Daily Suraj

ਪੰਜਾਬੀ

ਸਿਹਤ ਵਿਭਾਗ ਸੰਗਰੂਰ ਨੇ ਨਵ ਜੰਮੀਆਂ ਧੀਆਂ ਨਾਲ ਮਨਾਈ ਲੋਹੜੀ

13 Jan, 2026 06:24 PM

ਧੀਆਂ ਦੀ ਲੋਹੜੀ ਦਾ ਮੁੱਖ ਮੰਤਵ ਲਿੰਗ ਭੇਦ-ਭਾਵ, ਭਰੂਣ ਹੱਤਿਆ ਤੇ ਦਹੇਜ ਪ੍ਰਥਾ ਨੂੰ ਖ਼ਤਮ ਕਰਨਾ: ਡਾ. ਅਮਰਜੀਤ ਕੌਰ ਸੰਗਰੂਰ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਹਤਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਅਮਰਜੀਤ ਕੌਰ ਦੀ ਅਗਵਾਈ ਹੇਠ ਜਿਲਾ ਸਿਹਤ ਵਿਭਾਗ ਸੰਗਰੂਰ ਵਲੋਂ ਜਿਲ੍ਹਾ ਹਸਪਤਾਲ ਸੰਗਰੂਰ ਵਿਖ਼ੇ ਨਵ ਜੰਮੀਆਂ ਧੀਆਂ ਨਾਲ ਲੋਹੜੀ ਮਨਾਈ ਗਈ। ਇਸ ਮੌਕੇ ਡਾ. ਅਮਰਜੀਤ ਕੌਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੀਆਂ ਕੋਸ਼ੀਸ਼ਾਂ ਦਾ ਬਾਵਜੂਦ, ਮਰਦਮਸ਼ੁਮਾਰੀ ਅਨੁਸਾਰ ਪ੍ਰਤੀ ਮਰਦਾਂ ਮੁਕਾਬਲੇ ਮਹਿਲਾਵਾਂ ਦੀ ਗਿਣਤੀ ਦਾ ਅਨੁਪਾਤ ਬਹੁਤ ਘੱਟ ਹੈ ਜੋ ਕਿ ਇੱਕ ਗੰਭੀਰ ਚਿੰਤਨ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਲਿੰਗ ਅਨੁਪਾਤ ਵਿਚਲੇ ਇਸ ਖੱਪੇ ਨੂੰ ਖ਼ਤਮ ਕਰਨ ਦੇ ਮੰਤਵ ਵਜੋਂ ਜਿੱਥੇ ਸਿਹਤ ਵਿਭਾਗ ਵੱਲੋਂ, ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕ੍ਰਮ ਅਤੇ ਪੰਜ ਸਾਲ ਤੱਕ ਦੀਆਂ ਬੱਚੀਆਂ ਦੇ ਬਿਲਕੁਲ ਮੁਫ਼ਤ ਇਲਾਜ ਆਦਿ ਦੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਸਰਕਾਰ ਦੇ ਇਸ ਯਤਨ ਵਿੱਚ ਸਮਾਜਕ ਜਥੇਬੰਦੀਆਂ ਅਤੇ ਖ਼ਾਸ ਕਰ ਨੌਜਵਾਨ ਪੀੜ੍ਹੀ ਨੂੰ ਅੱਗੇ ਹੋ ਕੇ ਧੀਆਂ ਦੀ ਸਮਾਜ ਵਿੱਚ ਮਹੱਤਤਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਡਾ.ਅਮਰਜੀਤ ਕੌਰ ਨੇ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣ ਦਾ ਮੁੱਖ ਮੰਤਵ ਲੰਿਗ ਭੇਦ-ਭਾਵ, ਭਰੂਣ ਹੱਤਿਆ ਅਤੇ ਦਹੇਜ ਪ੍ਰਥਾ ਨੂੰ ਜੜ੍ਹੋਂ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਹਰੇਕ ਮੁੰਡੇ-ਕੁੜੀ ਦਾ ਬਰਾਬਰ ਸਤਿਕਾਰ ਕਰਨਾ ਚਾਹਿਦਾ ਹੈ। ਇਸ ਮੌਕੇ ਕਾਰਜਕਾਰੀ ਡੀ.ਐਮ.ਸੀ. ਡਾ. ਸੰਜੇ ਬਾਂਸਲ, ਕਾਰਜਕਾਰੀ ਐਸ.ਐਮ.ਓ. ਡਾ. ਕਰਮਦੀਪ ਸਿੰਘ ਕਾਹਲ, ਡਿਪਟੀ ਮਾਸ ਮੀਡੀਆ ਅਫਸਰ ਬਲਰਾਜ ਸਿੰਘ, ਜਿਲਾ ਪੀ ਐਨ ਡੀ ਟੀ ਕੋਆਡੀਨੇਟਰ ਡਾ.ਹਰਪ੍ਰੀਤ ਸਿੰਘ ਹਾਜ਼ਰ ਸਨ।

Posted By: Daily Suraj Bureau

Latest News