Daily Suraj

ਪੰਜਾਬੀ

ਨੌਜਵਾਨ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ, ਪਤੀ-ਪਤਨੀ ਗ੍ਰਿਫ਼ਤਾਰ

09 Jan, 2026 04:54 PM

06 ਟੁਕੜਿਆਂ ਵਿੱਚ ਮਿਲੀ ਨੌਜਵਾਨ ਦੀ ਲਾਸ਼ ਮਾਮਲੇ ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਲੁਧਿਆਣਾ (ਰਵੀ ਕਾਲੜਾ): ਲੁਧਿਆਣਾ 'ਚ ਸਵੇਰੇ ਵੱਖ-ਵੱਖ ਟੁਕੜਿਆਂ 'ਚ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿਚ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। ਉਸ ਦਾ ਕਾਤਲ ਕੋਈ ਹੋਰ ਨਹੀਂ ਸਗੋਂ ਉਸੇ ਦਾ ਜਿਗਰੀ ਦੋਸਤ ਨਿਕਲਿਆ। ਕਾਤਲ ਲੱਕੜ ਦਾ ਕਾਰੀਗਰ ਸੀ ਤੇ ਉਸ ਨੇ ਆਪਣੇ ਲੱਕੜ ਵਾਲੇ ਆਰੇ ਨਾਲ ਹੀ ਦਵਿੰਦਰ ਸਿੰਘ ਦੀ ਲਾਸ਼ ਦੇ 6 ਟੋਟੇ ਕੀਤੇ। ਇਸ ਮਗਰੋਂ ਲਾਸ਼ ਨੂੰ ਸਾੜਿਆ ਤੇ ਉਸ ਦਾ ਸਿਰ ਬਾਲਟੀ 'ਚ ਪਾ ਕੇ ਧੜ ਤੋਂ ਲਗਭਗ ਡੇਢ-ਦੋ ਕਿੱਲੋਮੀਟਰ ਸੁੱਟ ਦਿੱਤਾ। ਜਾਣਕਾਰੀ ਮੁਤਾਬਕ ਦਵਿੰਦਰ ਸਿੰਘ ਮੁੰਬਈ ਵਿਚ ਕੰਮ ਕਰਦਾ ਸੀ ਤੇ 3 ਦਿਨ ਪਹਿਲਾਂ ਹੀ ਲੁਧਿਆਣੇ ਆਇਆ ਸੀ। ਉਸ ਦਿਨ ਉਹ ਦੁਪਹਿਰ ਵੇਲੇ ਆਪਣੇ ਦੋਸਤ ਦੇ ਘਰ ਗਿਆ ਸੀ ਪਰ ਵਾਪਸ ਨਹੀਂ ਪਰਤਿਆ ਤੇ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਸਵੇਰੇ ਗੁਰੂ ਹਰ ਰਾਏ ਨਗਰ ਵਿਚ ਉਸ ਦੀ ਲਾਸ਼ ਮਿਲੀ। ਲਾਸ਼ ਦੇ ਕਈ ਟੁਕੜੇ ਕੀਤੇ ਗਏ ਸਨ ਤੇ ਉਸ ਨੂੰ ਸਾੜਿਆ ਵੀ ਗਿਆ ਸੀ। ਉਸ ਦੀਆਂ ਦੋਵੇਂ ਲੱਤਾਂ ਤੇ ਧੜ ਨੂੰ ਵੱਖ-ਵੱਖ ਟੁਕੜਿਆਂ ਵਿਚ ਇਕ ਖ਼ਾਲੀ ਪਲਾਟ ਵਿਚ ਸੁੱਟਿਆ ਹੋਇਆ ਸੀ। ਉਸ ਦਾ ਸਿਰ ਇਸ ਜਗ੍ਹਾ ਤੋਂ ਡੇਢ-ਦੋ ਕਿੱਲੋਮੀਟਰ ਦੂਰ ਗੁਰੂ ਹਰ ਰਾਏ ਨਗਰ ਵਿਚ ਸੜਕ ਕਿਨਾਰੇ ਇਕ ਬਾਲਟੀ ਵਿਚ ਪਿਆ ਸੀ। ਇਸ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ 24 ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਕਾਬੂ ਕਰ ਲਿੱਤਾ ਗਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਹੈ ਕੀ ਦਵਿੰਦਰ ਸਿੰਘ ਬੋੰਬੇ ਤੋਂ ਜਿੱਦਾਂ ਤੋਂ ਵਾਪਸ ਆਇਆ ਆਪਣੇ ਦੋਸਤ ਸ਼ਮਸ਼ੇਰ ਨੂੰ ਮਿਲਣ ਗਿਆ ਸੀ ।ਸ਼ਮਸ਼ੇਰ ਦੇ ਘਰ ਬੈਠ ਕੇ ਦੋਨਾਂ ਨੇ ਪਹਿਲਾਂ ਨਸ਼ੇ ਦਾ ਸੇਵਨ ਕੀਤਾ,ਫਿਰ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਬੈਂਸ ਹੋ ਗਈ । ਬੈਂਸ ਤੋਂ ਬਾਅਦ ਸ਼ਮਸ਼ੇਰ ਸਿੰਘ ਵੱਲੋਂ ਦਵਿੰਦਰ ਸਿੰਘ ਦੇ ਸਿਰ ਤੇ ਕੁਸ਼ ਤੇਜ ਤਾਰ ਮਾਰਿਆ ਗਿਆ, ਜਿਸ ਦੇ ਨਾਲ ਉਹ ਬੇਹੋਸ਼ ਹੋ ਗਿਆ ਸੀ । ਸ਼ਮਸ਼ੇਰ ਜੋ ਕਿ ਲੱਕੜ ਦਾ ਕੰਮ ਕਰਦਾ ਸੀ ।ਉਸਦੇ ਘਰ ਸਾਰਾ ਲੱਕੜੀ ਕਟਨ ਦਾ ਸਮਾਨ ਪਿਆ ਹੋਇਆ ਸੀ ਤੇ ਉਸਨੇ ਤੇਜ ਥਾਰ ਆਰੀ ਦੇ ਨਾਲ ਦਵਿੰਦਰ ਸਿੰਘ ਦੇ ਟੁੱਕੜੇ ਕਰ ਦਿੱਤੇ । ਦਿਨ ਢਾਲਣ ਮਗਰੋਂ ਦੋਨਾਂ ਮੀਆਂ ਬੀਬੀ ਨੇ ਲਾਸ਼ ਨੂੰ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ, ਅਤੇ ਧੜ ਬੁਰੇ ਵਿੱਚ ਪਾ ਕੇ ਅਤੇ ਸਿਰ ਨੂੰ ਬਾਲਟੀ ਵਿੱਚ ਪਾ ਦਿੱਤਾ ਗਿਆ ਸੀ। ਦਵਿੰਦਰ ਸਿੰਘ ਲਾਸ਼ ਮਿਲਣ ਤੇ ਥਾਣਾ ਸਲੇਮ ਟਾਬਰੀ ਦੀ ਪੁਲਿਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਪੁਲਿਸ ਵੱਲੋਂ ਇਸ ਕੇਸ ਨੂੰ ਸੁਲਝਾ ਲਿੱਤਾ ਗਿਆ ਹੈ। ਦੋਸ਼ੀਆਂ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Posted By: Daily Suraj Bureau

Latest News