ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ
ਇਨ੍ਹਾਂ ਅਹਿਮ ਮੁੱਦਿਆਂ ‘ਤੇ ਹੋਈ ਵਿਚਾਰ ਚਰਚਾ ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮੁਲਾਕਾਤ ਕੀਤੀ। ਇਸ ਮੀਟਿੰਗ ‘ਚ ਮੁੱਖ ਮੰਤਰੀ ਮਾਨ ਨੇ FCI ਵਿੱਚ ਪੰਜਾਬ ਖੇਤਰ ਦੇ ਜਨਰਲ ਮੈਨੇਜਰ ਲਗਾਉਣ ਦੀ ਮੰਗ, SYL ਦਾ ਮੁੱਦਾ, ਬੀਜ ਬਿੱਲ ਅਤੇ ਤਾਰ ਪਾਰ ਸਰਹੱਦੀ ਖੇਤਰ ਸਣੇ ਕਈ ਅਹਿਮ ਮੱਦੇ ਚੁੱਕੇ, ਜਿਸ ਤੇ ਗ੍ਰਹਿ ਮੰਤਰੀ ਸ਼ਾਹ ਨੇ ਗ਼ੌਰ ਕਰਨ ਦਾ ਭਰੋਸਾ ਦਿੱਤਾ।ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਕੀਤੀ। ਤਾਰ ਪਾਰ ਸਰਹੱਦੀ ਖੇਤਰ ਤੇ ਬੀਜ ਬਿੱਲ ਸਮੇਤ ਕਈ ਅਹਿਮ ਮਸਲਿਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਸੀਐਮ ਮਾਨ ਨੇ ਕਿਹਾ ਕਿ “ਪੰਜਾਬ ਕਿਸਾਨੀ ਸੂਬਾ ਹੈ, ਇਸ ਲਈ ਸਾਡੇ ਤੋਂ ਪੁੱਛੇ ਬਗ਼ੈਰ ਸੰਸਦ ‘ਚ ਬੀਜ ਬਿੱਲ ਨਾ ਲਿਆਉਣ ਬਾਰੇ ਗੱਲਬਾਤ ਕੀਤੀ। ਨਾਲ ਹੀ ਉਹਨਾਂ ਨੂੰ ਦੱਸਿਆ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ, ਇਸ ਲਈ SYL ਦੇ ਮੁੱਦੇ ਨੂੰ ਵੀ ਖ਼ਤਮ ਕੀਤਾ ਜਾਵੇ। FCI ਦਾ GM ਪੰਜਾਬ ਕੈਡਰ ਦਾ ਹੀ ਅਫਸਰ ਲਗਾਉਣ ਦੀ ਮੰਗ ਕੀਤੀ। RDF ਦਾ 8,500 ਕਰੋੜ ਰੀਲੀਜ਼ ਕਰਨ, ਫੂਡ ਐਂਡ ਸਿਵਲ ਸਪਲਾਈ ਤੇ ਸਟੋਰੇਜ ਅਤੇ ਤਾਰ ਪਾਰ ਸਰਹੱਦੀ ਖੇਤਰ ‘ਚ ਕਿਸਾਨਾਂ ਨੂੰ ਖੇਤੀ ਲਈ ਆ ਰਹੀਆਂ ਮੁਸ਼ਕਿਲਾਂ ਦੇ ਜਲਦ ਹੱਲ ਕਰਨ ਬਾਰੇ ਕਿਹਾ। ਗ੍ਰਹਿ ਮੰਤਰੀ ਸਾਬ੍ਹ ਨੇ ਸਾਰੀਆਂ ਮੰਗਾਂ ‘ਤੇ ਗ਼ੌਰ ਕਰਨ ਦਾ ਭਰੋਸਾ ਦਿੱਤਾ।”
Posted By: Daily Suraj Bureau