Daily Suraj

ਪੰਜਾਬੀ

ਮਨੌਲੀ ਸੂਰਤ ਵਾਸੀਆਂ ਨੇ ਘੱਗਰ ਵਿੱਚ ਡੀ-ਸਿਲਟਿੰਗ ਖ਼ਿਲਾਫ਼ ਕੀਤਾ ਪ੍ਰਦਰਸ਼ਨ

25 Feb, 2026 01:06 PM

ਨੇੜਲੇ ਪਿੰਡ ਮਨੌਲੀ ਸੂਰਤ ਦੇ ਵਸਨੀਕਾਂ ਨੇ ਮਾਈਨਿੰਗ ਵਿਭਾਗ ਵੱਲੋਂ ਘੱਗਰ ਦਰਿਆ ਵਿਚ ਆਰੰਭੀ ਡੀ-ਸਿਲਟਿੰਗ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਘੱਗਰ ਦੀ ਮਿੱਟੀ ਅਤੇ ਰੇਤਾ ਡੀ-ਸਿਲਟਿੰਗ ਦੇ ਨਾਮ ’ਤੇ ਵੇਚਣ ਦਾ ਦੋਸ਼ ਲਾਇਆ। ਪਿੰਡ ਵਾਸੀਆਂ ਅਤੇ ਆਲੇ ਦੁਆਲੇ ਦੇ ਪਿੰਡਾਂ ਨੱਗਲ ਸਲੇਮਪੁਰ, ਪਰਾਗਪੁਰ ਆਦਿ ਤੋਂ ਇਕੱਤਰ ਹੋਏ ਪਤਵੰਤਿਆਂ ਦੇ ਰੋਹ ਨੂੰ ਵੇਖਦਿਆਂ ਠੇਕੇਦਾਰ ਨੇ ਕੰਮ ਬੰਦ ਕਰਵਾ ਦਿੱਤਾ ਅਤੇ ਪੋਕਲੇਨ ਤੇ ਟਿੱਪਰ ਬਾਹਰ ਕਢਵਾ ਲਏ। ਪਿੰਡ ਦੇ ਸਾਬਕਾ ਸਰਪੰਚ ਨੈਬ ਸਿੰਘ ਮਨੌਲੀ ਸੂਰਤ, ਨੰਬਰਦਾਰ ਜਸਵਿੰਦਰ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਕਿਸਾਨ ਆਗੂ ਸੁਖਜੀਤ ਸਿੰਘ, ਰਤਨ ਸਿੰਘ, ਪੰਚ ਸੁਰਜੀਤ ਸਿੰਘ, ਇਕਬਾਲ ਸਿੰਘ, ਨੱਗਲ ਸਲੇਮਪੁਰ ਦੇ ਰਿੰਕੂ ਸਲੇਮਪੁਰ ਆਦਿ ਨੇ ਕਿਹਾ ਕਿ ਇੱਕ ਹਫਤੇ ਤੋਂ ਪੋਕਲੇਨ ਮਸ਼ੀਨਾਂ ਘੱਗਰ ਦਰਿਆ ਕਿਨਾਰੇ ਖੜ੍ਹੀਆਂ ਕੀਤੀਆਂ ਗਈਆਂ ਹਨ, ਜਿੰਨਾਂ ਦਾ ਉਸੇ ਦਿਨ ਤੋਂ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਘੱਗਰ ਦਰਿਆ ਦੇ ਪੁਲ ਨੂੰ ਬਚਾਉਣ ਲਈ ਗ੍ਰਾਮ ਸਭਾ ਵੱਲੋਂ ਮਤਾ ਪਾਸ ਕਰਕੇ ਮਾਈਨਿੰਗ ਨਾ ਕਰਨ ਦਾ ਫੈਸਲਾ ਕੀਤਾ ਹੋਇਆ ਹੈ, ਪਰ ਮਾਈਨਿੰਗ ਵਿਭਾਗ ਨੇ ਅੱਜ ਨਾਲ ਮਾਈਨਿੰਗ ਸ਼ੁਰੂ ਕਰਾ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਮਿੱਟੀ ਮਾਫ਼ੀਆ ਵੱਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਿਆਸੀ ਸਹਿ ’ਤੇ ਇਹ ਧੰਦਾ ਸ਼ੁਰੂ ਕੀਤਾ ਜਾ ਰਿਹਾ ਹੈ, ਜਦ ਕਿ ਘੱਗਰ ਦਰਿਆ ਦਾ ਵਹਾਅ ਇੱਥੇ ਪੰਜਾਹ ਫੁੱਟ ਡੂੰਘਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਵੀ ਮਾਈਨਿੰਗ ’ਤੇ ਰੋਕ ਲਗਾਈ ਗਈ ਹੈ। ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਨੇ ਕਿਹਾ ਕਿ ਡੀ-ਸਿਲਟਿੰਗ ਕਰਾਉਣ ਲਈ ਪੰਚਾਇਤ ਵੱਲੋਂ ਮਤਾ ਪਾ ਕੇ ਦਿੱਤਾ ਹੋਇਆ ਹੈ। ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆਂ ਵੱਲੋਂ ਪਿੰਡ ਮਨੌਲੀ ਸੂਰਤ ਵਿੱਚ ਘੱਗਰ ਦਰਿਆ ’ਤੇ ਪੁਲ ਬਣਵਾਇਆ ਗਿਆ ਸੀ, ਜਿਸ ਦੀ 60 ਫੁੱਟ ਡੂੰਘੀ ਨੀਂਹ ਤੀਹ ਫੁੱਟ ਤੱਕ ਨੰਗੀ ਹੋ ਚੁੱਕੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇੱਥੋਂ ਮਿੱਟੀ ਕੱਢਣ ਨਾਲ ਪੁਲ ਡਿੱਗਣ ਦਾ ਵੀ ਖ਼ਤਰਾ ਹੈ। ਨਿਯਮਾਂ ਮੁਤਾਬਕ ਡੀ-ਸਿਲਟਿੰਗ ਕਰਵਾ ਰਹੇ ਹਾਂ: ਐੱਸ ਡੀ ਓ ਮੌਕੇ ’ਤੇ ਮੌਜੂਦ ਮਾਈਨਿੰਗ ਵਿਭਾਗ ਦੇ ਐੱਸ ਡੀ ਓ ਰਾਜਿੰਦਰ ਸਿੰਘ ਨੇ ਕਿਹਾ ਕਿ ਡੀ-ਸਿਲਟਿੰਗ ਨਿਯਮਾਂ ਅਨੁਸਾਰ ਕਰਵਾਈ ਜਾ ਰਹੀ ਹੈ ਅਤੇ ਬਾਕਾਇਦਾ ਠੇਕਾ ਦਿੱਤਾ ਗਿਆ ਹੈ। ਉਨ੍ਹਾਂ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਲਾਈ ਰੋਕ ਬਾਰੇ ਕਿਹਾ ਕਿ ਉਨ੍ਹਾਂ ਨੂੰ ਕੋਈ ਨੋਟੀਫਿਕੇਸ਼ਨ ਨਹੀਂ ਮਿਲਿਆ। ਪੁਲ ਦੇ ਦੋਵੇਂ ਪਾਸੇ 500 ਮੀਟਰ ਘੇਰੇ ਵਿੱਚ ਮਾਈਨਿੰਗ ਨਾ ਹੋਣ ਬਾਰੇ ਵੀ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ।

Posted By: Daily Suraj Bureau

Latest News

ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਤੁਹਾਡਾ ਪੁੱਤਰ ਪੰਜਾਬ ਵਿੱਚ ਇਮਾਨਦਾਰੀ ਨਾਲ ਸਰਕਾਰ ਚਲਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

17 Jun, 2026 02:41 PM