ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ
( ਮੁਖ਼ਤਿਆਰ ਸਿੰਘ) ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਰੋਸ਼ਨ ਲਾਲ ਸੂਦ ਦੀ ਪ੍ਰਧਾਨਗੀ ਹੇਠ ਹੋਈ। ਐਸੋਸੀਸ਼ਨ ਦੇ ਮੈਂਬਰ ਮਨਜਿੰਦਰ ਸਿੰਘ ਦੀ ਬੇਵਕਤੀ ਮੌਤ ਤੇ ਦੁਖ ਪ੍ਰਗਟ ਕਰਦੇ ਹੋਏ ਦੋ ਮਿੰਟ ਦਾ ਮੋਨ ਰੱਖ ਕੇ ਸਰਧਾਂਜਲੀ ਦਿਤੀ। ਉਪਰੰਤ ਦਰਸ਼ਨ ਸਿੰਘ ਸਲਾਣੀ ਨੇ ਇਸ ਮਹੀਨੇ ਦੇ ਦਿਵਸ ਅਤੇ ਤਿਓਹਾਰਾਂਬਾਰੇ ਦਸਿਆ। ਸ੍ਰੀ ਹਾਕਮ ਰਾਏ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨਾ ਮੰਨਣ ‘ਤੇ ਪੰਜਾਬ ਸਰਕਾਰ ਦੀ ਸਖਤ ਸਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਣਯੋਗ ਅਦਾਲਤ ਵਿੱਚ ਡੀਏ ਨਾ ਦੇਣ ਲਈ ਹਲਫ਼ਨਾਮਾ ਦੇਣ ਵਾਲੀ ਇਹ ਪਹਿਲੀ ਸਰਕਾਰ ਹੈ, ਜਿਸ ਤੋਂ ਇਹ ਆਸ ਨਹੀਂ ਸੀ ਅਤੇ ਸਰਕਾਰ 2.59 ਦਾ ਗੁਣਾਂਕ ਲਾਭ ਦੇਣ ਤੋਂ ਵੀ ਸਾਫ਼ ਮੁੱਕਰ ਗਈ। ਸ੍ਰੀ ਬਲਬੀਰ ਮੁੱਲਾਂਪੁਰੀ ਨੇ ਵਿਸਾਖੀ ਦੇ ਤਿਓਹਾਰ ਅਤੇ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਵੱਲੋਂ ਦੇਸ਼ ਦੀ ਅਗਵਾਈ ਕਰਨ ਹਿੱਤ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ। ਸ੍ਰੀ ਬਲਬੀਰ ਘੁੰਮਣ ਨੇ ਕੇਂਦਰੀ ਪੈਟਰਨ ਨਾਲੋਂ ਡੀਏ ਨੂੰ ਡੀਲਿੰਕ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਅਮਰੀਕਾ ਵਰਗੇ ਦੇਸ਼ ਦੀਆਂ ਸਾਮਰਾਜਵਾਦੀ ਨੀਤੀਆਂ ਦੀ ਨਿੰਦਾ ਕੀਤੀ ਅਤੇ ਜੰਗ ਲੱਗਣ ਕਾਰਨ ਲੋਕਾਂ ਦੀਆਂ ਵਧੀਆਂ ਮੁਸਕਿਲਾਂ ਤੁਰੰਤ ਹੱਲ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ। ਸ੍ਰੀ ਅਮਰ ਸਿੰਘ ਬਿਲਿੰਗ ਨੇ ਕਿਹਾ ਕਿ ਸਰਕਾਰ ਨੇ ਆਈਏਐਸ, ਆਈਪੀਐਸ ਅਤੇ ਹੋਰ ਉੱਚ ਅਧਿਕਾਰੀਆਂ ਦਾ ਡੀਏ ਕਦੇ ਨਹੀਂ ਰੋਕਿਆ ਤਾਂ ਬਾਕੀ ਮੁਲਾਜ਼ਮਾਂ ਦਾ ਡੀਏ ਕਿਉਂ ਰੋਕਿਆ ਗਿਆ ਜਿਸ ਦਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ। ਸ੍ਰੀ ਅਮਰਜੀਤ ਮਾਜਰੀ ਵੱਲੋਂ ਆਮਦਨ ਖ਼ਰਚ ਦਾ ਵੇਰਵਾ ਪੇਸ਼ ਕੀਤਾ। ਪ੍ਰਧਾਨ ਰੋਸ਼ਨ ਲਾਲ ਸੂਦ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਤੇ ਲੋਕ ਵਿਰੋਧੀ ਕੰਮ ਕਰਨ ਦਾ ਦੋਸ ਲਾਉਂਦੇ ਹੋਏ ਸਖਤ ਨਿਖੇਧੀ ਕੀਤੀ। ਅੰਤ ਵਿੱਚ ਸਰਪ੍ਰਸਤ ਰਾਮ ਸਰਨ ਸੂਦ ਨੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜੋਰਾ ਸਿੰਘ ਗਿੱਲ, ਮੱਘਰ ਸਿੰਘ ਸਲਾਣਾ, ਨਰਿੰਦਰ ਸਿੰਘ, ਦੇਵ ਰਾਜ, ਵੀਰ ਸਿੰਘ, ਦਿਲਬਾਗ ਸਿੰਘ, ਜਗਦੀਸ਼ ਸਿੰਘ, ਸ਼ੇਰ ਸਿੰਘ, ਕੇਸਰ ਸਿੰਘ ਪਟਵਾਰੀ, ਸੁਰਜੀਤ ਸਿੰਘ, ਸ਼ਿੰਗਾਰਾ ਰਾਮ, ਮਹਿੰਦਰ ਸਿੰਘ, ਚਰਨਜੀਤ ਸਿੰਘ ਮਾਜਰੀ, ਇੰਦਰਜੀਤ, ਜਤਿੰਦਰਪਾਲ ਖੁੱਲਰ, ਰਾਕੇਸ਼ ਕੁਮਾਰ, ਗੁਰਮਿੰਦਰ ਸਿੰਘ, ਪ੍ਰੇਮ ਚੰਦ, ਭੀਮ ਸਿੰਘ ਅਤੇ ਕਰਮਜੀਤ ਸਿੰਘ ਕਾਨੂੰਗੋ ਆਦਿ ਹਾਜ਼ਰ ਸਨ।
Posted By: Daily Suraj Bureau