ਅਕੈਡਮਿਕ ਵਰਲਡ ਸਕੂਲ ਵਿਖੇ ਮਨਾਇਆ ਯੈਲੋ ਡੇ
( ਜਗਸੀਰ ਸਿੰਘ) - ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਯੈਲੋ ਡੇ ਪੂਰੇ ਉਤਸਾਹ ਨਾਲ ਮਨਾਇਆ ਗਿਆ ਇਸ ਮੌਕੇ ਵਿਦਿਆਰਥੀਆਂ ਨੇ ਪੀਲੇ ਰੰਗ ਦੇ ਕੱਪੜੇ ਪਹਿਨੇ ਅਤੇ ਸਕੂਲ ਕਲਾਸਾਂ ਨੂੰ ਪੀਲੇ ਫੁੱਲਾਂ ਅਤੇ ਸਜਾਵਟ ਨਾਲ ਰੌਸ਼ਨ ਕੀਤਾ ਗਿਆ। ਛੋਟੇ ਬੱਚਿਆਂ ਨੇ ਕਲਾਕਾਰੀ ਅਤੇ ਕਲਰਿੰਗ ਐਕਟਿਵਿਟੀਜ਼ ਵਿਚ ਹਿੱਸਾ ਲਿਆ। ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੂੰ ਪੀਲੀਆਂ ਵਸਤੂਆਂ ਦੀ ਪਛਾਣ ਅਤੇ ਰੰਗ ਦੇ ਮਹੱਤਵ ਬਾਰੇ ਸਿੱਖਣ ਲਈ ਮਜ਼ੇਦਾਰ ਟਾਸਕ ਦਿੱਤੇ। ਇਸ ਸਮੇਂ ਸਕੂਲ ਦੇ ਚੇਅਰਮੈਨ ਸ੍ਰੀ ਸੰਜੇ ਸਿੰਗਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੈਲੀਬਰੇਸ਼ਨਾਂ ਨਾਲ ਸਕੂਲਾਂ ਵਿਚ ਬੱਚਿਆਂ ਨੂੰ ਸਿੱਖਣ, ਸਾਸਕ੍ਰਿਤਕ ਸਮਝ ਅਤੇ ਟੀਮ ਵਰਕ ਦੀ ਮਹੱਤਤਾ ਸਮਝਾਈ ਜਾਂਦੀ ਹੈ, ਤੇ ਵਿਦਿਆਰਥੀ ਜਦੋਂ ਰੰਗ, ਖੇਡ ਤੇ ਸੰਗੀਤ ਦੇ ਨਾਲ ਸਿਖਦੇ ਹਨ ਤਾਂ ਉਹ ਦਿਨ ਹਮੇਸ਼ਾ ਯਾਦਗਾਰ ਬਣ ਜਾਂਦਾ ਹੈ। ਸਕੂਲ ਦੇ ਪ੍ਰਿੰਸੀਪਲ ਕੇਸਰੀ ਜੀ ਨੇ ਕਿਹਾ ਕਿ ਇਹ ਦਿਨ ਵਿਦਿਆਰਥੀਆਂ ਲਈ ਖ਼ਾਸ ਤਿਉਹਾਰ ਵਾਲਾ ਦਿਨ ਬਣ ਗਿਆ ਹੈ ਅਤੇ ਨਾਲ ਹੀ ਦੱਸਿਆ ਕਿ ਪੀਲਾ ਰੰਗ ਸਦਭਾਵਨਾ ਦਾ ਪ੍ਰਤੀਕ ਹੈ। ਇਸ ਦਿਨ ਪੀਲੇ ਰੰਗ ਨਾਲ ਸਬੰਧਿਤ ਕਈ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਮੌਕੇ ਸਕੂਲ ਵੱਲੋਂ ਬੱਚਿਆਂ ਨੂੰ ਸ਼ੇਅਰਿੰਗ ਟੇਬਲ ਤੇ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਗੁਰਵਿੰਦਰ ਸਿੰਘ, ਨੇਵੀ, ਮਨਪ੍ਰੀਤ, ਸੁਰਭੀ, ਸਾਕਸੀ, ਰਕਸੀਨ, ਕਾਜਲ, ਚਾਰੂ, ਲਵਦੀਪ, ਕਮਲਜੀਤ, ਅੰਚਲ, ਹਰਮਨ, ਕੰਚਨ, ਵਿਦੁਸੀ ਆਦਿ ਸਾਮਿਲ ਸਨ।
Posted By: Daily Suraj Bureau