Daily Suraj

ਪੰਜਾਬੀ

ਦਿੱਲੀ ਵਿਚ ਇਕ ਪਾਕਿਸਤਾਨੀ ਅੱਤਵਾਦੀ ਗ੍ਰਿਫ਼ਤਾਰ

12 Oct, 2021 05:30 AM

ਨਵੀਂ ਦਿੱਲੀ, 12 ਅਕਤੂਬਰ - ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਲਕਸ਼ਮੀ ਨਗਰ ਦੇ ਰਮੇਸ਼ ਪਾਰਕ ਤੋਂ ਪਾਕਿਸਤਾਨੀ ਨਾਗਰਿਕਤਾ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਇਕ ਭਾਰਤੀ ਨਾਗਰਿਕ ਦੀ ਜਾਅਲੀ ਆਈ.ਡੀ. ਲੈ ਕੇ ਰਹਿ ਰਿਹਾ ਸੀ। ਵਿਸ਼ੇਸ਼ ਸੈੱਲ ਨੇ ਉਸ ਦੇ ਕਬਜ਼ੇ ਵਿਚੋਂ ਵਾਧੂ ਮੈਗਜ਼ੀਨ ਅਤੇ 60 ਰਾਊਂਡ ਕਾਰਤੂਸ ਦੇ ਨਾਲ ਇਕ ਏਕੇ -47 ਅਸਾਲਟ ਰਾਈਫ਼ਲ, ਇਕ ਹੈਂਡ ਗ੍ਰਨੇਡ, 2 ਆਧੁਨਿਕ ਪਿਸਤੌਲ 50 ਰਾਊਂਡ ਕਾਰਤੂਸ ਜ਼ਬਤ ਕੀਤੇ ਹਨ |

Posted By: Daily Suraj Bureau

Latest News