Daily Suraj

ਪੰਜਾਬੀ

ਕੈਨੇਡਾ: ਮਾਂਟਰੀਅਲ 'ਚ ਵਰਚੁਅਲ ਮੀਟਿੰਗ ਦੌਰਾਨ ਮਹਿਲਾ ਦੇ ਕਤਲ ਮਾਮਲੇ 'ਚ 33 ਸਾਲਾ ਮੁਲਜ਼ਮ ਗ੍ਰਿਫ਼ਤਾਰ

16 Oct, 2026 07:43 AM

ਕੈਨੇਡਾ ਦੇ ਮਾਂਟਰੀਅਲ ਸ਼ਹਿਰ ਵਿੱਚ ਆਪਣੇ ਘਰ ਅੰਦਰ ਸਹਿਕਰਮੀ ਨਾਲ ਵਰਚੁਅਲ ਮੀਟਿੰਗ ਕਰ ਰਹੀ ਇੱਕ ਮਹਿਲਾ ਦੀ ਹੋਈ ਬੇਰਹਿਮ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ 33 ਸਾਲਾ ਯੂਸੇਫ਼ ਮੂਸਾਵੀ ਵਜੋਂ ਹੋਈ ਹੈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਮੁਲਜ਼ਮ ਨੂੰ ਵੀਰਵਾਰ ਦੁਪਹਿਰ ਸ਼ਹਿਰ ਦੇ ਵਿਲ-ਮੈਰੀ (Ville-Marie) ਇਲਾਕੇ ਤੋਂ ਕਾਬੂ ਕੀਤਾ ਗਿਆ। ਉਸ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਉਸ 'ਤੇ ਫਰਸਟ ਡਿਗਰੀ ਮਰਡਰ (First-degree murder) ਦੇ ਗੰਭੀਰ ਦੋਸ਼ ਤੈਅ ਕੀਤੇ ਜਾਣਗੇ। ਕੈਨੇਡਾ ਮਾਲੀਆ ਏਜੰਸੀ 'ਚ ਕੰਮ ਕਰਦੀ ਸੀ ਮ੍ਰਿਤਕ ਮਹਿਲਾ ਇਸ ਦਰਦਨਾਕ ਘਟਨਾ ਵਿੱਚ ਜਾਨ ਗੁਆਉਣ ਵਾਲੀ ਮਹਿਲਾ ਦੀ ਪਛਾਣ 45 ਸਾਲਾ ਲੈਲਾ ਬੇਨ ਸਲੇਮ (Layla Ben Salem) ਵਜੋਂ ਹੋਈ ਹੈ। ਉਹ ਕੈਨੇਡਾ ਦੀ ਮਾਲੀਆ ਏਜੰਸੀ (Canada Revenue Agency) ਵਿੱਚ ਤੈਨਾਤ ਸੀ ਅਤੇ ਇੱਕ ਬੱਚੇ ਦੀ ਮਾਂ ਸੀ। ਲੰਘੀ 22 ਸਤੰਬਰ ਨੂੰ ਪੁਲੀਸ ਨੂੰ ਉਸ ਦੇ ਘਰੋਂ ਉਸ ਦੀ ਲਾਸ਼ ਬਰਾਮਦ ਹੋਈ ਸੀ। ਜਾਂਚਕਰਤਾਵਾਂ ਮੁਤਾਬਕ, ਮਹਿਲਾ ਦੀ ਗੰਭੀਰ ਕੁੱਟਮਾਰ ਕਰਕੇ ਹੱਤਿਆ ਕੀਤੀ ਗਈ ਸੀ। ਪੁਲੀਸ ਨੇ ਇਸ ਮਾਮਲੇ 'ਚ ਸਥਿਤੀ ਸਪੱਸ਼ਟ ਕਰਦਿਆਂ ਦੱਸਿਆ ਕਿ ਇਹ ਵਾਰਦਾਤ ਘਰੇਲੂ ਹਿੰਸਾ ਨਾਲ ਸਬੰਧਤ ਨਹੀਂ ਸੀ। ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ, ਜਾਂਚ ਜਾਰੀ ਇਸ ਸਨਸਨੀਖੇਜ਼ ਕਤਲ ਕਾਂਡ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਮੇਤ ਕਈ ਪ੍ਰਮੁੱਖ ਰਾਜਨੀਤਿਕ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਪੁਲੀਸ ਵੱਲੋਂ ਫਿਲਹਾਲ ਮਾਮਲੇ ਦੇ ਹੋਰ ਪਹਿਲੂਆਂ ਅਤੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਲਗਾਤਾਰ ਜਾਰੀ ਹੈ।

Latest News