ਮਾਨਵਤਾ ਨੂੰ ਸੱਚੀ ਭਗਤੀ ਦਾ ਰਾਹ ਦਿਖਾਉਣ ਵਾਲੇ ਸੰਤ ਗਰੀਬ ਦਾਸ ਜੀ ਮਹਾਰਾਜ
ਇਸ ਲੇਖ ਰਾਹੀਂ ਸੰਤ ਗਰੀਬ ਦਾਸ ਜੀ ਮਹਾਰਾਜ ਦੇ ਜੀਵਨ ਅਤੇ ਉਪਦੇਸ਼ਾਂ ਦਾ ਜੋ ਵੇਰਵਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਸੰਤ ਰਾਮਪਾਲ ਜੀ ਮਹਾਰਾਜ ਦੇ ਗਿਆਨ ਤੇ ਅਧਾਰਿਤ ਹੈ , ਜਿਸ ਨਾਲ ਜੋ ਭਗਤ ਸਮਾਜ ਅੱਜ ਤੱਕ ਅਗਿਆਨ ਹਨੇਰੇ ਵਿੱਚ ਰਿਹਾ ਹੈ ਉਸਨੂੰ ਅਧਿਆਤਮਿਕਤਾ ਦੀ ਇੱਕ ਨਵੀਂ ਰੌਸ਼ਨੀ ਮਿਲੇਗੀ। ਸੰਤ ਗਰੀਬ ਦਾਸ ਜੀ ਜਿਹਨਾਂ ਨੂੰ ਆਪਣੇ ਸਤਿਗੁਰੂ ਕਬੀਰ ਸਾਹਿਬ ਦੀ ਕਿਰਪਾ ਨਾਲ ਸਤ ਗਿਆਨ ਪ੍ਰਾਪਤ ਹੋਇਆ। ਲਗਭਗ 300 ਸਾਲ ਪਹਿਲਾਂ ਸੰਤ ਗਰੀਬ ਦਾਸ ਜੀ ਨੇ ਆਪਣਾ ਅਧਿਆਤਮਿਕ ਅਨੁਭਵ ਅਮਰਗ੍ਰੰਥ ਸਾਹਿਬ ਦੇ ਰੂਪ ਵਿੱਚ ਬਾਣੀਆਂ ਰਾਹੀਂ ਸਾਂਝਾ ਕੀਤਾ, ਜੋ ਸਾਰੇ ਪਵਿੱਤਰ ਧਰਮਾਂ ਦੇ ਪਵਿੱਤਰ ਸ਼ਾਸਤਰਾਂ ਵਿੱਚ ਦਿੱਤੇ ਗਏ ਲਿਖਤ ਪ੍ਰਮਾਣਾਂ ਦੇ ਅਨੁਕੂਲ ਹੈ। ਕਿਉਂਕਿ ਅਸੀਂ ਜਾਣਦੇ ਹਾਂ ਮਨੁੱਖ ਜਨਮ ਦਾ ਇਕੋ ਇਕ ਉਦੇਸ਼ ਸਤਭਗਤੀ ਕਰਕੇ ਪੂਰਨ ਪਰਮਾਤਮਾ ਦੀ ਪ੍ਰਾਪਤੀ ਕਰਨਾ ਹੈ। ਪਰ ਉਹ ਪਰਮਾਤਮਾ ਕੌਣ ਹੈ ਅਤੇ ਉਸਦੀ ਭਗਤੀ ਕਿਹੜੀ ਹੈ ਇਹ ਗਿਆਨ ਸੰਤ ਗਰੀਬ ਦਾਸ ਜੀ ਮਹਾਰਾਜ ਨੇ ਵਿਸਥਾਰ ਨਾਲ ਦੱਸਿਆ ਹੈ। ਸੰਤ ਗਰੀਬ ਦਾਸ ਜੀ ਮਹਾਰਾਜ ਦੀ ਅਮ੍ਰਿਤਬਾਣੀ ਦੇ ਅਧਿਐਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਨੇ ਸਮਾਜ ਵਿੱਚ ਚੱਲ ਰਹੀ ਮਨਮਾਨੀ ਸਾਧਨਾ ਦਾ ਡੱਟ ਕੇ ਵਿਰੋਧ ਕੀਤਾ ਅਤੇ ਛੂਆਛੂਤ, ਜਾਤੀਵਾਦ, ਸੰਪ੍ਰਦਾਇਕਤਾ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਤਿਆਗਣ ਦੀ ਸਿੱਖਿਆ ਦਿੱਤੀ। ਉਪਰੋਕਤ ਸਾਰੇ ਗੁਪਤ ਆਧਿਆਤਮਿਕ ਤੱਥਾਂ ਦਾ ਖੁਲਾਸਾ ਮਹਾਨ ਸੰਤ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਨੇ ਇਸ ਤਰ੍ਹਾਂ ਕੀਤਾ ਹੈ। ਸਤਿਕਾਰਯੋਗ ਸੰਤ ਗਰੀਬ ਦਾਸ ਜੀ ਮਹਾਰਾਜ ਗਰੀਬਦਾਸ ਪੰਥ ਦੇ ਸੰਸਥਾਪਕ ਹੋਣ ਦੇ ਨਾਲ-ਨਾਲ ਇੱਕ ਮਹਾਨ ਆਧਿਆਤਮਿਕ ਸੁਧਾਰਕ ਵੀ ਸਨ। ਉਹ ਸਤਭਗਤੀ ਦੇ ਆਚਾਰਯ ਸਨ । ਉਹਨਾਂ ਨੇ ਆਪਣੀ ਅਮ੍ਰਿਤਬਾਣੀ ਰਾਹੀਂ ਸਮੁੱਚੀ ਮਨੁੱਖਤਾ ਨੂੰ ਸਤਭਗਤੀ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਮਨੁੱਖ ਜੀਵਨ ਦੇ ਇਕੋ ਇਕ ਉਦੇਸ਼ — ਪ੍ਰਭੂ ਪ੍ਰਾਪਤੀ — ਲਈ ਸਤਗ੍ਰੰਥਾਂ ਨਾਲ ਪ੍ਰਮਾਣਿਤ ਵਿਧੀ ਦਾ ਗਿਆਨ ਦਿੱਤਾ। ਸੰਤ ਗਰੀਬ ਦਾਸ ਜੀ ਮਹਾਰਾਜ ਦਾ ਜਨਮ ਧਨਖੜ ਜੱਟ ਪਰਿਵਾਰ ਵਿੱਚ ਵੈਸਾਖ ਮਹੀਨੇ ਦੀ ਪੂਰਨਮਾਸ਼ੀ ਨੂੰ ਸੰਨ 1717 ਈ. (ਵਿਕ੍ਰਮੀ ਸੰਵਤ 1774) ਵਿੱਚ ਪਿੰਡ ਛੁਡਾਨੀ, ਜ਼ਿਲ੍ਹਾ ਝੱਜਰ, ਹਰਿਆਣਾ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਸ਼੍ਰੀ ਬਲਰਾਮ ਜੀ ਅਤੇ ਮਾਤਾ ਸ਼੍ਰੀਮਤੀ ਰਾਣੀ ਦੇਵੀ ਜੀ ਸਨ। ਜਦੋਂ ਸੰਤ ਗਰੀਬ ਦਾਸ ਜੀ ਦੀ ਉਮਰ 10 ਸਾਲ ਸੀ, ਤਦ ਉਹ ਆਪਣੇ ਹੋਰ ਗਵਾਲੇ ਸਾਥੀਆਂ ਨਾਲ ਛੁਡਾਣੀ ਦੇ ਨਾਲ ਲੱਗਦੇ ਕਬਲਾਣਾ ਪਿੰਡ ਦੀ ਹੱਦ ਨੇੜੇ ਲਗਭਗ 1.5 ਕਿਲੋਮੀਟਰ ਦੂਰ ਨਲਾ ਖੇਤ ਵਿੱਚ ਗਾਵਾਂ ਚਰਾ ਰਹੇ ਸਨ। ਪਵਿੱਤਰ ਵੇਦਾਂ ਵਿੱਚ ਦੱਸੇ ਪਰਮਾਤਮਾ ਦੇ ਵਿਧਾਨ ਅਨੁਸਾਰ ਪੂਰਨ ਪਰਮਾਤਮਾ ਕਬੀਰ ਸਾਹਿਬ ਆਪਣੇ ਹੀ ਉਪਰੋਕਤ ਵਿਧਾਨ ਅਨੁਸਾਰ ਸਤਲੋਕ ਤੋਂ ਪ੍ਰਿਥਵੀ ਲੋਕ ਵਿੱਚ ਆ ਕੇ ਆਪਣੀਆਂ ਪੁੰਨ ਆਤਮਾਂਵਾਂ ਨੂੰ ਮਿਲਦੇ ਹਨ। ਇਸੇ ਤਰ੍ਹਾਂ ਕਬੀਰ ਪਰਮੇਸ਼ਵਰ ਸਤਲੋਕ ਤੋਂ ਆ ਕੇ ਨਲਾ ਨਾਮਕ ਖੇਤਾਂ ਵਿੱਚ ਜਿੰਦਾ ਮਹਾਤਮਾ ਦੇ ਸਾਕਾਰ ਰੂਪ ਵਿੱਚ ਬਾਲਕ ਗਰੀਬ ਦਾਸ ਜੀ ਨੂੰ ਮਿਲੇ। ਜਿਸਦਾ ਜ਼ਿਕਰ ਸੰਤ ਗਰੀਬ ਦਾਸ ਜੀ ਨੇ ਆਪਣੀ ਅਮ੍ਰਿਤਬਾਣੀ ਵਿੱਚ ਇਸ ਤਰ੍ਹਾਂ ਕੀਤਾ। *ਗੁਰੂ ਗਿਆਨ ਅਮਾਨ ਅਡੋਲ ਅਬੋਲ ਹੈ, ਸਤਿਗੁਰੂ ਸ਼ਬਦ ਸੇਰੀ ਪਿਛਾਨੀ।* *ਦਾਸ ਗਰੀਬ ਕਬੀਰ ਸਤਿਗੁਰ ਮਿਲੇ, ਆਨ ਅਸਥਾਨ ਰੋਪਿਆ ਛੁਡਾਨੀ ।।* ਸਾਥੀ ਗਵਾਲਿਆਂ ਨੇ ਜਿੰਦਾ ਮਹਾਤਮਾ ਰੂਪ ਵਿੱਚ ਆਏ ਕਬੀਰ ਸਾਹਿਬ ਨੂੰ ਭੋਜਨ ਕਰਨ ਲਈ ਕਿਹਾ। ਕਬੀਰ ਸਾਹਿਬ ਨੇ ਕਿਹਾ ਕਿ ਮੈਂ ਸਤਲੋਕ ਤੋਂ ਭੋਜਨ ਕਰਕੇ ਆਇਆ ਹਾਂ। ਇਸ ’ਤੇ ਗਵਾਲਿਆਂ ਨੇ ਅਤਿਥੀ ਸਤਿਕਾਰ ਕਰਦੇ ਹੋਏ ਕਿਹਾ ਕਿ ਜੇ ਭੋਜਨ ਨਹੀਂ ਕਰਨਾ ਤਾਂ ਘੱਟੋ-ਘੱਟ ਦੁੱਧ ਤਾਂ ਪੀਣਾ ਹੀ ਪਵੇਗਾ। ਕਬੀਰ ਸਾਹਿਬ ਨੇ ਉੱਤਰ ਦਿੱਤਾ ਕਿ ਮੈਂ ਸਿਰਫ਼ ਕੁਆਰੀ ਗਾਂ ਦਾ ਦੁੱਧ ਹੀ ਪੀਂਦਾ ਹਾਂ। ਇਹ ਸੁਣ ਕੇ ਸਾਰੇ ਹੈਰਾਨ ਰਹਿ ਗਏ ਕਿ ਕੁਆਰੀ ਗਾਂ ਦੁੱਧ ਕਿਵੇਂ ਦੇ ਸਕਦੀ ਹੈ। ਬਾਲਕ ਗਰੀਬ ਦਾਸ ਇੱਕ ਕੁਆਰੀ ਗਾਂ ਅਤੇ ਖਾਲੀ ਬਰਤਨ ਲੈ ਆਏ। ਕਬੀਰ ਪਰਮੇਸ਼ਵਰ ਨੇ ਉਸ ਛੋਟੀ ਵੱਛੀ ਦੀ ਪਿੱਠ ਥਾਪੜੀ ਅਤੇ ਉਸ ਦੇ ਥਣਾਂ ਤੋਂ ਆਪਣੇ ਆਪ ਦੁੱਧ ਵਹਿਣ ਲੱਗ ਪਿਆ। ਕਬੀਰ ਸਾਹਿਬ ਨੇ ਉਝ ਦੁੱਧ ਪੀਤਾ ਅਤੇ ਬਾਕੀ ਗਵਾਲਿਆਂ ਨੂੰ ਦਿੰਦੇ ਹੋਏ ਪੀਣ ਲਈ ਕਿਹਾ, ਪਰ ਉਨ੍ਹਾਂ ਨੇ ਸ਼ੰਕਾ ਕਰਕੇ ਇਨਕਾਰ ਕਰ ਦਿੱਤਾ। ਸਿਰਫ਼ ਬਾਲਕ ਗਰੀਬ ਦਾਸ ਜੀ ਨੇ ਉਸ ਦੁੱਧ ਨੂੰ ਪ੍ਰਸ਼ਾਦ ਸਮਝ ਕੇ ਪੀਤਾ। ਇਸ ਤੋਂ ਬਾਅਦ ਕਬੀਰ ਪਰਮੇਸ਼ਵਰ ਨੇ ਗਰੀਬ ਦਾਸ ਜੀ ਨੂੰ ਸਤਲੋਕ ਦਾ ਦਰਸ਼ਨ ਕਰਵਾਇਆ। ਬ੍ਰਹਮਾ, ਵਿਸ਼ਨੂ, ਸ਼ਿਵ, ਇੰਦਰ ਆਦਿ ਦੇ ਲੋਕ ਅਤੇ ਸਵਰਗ ਲੋਕ ਵਿਖਾਏ। ਸਤਲੋਕ ਵਿੱਚ ਉਨ੍ਹਾਂ ਨੇ ਕਬੀਰ ਪਰਮੇਸ਼ਵਰ ਦੇ ਦੋ ਰੂਪ ਵੇਖੇ, ਇੱਕ ਸਤਿਪੁਰਖ ਰੂਪ ਜੋ ਅਸੰਖ ਬ੍ਰਹਿਮੰਡ ਦੇ ਕਰਤਾ ਦੇ ਰੂਪ ਵਿੱਚ ਵਿਰਾਜਮਾਨ ਸਨ ਅਤੇ ਦੂਸਰਾ ਹੇਠਾਂ ਤੋਂ ਗਏ ਜਿੰਦਾ ਮਹਾਤਮਾ ਦੇ ਰੂਪ ਵਿੱਚ, ਫਿਰ ਸੰਤ ਗਰੀਬ ਦਾਸ ਜੀ ਦੇ ਸਾਹਮਣੇ ਹੀ ਦੋਵੇਂ ਰੂਪ ਇੱਕ ਵਿੱਚ ਲੀਨ ਹੋ ਗਏ। ਪਰਮਾਤਮਾ ਕਬੀਰ ਸਾਹਿਬ ਜੀ ਨੇ ਉਹਨਾਂ ਨੂੰ ਆਪਣੀ ਵਾਸਤਵਿਕਤਾ ਦੀ ਜਾਣਕਾਰੀ ਦਿੱਤੀ। ਬਾਅਦ ਵਿੱਚ ਕਬੀਰ ਪਰਮੇਸ਼ਵਰ ਨੇ ਗਰੀਬ ਦਾਸ ਜੀ ਦੀ ਆਤਮਾ ਨੂੰ ਹੇਠਾਂ ਮੁੜ ਸਰੀਰ ਵਿੱਚ ਵਾਪਸ ਭੇਜ ਦਿੱਤਾ। ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਮਰਿਆ ਸਮਝ ਕੇ ਚਿਤਾ ਉੱਤੇ ਰੱਖ ਦਿੱਤਾ ਸੀ, ਪਰ ਉਹ ਅਚਾਨਕ ਜੀਉਂਦੇ ਹੋ ਕੇ ਉੱਠ ਖੜ੍ਹੇ ਹੋਏ। ਇਸ ਪ੍ਰਤੱਖ ਅਨੁਭਵ ਦੇ ਆਧਾਰ ’ਤੇ ਸੰਤ ਗਰੀਬ ਦਾਸ ਜੀ ਨੇ “ਸਦਗ੍ਰੰਥ ਸਾਹਿਬ” ਦੀ ਰਚਨਾ ਕੀਤੀ ਜਿਸਨੂੰ *ਅਮਰਗ੍ਰੰਥ ਸਾਹਿਬ* ਵੀ ਕਿਹਾ ਜਾਂਦਾ ਹੈ। ਸੰਤ ਗਰੀਬ ਦਾਸ ਜੀ ਮਹਾਰਾਜ ਦੇ ਇਸ ਅਮਰਗ੍ਰੰਥ ਸਾਹਿਬ ਵਿੱਚ ਲਗਭਗ 24,000 ਬਾਣੀਆਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਮਿਲਦੇ ਹਨ। ਇਸ ਗ੍ਰੰਥ ਨੂੰ “ਗਰੀਬਦਾਸੀ ਗ੍ਰੰਥ” ਵੀ ਕਿਹਾ ਜਾਂਦਾ ਹੈ। ਉਸ ਸਮੇਂ ਦਾਦੂਪੰਥੀ ਸੰਤ ਗੋਪਾਲ ਦਾਸ ਜੀ ਜੋ ਉਸ ਸਮੇਂ ਪਿੰਡ ਛੁਡਾਣੀ ਵਿੱਚ ਭ੍ਰਮਣ ਕਰਦੇ ਹੋਏ ਪਹੁੰਚੇ ਸਨ ਉਨ੍ਹਾਂ ਦੀ ਮੁਲਾਕਾਤ ਗਰੀਬ ਦਾਸ ਜੀ ਮਹਾਰਾਜ ਨਾਲ ਹੋਈ। ਗਰੀਬ ਦਾਸ ਜੀ ਦੇ ਮੁਖ ਤੋਂ ਪਵਿੱਤਰ ਬਾਣੀ ਸੁਣ ਕੇ ਗੋਪਾਲ ਦਾਸ ਜੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਪੂਰੀ ਬਾਣੀ ਲਿਖਵਾ ਦੇਣ ਤਾਂ ਜੋ ਉਹ ਇਸਨੂੰ ਲਿਖ ਸਕਣ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਅਮ੍ਰਿਤ ਗਿਆਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਦਾ ਕਲਿਆਣ ਹੋ ਸਕੇ। ਤਿੰਨ ਦਿਨ ਤੱਕ ਗੋਪਾਲ ਦਾਸ ਜੀ ਦੇ ਵਾਰ-ਵਾਰ ਅਰਜ਼ ਕਰਨ ਉਪਰੰਤ ਗਰੀਬ ਦਾਸ ਜੀ ਮਹਾਰਾਜ ਮੰਨ ਗਏ ਅਤੇ ਫਿਰ ਪੂਰਾ ਅਮਰਗ੍ਰੰਥ ਲਿਖਿਆ ਗਿਆ, ਜਿਸਨੂੰ ਪੂਰਾ ਕਰਨ ਵਿੱਚ ਲਗਭਗ ਛੇ ਮਹੀਨੇ ਲੱਗੇ। ਅਮਰਗ੍ਰੰਥ ਸਾਹਿਬ ਵਿੱਚ ਲਗਭਗ 24,000 ਬਾਣੀਆਂ ਹਨ, ਜਿਨ੍ਹਾਂ ਵਿੱਚ ਹਿੰਦੀ , ਹਰਿਆਣਵੀ, ਬ੍ਰਜ ਭਾਸ਼ਾ ,ਪੰਜਾਬੀ, ਗੁਜਰਾਤੀ, ਅਰਬੀ, ਫਾਰਸੀ , ਸੰਸਕ੍ਰਿਤ ਆਦਿ ਉਸ ਸਮੇਂ ਪ੍ਰਚਲਿਤ ਸਭ ਭਾਸ਼ਾਵਾਂ ਦੇ ਸ਼ਬਦ ਹਨ, ਜੋ ਉਸ ਸਮੇਂ ਅਫਗਾਨਿਸਤਾਨ ਤੋਂ ਲੈ ਕੇ ਹਿਮਾਲਿਆ ਦੀਆਂ ਘਾਟੀਆਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਬੋਲੀ ਜਾਂਦੀਆਂ ਸਨ। ਸਤਿਕਾਰਯੋਗ ਸੰਤ ਗਰੀਬਦਾਸ ਜੀ ਵੱਲੋਂ ਗਾਈਆਂ ਅਤੇ ਸਤਗ੍ਰੰਥ ਵਿੱਚ ਲਿਖੀਆਂ ਬਾਣੀਆਂ ਦਾ ਅਧਿਐਨ ਕਰਨ ਨਾਲ ਪਤਾ ਚੱਲਦਾ ਹੈ ਕਿ ਕਬੀਰ ਸਾਹਿਬ ਜੀ ਉਹ ਪੂਰਣ ਪਰਮੇਸ਼ਵਰ ਹਨ ਜਿਹਨਾਂ ਨੇ ਸਕਲ ਸ੍ਰਿਸ਼ਟੀ ਸਾਜੀ ਹੈ। *ਸੰਤ ਗਰੀਬਦਾਸ ਜੀ ਦੀ ਪਵਿੱਤਰ ਵਾਣੀ ਵਿੱਚ ਕਬੀਰ ਪਰਮੇਸ਼ਵਰ ਦਾ ਪ੍ਰਮਾਣ* ਅਜਬ ਨਗਰ ਮੇਂ ਲੇ ਗਯਾ, ਹਮਕੂੰ ਸਤਿਗੁਰੂ ਆਨ। ਝਿਲਕੇ ਬਿੰਬ ਅਗਾਧ ਗਤੀ, ਸੂਤੇ ਚਾਦਰ ਤਾਨ।। ਅਨੰਤ ਕੋਟਿ ਬ੍ਰਹਿਮੰਡ ਦਾ, ਏਕ ਰਤੀ ਨਹੀਂ ਭਾਰ। ਸਤਿਗੁਰੂ ਪੁਰਸ਼ ਕਬੀਰ ਹੈਂ, ਕੁਲ ਕੇ ਸ੍ਰਿਜਨਹਾਰ।। ਗੈਬੀ ਖਿਆਲ ਵਿਸ਼ਾਲ ਸਤਿਗੁਰੂ, ਅਚਲ ਦਿਗੰਬਰ ਥੀਰ ਹੈ। ਭਗਤੀ ਹੇਤ ਕਾਇਆ ਧਰ ਆਏ, ਅਵਿਗਤ ਸਤ ਕਬੀਰ ਹਨ।। ਹਰਦਮ ਖੋਜ ਹਨੋਜ ਹਾਜ਼ਰ, ਤ੍ਰਿਵੈਣੀ ਕੇ ਤੀਰ ਹੈਂ। ਦਾਸ ਗਰੀਬ ਤਬੀਬ ਸਤਿਗੁਰੂ, ਬੰਦੀਛੋੜ ਕਬੀਰ ਹੈਂ।। ਹਮ ਸੁਲਤਾਨੀ ਨਾਨਕ ਤਾਰੇ, ਦਾਦੂ ਕੂੰ ਉਪਦੇਸ਼ ਦਿਆ। ਜਾਤ ਜੁਲਾਹਾ ਭੇਦ ਨਹੀਂ ਪਾਇਆ, ਕਾਸ਼ੀ ਮਾਹਿ ਕਬੀਰ ਹੁਆ।। ਸਭ ਪਦਵੀ ਕੇ ਮੂਲ ਹਨ, ਸਕਲ ਸਿੱਧੀ ਹੈਂ ਤੀਰ। ਦਾਸ ਗਰੀਬ ਸਤਪੁਰਖ ਭਜੋ, ਅਵਿਗਤ ਕਲਾ ਕਬੀਰ।। ਜਿੰਦਾ ਜੋਗੀ ਜਗਤ ਗੁਰੂ, ਮਾਲਿਕ ਮੁਰਸ਼ਦ ਪੀਰ। ਦਹੂੰ ਦੀਨ ਝਗੜਾ ਮੰਡਿਆ, ਪਾਯਾ ਨਹੀਂ ਸ਼ਰੀਰ।। ਗਰੀਬ, ਜਿਸ ਕੂੰ ਕਹਤੇ ਕਬੀਰ ਜੁਲਾਹਾ। ਸਭ ਗਤੀ ਪੂਰਨ ਅਗਮ ਅਗਾਹਾ।। ਉਪਰੋਕਤ ਬਾਣੀਆਂ ਵਿੱਚ ਸਤਿਕਾਰਯੋਗ ਗਰੀਬਦਾਸ ਜੀ ਮਹਾਰਾਜ ਨੇ ਸਪੱਸ਼ਟ ਕੀਤਾ ਹੈ ਕਿ ਕਾਸ਼ੀ ਨਗਰੀ ਦਾ ਜੁਲਾਹਾ (ਧਾਣਕ) ਹੀ ਉਹ ਹੈ ਜਿਸਨੇ ਮੈਨੂੰ ਨਾਮ ਦਿੱਤਾ ਅਤੇ ਪਾਰ ਲੰਘਾਇਆ, ਅਰਥਾਤ ਸਤਲੋਕ ਪਹੁੰਚਾਇਆ। ਇਹ ਕਾਸ਼ੀ ਦਾ ਜੁਲਾਹਾ ਹੀ (ਸਤਪੁਰਖ) ਪੂਰਨ ਬ੍ਰਹਮ ਪਰਮਾਤਮਾ ਹੈ। ਪਰਮੇਸ਼ਵਰ ਕਬੀਰ ਸਾਹਿਬ ਹੀ ਸਤਲੋਕ ਤੋਂ ਜੀਵੰਤ ਰੂਪ ਵਿੱਚ ਆ ਕੇ ਮੈਨੂੰ ਅਜਬ ਨਗਰ (ਅਦਭੁੱਤ ਸ਼ਹਿਰ ਸਤਲੋਕ) ਲੈ ਗਏ, ਜਿੱਥੇ ਕੇਵਲ ਸੁਖ ਹੀ ਸੁਖ ਹੈ, ਨਾ ਕੋਈ ਦੁੱਖ ਹੈ ਨਾ ਚਿੰਤਾ। ਉੱਥੇ ਜੀਵਾਂ ਦੇ ਸ਼ਰੀਰ ਨਾਲ ਜੁੜੇ ਦੁੱਖ ਨਹੀਂ ਹੁੰਦੇ। ਉਹੀ ਪਰਮ ਸ਼ਾਸ਼ਵਤ ਸਥਾਨ ਹੈ। ਇਹੀ ਸਤਪੁਰਖ ਨੇ ਕਾਸ਼ੀ ਨਗਰੀ ਵਿੱਚ ਜੁਲਾਹੇ ਦੇ ਰੂਪ ਵਿੱਚ ਵੱਖ-ਵੱਖ ਸਮਿਆਂ ‘ਤੇ ਪ੍ਰਗਟ ਹੋ ਕੇ ਸੁਲਤਾਨ ਇਬਰਾਹਿਮ ਅਧਮ, ਸਤਿਕਾਰਯੋਗ ਦਾਦੂ ਜੀ ਅਤੇ ਸਤਿਕਾਰਯੋਗ ਨਾਨਕ ਸਾਹਿਬ ਜੀ ਨੂੰ ਮਿਲੇ ਅਤੇ ਸਤਿਨਾਮ ਦਾ ਭੇਦ ਉਜਾਗਰ ਕੀਤਾ । ਉਹੀ ਕਵਿਰਦੇਵ (ਕਬੀਰ ਪਰਮੇਸ਼ਵਰ), ਜਿਨ੍ਹਾਂ ਦੇ ਇੱਕ ਰੋਮ-ਕੂਪ ਵਿੱਚ ਕਰੋੜਾਂ ਸੂਰਜਾਂ ਵਰਗਾ ਤੇਜ ਹੈ, ਮਨੁੱਖ ਰੂਪ ਵਿੱਚ ਪ੍ਰਗਟ ਹੋ ਕੇ ਆਪਣੇ ਅਸਲ ਤੇਜੋਮਈ ਸ਼ਰੀਰ ਦੇ ਪ੍ਰਕਾਸ਼ ਨੂੰ ਹਲਕਾ ਕਰ ਕੇ ਸਾਨੂੰ ਇਸ ਨਾਸ਼ਵਾਨ ਸੰਸਾਰ ਵਿੱਚ ਮਿਲਦੇ ਹਨ, ਕਿਉਂਕਿ ਉਸ ਪਰਮਾਤਮਾ ਦੇ ਸਾਕਾਰ ਰੂਪ ਦਾ ਪ੍ਰਕਾਸ਼ ਅੱਖਾਂ ਸਹਾਰ ਨਹੀਂ ਸਕਦੀਆਂ। ਅਨੰਤ ਲੋਕ ਤਾਨਾ ਤਨਿਆ, ਗੂੜ੍ਹੀ ਗਾਂਠੀ ਤੂੰ ਬੀਨਿ। ਗਰੀਬਦਾਸ ਕੇਸ਼ਵ ਕਹੇ, ਤੂੰ ਕੋਲੀ ਪ੍ਰਵੀਨਿ।। ਉਪਰੋਕਤ ਬਾਣੀ ਸਤਪੁਰਖ ਕਬੀਰ ਸਾਹਿਬ ਅਤੇ ਉਨ੍ਹਾਂ ਦੇ ਅਵਤਾਰ ਕੇਸ਼ਵ ਦੇ ਦਰਮਿਆਨ ਹੋਈ ਗੱਲਬਾਤ ਹੈ। ਇਸ ਵਿੱਚ ਸੰਤ ਗਰੀਬਦਾਸ ਜੀ ਸਰਵਸ਼ਕਤੀਮਾਨ ਕਬੀਰ ਦੀ ਮਹਿਮਾ ਕਰਦੇ ਹੋਏ ਕਹਿੰਦੇ ਹਨ ਕਿ ਉਹੀ ਸਾਰੇ ਜਗਤ ਦਾ ਰਚਨਹਾਰ ਹੈ। ਉੱਤਰ ਦੱਖਣ, ਪੂਰਬ ਪੱਛਮ, ਫਿਰਦਾ ਦਾਣੇ ਦਾਣੇ ਨੂੰ। ਸਰਵ ਕਲਾ ਸਤਿਗੁਰੂ ਸਾਹਿਬ ਕੀ, ਹਰਿ ਆਏ ਹਰਿਆਣਾ ਨੂੰ।। ਅਰਥ ਇਹ ਹੈ ਕਿ ਜਿਸ ਖੇਤਰ ਵਿੱਚ ਪਰਮੇਸ਼ਵਰ ਕਬੀਰ ਹਰਿ (ਕਵਿਰਦੇਵ) ਆਏ, ਉਸਦਾ ਨਾਮ ‘ਹਰਿਆਣਾ’ ਪਿਆ, ਅਰਥਾਤ ‘ਉਹ ਪਵਿੱਤਰ ਸਥਾਨ ਜਿੱਥੇ ਪਰਮਾਤਮਾ ਆਏ’। ਇਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਨੂੰ ਵੀ ‘ਹਰਿਆਣਾ’ ਕਿਹਾ ਜਾਣ ਲੱਗਾ। ਸੰਨ 1966 ਵਿੱਚ ਪੰਜਾਬ ਰਾਜ ਦੀ ਵੰਡ ਸਮੇਂ ਇਸ ਖੇਤਰ ਨੂੰ ‘ਹਰਿਆਣਾ’ ਨਾਮ ਮਿਲਿਆ। ਲਗਭਗ 300 ਸਾਲ ਪਹਿਲਾਂ ਕਹੀ ਗਈ ਇਹ ਬਾਣੀ 1966 ਵਿੱਚ ਸਹੀ ਸਾਬਤ ਹੋਈ। ਅੱਜ ਪੂਰੇ ਭਾਰਤ ਵਿੱਚ ਸੰਤ ਗਰੀਬ ਦਾਸ ਜੀ ਮਹਾਰਾਜ ਜੀ ਦਾ ਨਾਮ ਬਹੁਤ ਆਦਰ ਨਾਲ ਲਿਆ ਜਾਂਦਾ ਹੈ ਅਤੇ ਉਹਨਾਂ ਦੀ ਬਾਣੀ ਦਾ ਅਖੰਡ ਪਾਠ ਕੀਤਾ ਜਾਂਦਾ ਹੈ। ਪਰ ਸੱਚੇ ਸਤਿਗੁਰੂ ਦੀ ਸ਼ਰਣ ਲਏ ਬਿਨਾਂ ਇਸ ਗ੍ਰੰਥ ਦਾ ਕੇਵਲ ਪਾਠ ਕਰਨ ਨਾਲ ਅਸਲੀ ਆਧਿਆਤਮਿਕ ਲਾਭ ਨਹੀਂ ਮਿਲਦਾ।ਇਸ ਲਈ ਸਾਰੇ ਪਾਠਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮਹਾਨ ਸੰਤ ਰਾਮਪਾਲ ਜੀ ਮਹਾਰਾਜ ਦੀ ਸ਼ਰਨ ਲੈਣ, ਜੋ ਪਵਿੱਤਰ ਸ਼ਾਸਤਰਾਂ ਦੇ ਪ੍ਰਮਾਣਾਂ ਨਾਲ ਸਤਭਗਤੀ ਪ੍ਰਦਾਨ ਕਰ ਰਹੇ ਹਨ। ਗਰੀਬ ਦਾਸ ਜੀ ਮਹਾਰਾਜ ਨੂੰ ਵਿਸ਼ੇਸ਼ ਸਨਮਾਨ ਦੇਣ ਵਾਲੁ ਸੰਪ੍ਰਦਾਇ ਕਬੀਰਪੰਥੀ ਅਤੇ ਗਰੀਬਦਾਸ ਪੰਥ ਦੇ ਅਨੁਯਾਇਆਂ ਸਮੇਤ ਸਮੁੱਚੇ ਭਗਤ ਸਮਾਜ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਪੂਰਨ ਸਤਿਗੁਰੂ ਜਿਸਨੂੰ ਸਤਿਨਾਮ ਅਤੇ ਸਾਰਨਾਮ ਪ੍ਰਦਾਨ ਕਰਨ ਦਾ ਅਧਿਕਾਰ ਪ੍ਰਾਪਤ ਹੈ ਉਸਦੀ ਸ਼ਰਣ ਲਏ ਬਿਨਾਂ ਸਿਰਫ਼ ਇਸ ਅਮਰਗ੍ਰੰਥ ਦੇ ਪਾਠ ਮਾਤਰ ਨਾਲ ਕੋਈ ਅਧਿਆਤਮਿਕ ਲਾਭ ਨਹੀਂ ਹੋਵੇਗਾ। ਇਸ ਲਈ ਸਾਰੇ ਪਾਠਕਾਂ ਨੂੰ ਸਲਾਹ ਹੈ ਕਿ ਉਹ ਪੂਰਣ ਸੰਤ ਜਗਤਗੁਰੂ ਤੱਤਵਦਰਸ਼ੀ ਰਾਮਪਾਲ ਜੀ ਮਹਾਰਾਜ ਦੀ ਸ਼ਰਨ ਲੈਣ, ਜੋ ਪਵਿੱਤਰ ਸ਼ਾਸਤਰਾਂ ਵਿੱਚ ਲੁਕੇ ਹੋਏ ਗੂੜ੍ਹੇ ਭੇਦਾਂ ਅਤੇ ਆਤਮਿਕ ਤੱਥਾਂ ਦੇ ਆਧਾਰ ‘ਤੇ ਸਤਭਗਤੀ ਪ੍ਰਦਾਨ ਕਰ ਰਹੇ ਹਨ।
Posted By: Daily Suraj Bureau