Daily Suraj

ਪੰਜਾਬੀ

ਦੇਸ਼ ’ਚ ਕਰੋਨਾ ਦੇ ਮਾਮਲਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ

02 Jun, 2025 09:33 PM

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਸਵੇਰੇ 8:00 ਵਜੇ ਤੱਕ, ਦੇਸ਼ ਵਿਚ ਸਰਗਰਮ ਕੋਰੋਨਾ ਮਾਮਲਿਆਂ ਦੀ ਗਿਣਤੀ 3961 ਹੋ ਗਈ ਹੈ ਤੇ ਮੌਤਾਂ ਦੀ ਕੁੱਲ ਗਿਣਤੀ 32 ਤੱਕ ਪਹੁੰਚ ਗਈ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ, ਪਿਛਲੇ ਦਿਨ ਦੇ ਮੁਕਾਬਲੇ ਸਰਗਰਮ ਮਰੀਜ਼ਾਂ ਦੀ ਗਿਣਤੀ ਵਿਚ 203 ਦਾ ਵਾਧਾ ਹੋਇਆ ਹੈ, ਜਦੋਂ ਕਿ ਇਸ ਸਮੇਂ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ। ਤਾਜ਼ਾ ਅੰਕੜਿਆਂ ਅਨੁਸਾਰ, ਕੱਲ੍ਹ ਤੋਂ ਦਿੱਲੀ ਵਿਚ ਸਭ ਤੋਂ ਵੱਧ 47 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ, ਪੱਛਮੀ ਬੰਗਾਲ ਵਿਚ 44, ਕੇਰਲ ਵਿਚ 35, ਮਹਾਰਾਸ਼ਟਰ ਵਿਚ 21, ਗੁਜਰਾਤ ਵਿਚ 18 ਅਤੇ ਕਰਨਾਟਕ ਵਿਚ 15 ਨਵੇਂ ਮਾਮਲੇ ਦਰਜ ਕੀਤੇ ਗਏ।

#COVID19India #CoronaCasesRise #HealthAlert #StaySafe #COVIDUpdate #IndiaHealth #PandemicWatch #CovidAwareness

Posted By: Daily Suraj Bureau

Latest News