Daily Suraj

ਪੰਜਾਬੀ

PM Kisan Samman Nidhi: ਕਿਸਾਨਾਂ ਦੀ ਉਡੀਕ ਮੁਕੰਮਲ, ਪੈਸੇ ਖਾਤਿਆਂ ਵਿੱਚ ਜਮ੍ਹੇ

19 Nov, 2025 09:40 PM

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀ ਕਿਸਾਨਾਂ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਲੰਬੇ ਇੰਤਜ਼ਾਰ ਤੋਂ ਬਾਅਦ, ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 21ਵੀਂ ਕਿਸ਼ਤ ਆਖਰਕਾਰ ਉਨ੍ਹਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੀ ਗਈ ਹੈ।

ਇਹ ਕਿਸ਼ਤ ਅੱਜ ਦੁਪਹਿਰ, 19 ਨਵੰਬਰ, 2025 ਨੂੰ ਜਾਰੀ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਿਸ਼ਤ ਕੋਇੰਬਟੂਰ, ਤਾਮਿਲਨਾਡੂ ਤੋਂ ਜਾਰੀ ਕੀਤੀ। ਡੀਬੀਟੀ ਰਾਹੀਂ ਲਗਭਗ 9 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ₹2,000 ਰੁਪਏ ਦੀ ਰਕਮ ਸਿੱਧੀ ਭੇਜੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਕੋਇੰਬਟੂਰ, ਤਾਮਿਲਨਾਡੂ ਤੋਂ ਡੀਬੀਟੀ ਪ੍ਰਣਾਲੀ ਰਾਹੀਂ ਲਗਭਗ 18,000 ਕਰੋੜ ਰੁਪਏ ਵੰਡੇ ਹਨ

ਦੱਸ ਦਈਏ ਕਿ ਇਸ ਰਕਮ ਦੀ ਪੁਸ਼ਟੀ ਲਾਭਪਾਤਰੀ ਕਿਸਾਨ ਦੇ ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ SMS ਸੁਨੇਹੇ ਰਾਹੀਂ ਵੀ ਕੀਤੀ ਜਾਵੇਗੀ। ਹਾਲਾਂਕਿ, ਜਿਨ੍ਹਾਂ ਕਿਸਾਨਾਂ ਦਾ ਈ-ਕੇਵਾਈਸੀ ਅਧੂਰਾ ਹੈ, ਆਧਾਰ ਲਿੰਕ ਨਹੀਂ ਹੈ, ਜਾਂ ਜ਼ਮੀਨੀ ਰਿਕਾਰਡ ਤਸਦੀਕ ਲੰਬਿਤ ਹੈ, ਉਨ੍ਹਾਂ ਦੀ ਕਿਸ਼ਤ ਅਟਕ ਸਕਦੀ ਹੈ। ਇਸ ਲਈ, ਉਨ੍ਹਾਂ ਨੂੰ ਇਨ੍ਹਾਂ ਨੂੰ ਤੁਰੰਤ ਪੂਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਲਾਭਪਾਤਰੀ ਸੂਚੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ, ਜੇਕਰ 21ਵੀਂ ਕਿਸ਼ਤ ਦੇ ਪੈਸੇ ਕਿਸੇ ਕਿਸਾਨ ਦੇ ਖਾਤੇ ਵਿੱਚ ਨਹੀਂ ਪਹੁੰਚੇ ਹਨ, ਤਾਂ ਉਹ pmkisan-ict@gov.in ‘ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਹੈਲਪਲਾਈਨ ਨੰਬਰ – 155261 ਜਾਂ 1800115526 (ਟੋਲ ਫ੍ਰੀ) ਜਾਂ 011-23381092 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ


Posted By: Daily Suraj Bureau

Latest News