਪੰਜਾਬ ਵਿੱਚ ਇਮਾਨਦਾਰੀ ਨਾਲ ਸਰਕਾਰ ਚਲਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

17 Jun, 2026 02:41 PM