Daily Suraj

ਪੰਜਾਬੀ

ਹਵੇਲੀਆਂ ਬੀ.ਐੱਸ.ਐਫ ਚੌਕੀ ਨਜ਼ਦੀਕ ਪਾਕਿਸਤਾਨ ਵਲੋਂ ਰਾਤ ਦੇ ਹਨੇਰੇ ਵਿਚ ਆਇਆ ਡਰੋਨ

09 Nov, 2021 05:30 AM

ਸਰਾਏ ਅਮਾਨਤ ਖਾਂ, 9 ਨਵੰਬਰ ( ਨਰਿੰਦਰ ਸਿੰਘ ਦੋਦੇ) - ਬੀਤੀ ਦੇਰ ਰਾਤ ਬੀ.ਐੱਸ.ਐਫ ਦੀ ਚੌਕੀ ਹਵੇਲੀਆਂ ਦੇ ਇਲਾਕੇ ਵਿਚ ਦੇਰ ਰਾਤ ਪਾਕਿਸਤਾਨ ਵਲੋਂ ਡਰੋਨ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਡਿਊਟੀ 'ਤੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾ ਨੇ ਫਾਇਰਿੰਗ ਕੀਤੀ ਤਾਂ ਡਰੋਨ ਪਾਕਿਸਤਾਨ ਦੀ ਤਰਫ ਨੂੰ ਵਾਪਸ ਚਲਾ ਗਿਆ। ਬੀ.ਐਸ.ਐਫ ਜਵਾਨਾਂ ਵਲੋਂ ਸਰਹੱਦ ਨਾਲ ਲਗਦੇ ਇਲਾਕੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |

Posted By: Daily Suraj Bureau

Latest News