Daily Suraj

ਪੰਜਾਬੀ

ਜੰਮੂ-ਕਸ਼ਮੀਰ ਲਈ 2026-27 ਵਿੱਚ 43,290 ਕਰੋੜ ਰੁਪਏ ਦਾ ਬਜਟ ਤਜਵੀਜ਼

01 Feb, 2026 09:16 PM

ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ 4.72 ਫੀਸਦ ਦਾ ਵਾਧਾ ਸ੍ਰੀਨਗਰ ਵਿੱਚ ਰੇਡੀਓ ’ਤੇ ਬਜਟ ਭਾਸ਼ਣ ਸੁਣਦਾ ਹੋਇਆ ਇਕ ਸਬਜ਼ੀ ਵਿਕਰੇਤਾ। -ਫੋਟੋ: ਪੀਟੀਆਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਵਿੱਤੀ ਵਰ੍ਹੇ 2026-27 ਲਈ ਜੰਮੂ-ਕਸ਼ਮੀਰ ਨੂੰ 43,290 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਇਹ ਰਾਸ਼ੀ ਮੌਜੂਦਾ ਵਿੱਤੀ ਵਰ੍ਹੇ ਦੇ ਮੁਕਾਬਲੇ 4.72 ਫੀਸਦੀ ਜ਼ਿਆਦਾ ਹੈ। ਬਜਟ ਦਸਤਾਵੇਜ਼ਾਂ ਅਨੁਸਾਰ, ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਕੁੱਲ ਟਰਾਂਸਫਰ 43,290.29 ਕਰੋੜ ਰੁਪਏ ਮਿੱਥਿਆ ਗਿਆ ਹੈ, ਜੋ ਕਿ 2025-26 ਦੇ ਸੋਧੇ ਹੋਏ ਅਨੁਮਾਨਾਂ ਵਿੱਚ 41,340.22 ਕਰੋੜ ਰੁਪਏ ਸੀ। ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਕੇਂਦਰੀ ਸਹਾਇਤਾ ਵਿੱਚ 5 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਹ 2025-26 ਵਿੱਚ 40,619.30 ਕਰੋੜ ਰੁਪਏ ਸੀ, ਜੋ ਕਿ ਹੁਣ 2026-27 ਵਿੱਚ ਵਧ ਕੇ 42,650.27 ਕਰੋੜ ਰੁਪਏ ਹੋ ਗਈ ਹੈ। ਜੇਹਲਮ-ਤਵੀ ਫਲੱਡ ਰਿਕਵਰੀ ਪ੍ਰਾਜੈਕਟ ਲਈ ਫੰਡਿੰਗ ਵਿੱਚ 39.9 ਫੀਸਦੀ ਦਾ ਵੱਡਾ ਉਛਾਲ ਦੇਖਿਆ ਗਿਆ ਹੈ, ਜੋ ਕਿ 185.34 ਕਰੋੜ ਰੁਪਏ ਤੋਂ ਵਧਾ ਕੇ 259.25 ਕਰੋੜ ਰੁਪਏ ਕਰ ਦਿੱਤੀ ਗਈ ਹੈ। ਆਫ਼ਤ ਰਾਹਤ ਲਈ ਫੰਡ 279 ਕਰੋੜ ਰੁਪਏ ਹੀ ਰੱਖਿਆ ਗਿਆ ਹੈ, ਜੋ ਕਿ ਪਿਛਲੇ ਸਾਲ ਦੇ ਬਰਾਬਰ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪੂੰਜੀਗਤ ਖਰਚੇ ਲਈ ਰਾਸ਼ੀ ਅਗਲੇ ਵਿੱਤੀ ਵਰ੍ਹੇ ਵਾਸਤੇ 101.77 ਕਰੋੜ ਰੁਪਏ ’ਤੇ ਬਰਕਰਾਰ ਰੱਖੀ ਗਈ ਹੈ। ਇਸੇ ਦੌਰਾਨ ਸ੍ਰੀਨਗਰ ਦੇ ਬਾਬਾਦੰਬ-ਖ਼ਾਨਯਾਰ ਇਲਾਕੇ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀ ਡੀ ਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਸਰਕਾਰ ਨੂੰ ਪੁਰਾਣੇ ਸ੍ਰੀਨਗਰ ਸ਼ਹਿਰ ਜਿਸ ਨੂੰ ‘ਸ਼ਹਿਰ-ਏ-ਖ਼ਾਸ’ ਵਜੋਂ ਵੀ ਜਾਣਿਆ ਜਾਂਦਾ ਹੈ। ਪਟਨਾ: ਬਿਹਾਰ ਦੇ ਮੁੱਖ ਮੰਰਤੀ ਨਿਤੀਸ਼ ਕੁਮਾਰ ਨੇ ਕੇਂਦਰੀ ਬਜਟ ਨੂੰ ‘ਪ੍ਰਗਤੀਸ਼ੀਲ ਤੇ ਦੂਰਦਰਸ਼ੀ’ ਦਸਦਿਆਂ ਕਿਹਾ ਕਿ ਇਸ ਨਾਲ ਵਿਕਸਿਤ ਭਾਰਤ ਦਾ ਸੁਫਨਾ ਪੂਰਾ ਕਰਨ ’ਚ ਮਦਦ ਮਿਲੇਗੀ। ਉਨ੍ਹਾਂ ਐਕਸ ’ਤੇ ਪਾਈ ਪੋਸਟ ’ਚ ਕਿਹਾ ਕਿ ਇਹ ਬਜਟ ਵਿਕਸਿਤ ਭਾਰਤ ਦੇ ਨਿਰਮਾਣ ਦੇ ਟੀਚਿਆਂ ਨੂੰ ਧਿਆਨ ’ਚ ਰਖ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਇਹ ਬਜਟ ਪ੍ਰਗਤੀਸ਼ੀਲ ਤੇ ਦੂਰਦਰਸ਼ੀ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਕਈ ਕਦਮ ਚੁੱਕੇ ਹਨ। ਇਸ ਨਾਲ ਵਿਕਸਿਤ ਭਾਰਤ ਦਾ ਸੁਫ਼ਨਾ ਸਾਕਾਰ ਕਰਨ ’ਚ ਮਦਦ ਮਿਲੇਗੀ।

Posted By: Daily Suraj Bureau

Latest News