BJP ਵਿਧਾਇਕ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਮੁੱਖ ਮੰਤਰੀ ਨੇ ਜਤਾਇਆ ਡੂੰਘਾ ਦੁੱਖ
ਉਤਰ ਪ੍ਰਦੇਸ਼, : ਬਰੇਲੀ ਜ਼ਿਲ੍ਹੇ ਦੇ ਫਰੀਦਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਡਾ. ਸ਼ਿਆਮ ਬਿਹਾਰੀ ਲਾਲ ਦਾ ਦੇਹਾਂਤ ਹੋ ਗਿਆ ਹੈ। ਵਿਧਾਇਕ ਸ਼ਿਆਮ ਬਿਹਾਰੀ ਲਾਲ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਨੂੰ ਮੈਡੀਸਿਟੀ ਹਸਪਤਾਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਦੱਸ ਦਈਏ ਕਿ ਬੀਤੇ ਕੱਲ੍ਹ ਯਾਨੀ ਕਿ ਵੀਰਵਾਰ ਨੂੰ ਵਿਧਾਇਕ ਸ਼ਿਆਮ ਬਿਹਾਰੀ ਲਾਲ ਦਾ ਜਨਮਦਿਨ ਸੀ।
ਮਿਲੀ ਜਾਣਕਾਰੀ ਅਨੁਸਾਰ ਫਰੀਦਪੁਰ ਵਿਧਾਨ ਸਭਾ ਹਲਕੇ ਤੋਂ ਦੂਜੀ ਵਾਰ ਭਾਜਪਾ ਵਿਧਾਇਕ ਬਣੇ ਸ਼ਿਆਮ ਬਿਹਾਰੀ ਲਾਲ ਬਰੇਲੀ ਦੇ ਸਰਕਟ ਹਾਊਸ ਵਿੱਚ ਅਚਾਨਕ ਬਿਮਾਰ ਹੋ ਗਏ। ਉਨ੍ਹਾਂ ਨੂੰ ਛਾਤੀ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਤੁਰੰਤ ਬਰੇਲੀ ਦੇ ਮੈਡੀਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵਿਧਾਇਕ ਸ਼ਿਆਮ ਬਿਹਾਰੀ ਲਾਲ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।
ਉਨ੍ਹਾਂ ਕਿਹਾ ਕਿ, “ਬਰੇਲੀ ਜ਼ਿਲ੍ਹੇ ਦੇ ਫਰੀਦਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਸ਼ਿਆਮ ਬਿਹਾਰੀ ਲਾਲ ਦਾ ਅਚਾਨਕ ਦੇਹਾਂਤ ਬਹੁਤ ਦੁਖਦਾਈ ਹੈ। ਮੇਰੀਆਂ ਸੰਵੇਦਨਾਵਾਂ ਦੁਖੀ ਪਰਿਵਾਰ ਨਾਲ ਹਨ।”
Posted By: Daily Suraj Bureau