Daily Suraj

ਪੰਜਾਬੀ

ਇੰਡੀਆਨਾਪੋਲਿਸ ਵਿਚ ਫੇਡੈਕਸ ਸੁਵਿਧਾ ਉੱਤੇ ਹੋਈ ਗੋਲੀਬਾਰੀ,8 ਮੌਤਾਂ ਤੇ ਕਈ ਜ਼ਖਮੀ

17 Apr, 2021 05:30 AM

ਅਮਰੀਕਾ, 17 ਅਪ੍ਰੈਲ - ਇੰਡੀਆਨਾਪੋਲਿਸ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਫੇਡੈਕਸ ਸੁਵਿਧਾ 'ਤੇ ਗੋਲੀਬਾਰੀ ਦੌਰਾਨ ਅੱਠ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਇੰਡੀਆਨਾਪੋਲਿਸ ਪੁਲਿਸ ਨੇ ਗੋਲੀਬਾਰੀ ਦੀ ਘਟਨਾ ਦੇ ਪੀੜਤਾਂ ਦੀ ਪਛਾਣ ਕੀਤੀ ਹੈ, ਜਿਸ ਵਿਚ ਭਾਰਤੀ ਅਮਰੀਕੀ ਸਿੱਖ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ। ਸਾਡਾ ਕੌਂਸਲੇਟ ਇੰਡੀਆਨਾਪੋਲਿਸ ਵਿਚਲੇ ਸਥਾਨਕ ਅਧਿਕਾਰੀਆਂ, ਕਮਿਊਨਿਟੀ ਲੀਡਰਾਂ ਦੇ ਸੰਪਰਕ ਵਿਚ ਹੈ ਅਤੇ ਲੋੜ ਅਨੁਸਾਰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰੇਗਾ - ਭਾਰਤੀ ਦੂਤਾਵਾਸ | ਦੂਜੇ ਪਾਸੇ ਇਸ ਘਟਨਾ ਉੱਤੇ ਈ. ਏ. ਐਮ. ਐੱਸ. ਜੈ ਸ਼ੰਕਰ ਵਲੋਂ ਵੀਂ ਗਹਿਰਾ ਦੁੱਖ ਅਤੇ ਹੈਰਾਨਗੀ ਜਤਾਈ ਗਈ ਹੈ | ਉਨ੍ਹਾਂ ਨੇ ਹਰ ਇਕ ਮਦਦ ਦਾ ਭਰੋਸਾ ਦਿੱਤਾ ਹੈ |

Posted By: Daily Suraj Bureau

Latest News