Daily Suraj

ਪੰਜਾਬੀ

ਬਲੂ ਚਿੱਪ ਸ਼ੇਅਰਾਂ ਦੀ ਮੰਗ ਨਾਲ ਸ਼ੇਅਰ ਬਾਜ਼ਾਰ ਉਤਸ਼ਾਹਤ

18 Jun, 2025 10:22 PM

ਮੁੰਬਈ : ਵਿਦੇਸ਼ੀ ਫੰਡਾਂ ਦੇ ਨਵੇਂ ਵਾਧੇ ਅਤੇ ਬਲੂ-ਚਿੱਪ ਸਟਾਕ ਰਿਲਾਇੰਸ ਇੰਡਸਟਰੀਜ਼ ਤੇ ICICI ਬੈਂਕ ਵਿੱਚ ਖਰੀਦਦਾਰੀ ਕਾਰਨ ਬੁੱਧਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਗਿਰਾਵਟ ਤੋਂ ਬਾਅਦ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿਚ ਮੁੜ ਉਛਾਲ ਆਇਆ। ਵਪਾਰ ਦੀ ਕਮਜ਼ੋਰ ਸ਼ੁਰੂਆਤ ਦੇ ਬਾਵਜੂਦ 30-ਸ਼ੇਅਰਾਂ ਵਾਲਾ BSE ਸੈਂਸੈਕਸ 93.05 ਅੰਕ ਵਧ ਕੇ 81,676.35 ’ਤੇ ਪਹੁੰਚ ਗਿਆ। 50-ਸ਼ੇਅਰਾਂ ਵਾਲਾ NSE ਨਿਫਟੀ 42.80 ਅੰਕ ਵੱਧ ਕੇ 24,896.20 ’ਤੇ ਪਹੁੰਚ ਗਿਆ। ਹਾਲਾਂਕਿ ਬਾਅਦ ਵਿੱਚ BSE Sensex 228. 13 ਅੰਕ ਵੱਧ ਕੇ 81,812.04 ’ਤੇ ਅਤੇ ਨਿਫਟੀ 82.25 ਅੰਕ ਚੜ੍ਹ ਕੇ 24,937.70 ’ਤੇ ਕਾਰੋਬਾਰ ਕਰ ਰਿਹਾ ਸੀ।

30 ਸੈਂਸੈਕਸ ਫਰਮਾਂ ਵਿੱਚੋਂ ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ, ਟਾਈਟਨ, ਟੈੱਕ ਮਹਿੰਦਰਾ, HCL ਟੈੱਕ, ਰਿਲਾਇੰਸ ਇੰਡਸਟਰੀਜ਼ ਅਤੇ ICICI ਬੈਂਕ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਸਨ। ਕੋਟਕ ਮਹਿੰਦਰਾ ਬੈਂਕ, ਪਾਵਰ ਗ੍ਰਿੱਡ, NTPC ਅਤੇ ਅਡਾਨੀ ਪੋਰਟਸ ਘਾਟੇ ਵਿੱਚ ਰਹੇ। ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਮੰਗਲਵਾਰ ਨੂੰ 1,482.77 ਕਰੋੜ ਦੇ ਇਕੁਇਟੀ ਖਰੀਦੇ।

#StockMarket #ForeignInvestment #BlueChipStocks #MarketRally #FIIBoost #EconomicGrowth #InvestorConfidence #IndianMarkets


Posted By: Daily Suraj Bureau

Latest News