ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਚਾਰ ਰੋਜ਼ਾ ਸਮਰ ਕੈਂਪ ਲਗਾਇਆ
(ਜਗਸੀਰ ਸਿੰਘ) - ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਚਾਰ ਰੋਜ਼ਾ ਸਮਰ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿਚ ਬੱਚਿਆਂ ਦੇ ਮਨੋਰੰਜਨ ਲਈ ਵੱਖੋ - ਵੱਖਰੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਬੱਚਿਆਂ ਨੇ ਸਵਿਮਿੰਗ, ਡਾਂਸ, ਨਾਟਕ, ਕਿ੍ਕਟ,ਫੁੱਟਬਾਲ,ਬਰਤਨ ਬਣਾਨਾ, ਵਾਲੀਬਾਲ, ਕੈਰਮ ਬੋਰਡ, ਖੋ - ਖੋ, ਸਤਰੰਜ, ਬੈਡਮਿੰਟਨ, ਅੱਗ ਰਹਿਤ ਕੁਕਿੰਗ, ਰੰਗਾਈ, ਡਰਾਇੰਗ, ਪੇਂਟਿੰਗ, ਵੇਸਟ ਸਮਾਨ ਦੀ ਵਰਤੋਂ , ਫਨੀ ਖੇਡਾਂ ਆਦਿ ਖੇਡਾਂ ਵਿਚ ਹਿੱਸਾ ਲਿਆ। ਸਮਰ ਕੈਂਪ ਦੇ ਆਖਰੀ ਦਿਨ ਬੱਚਿਆਂ ਦੇ ਮਾਪਿਆ ਨੇ ਵੀ ਹਿੱਸਾ ਲਿਆ ਗਿਆ। ਪਿਛਲੇ ਤਿੰਨ ਦਿਨਾਂ ਵਿਚ ਬੱਚਿਆਂ ਦੁਆਰਾ ਕੀਤੀਆ ਗਈਆ ਗਤੀਵਿਧੀਆਂ ਦਾ ਨਮੂਨਾ ਪੇਸ਼ ਕੀਤਾ ਗਿਆ| ਇਸ ਤੋ ਇਲਾਵਾ ਸ਼ਾਇੰਸ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਦੁਆਰਾ ਬਣਾਏ ਗਏ ਵੱਖ- ਵੱਖ ਤਰ੍ਹਾਂ ਦੇ ਮਾਡਲ ਪੇਸ਼ ਕੀਤੇ ਗਏ ।ਇਸ ਤੋ ਇਲਾਵਾ ਬੱਚਿਆਂ ਦੁਆਰਾ ਬਣਾਏ ਕਰਾਫ, ਆਰਟ ਐਕਟੀਵਿਟੀ, ਕਲੇ ਮਾਡਲ ਦੇ ਨਮੂਨੇ ਪੇਸ਼ ਕੀਤੇ ਗਏ । ਬੱਚਿਆਂ ਦੁਆਰਾ ਡਾਂਸ ਪੇਸ਼ ਕੀਤਾ ਗਿਆ| ਇਸ ਤੋ ਬਾਅਦ ਬੱਚਿਆਂ ਅਤੇ ਮਾਤਾ ਪਿਤਾ ਲਈ ਜਲਜੀਰਾ ਅਤੇ ਵੇਲਪੂਰੀ ਦੀ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ । ਮਾਪਿਆਂ ਦੁਆਰਾ ਬੱਚਿਆਂ ਦੇ ਉਦਮ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਕੇਸਰੀ ਦੇਵੀ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ - ਨਾਲ ਐਕਸਟ੍ਰਾ ਕਰੀਕੂਲਰ ਐਕਟੀਵਿਟੀਸ ਵਿੱਚ ਹਿਸਾ ਲੈਣਾ ਚਾਹੀਦਾ ਹੈ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਅਕੈਟੀਵਿਟੀਸ ਬੱਚੇ ਮਾਨਸਿਕ ਅਤੇ ਸਰੀਰਕ ਤੌਰ ਤੇ ਸਵਸਥ ਅਤੇ ਮਜ਼ਬੂਤ ਰਹਿੰਦੇ ਹਨ ਮੌਕੇ ਸਕੂਲ ਦੇ ਚੇਅਰਮੈਨ ਸ੍ਰੀ ਸੰਜੇ ਸਿੰਗਲਾ ਨੇ ਕਿਹਾ ਕਿ ਬੱਚਿਆਂ ਦੀ ਜ਼ਿੰਦਗੀ ਵਿਚ ਮਨੋਰੰਜਨ ਵੀ ਇਕ ਜ਼ਰੂਰੀ ਹਿੱਸਾ ਹੈ ਤੇ ਇਸ ਨਾਲ ਬੱਚਿਆਂ ਦੇ ਮਨੋਬਲ ਵਿੱਚ ਵਾਧਾ ਹੁੰਦਾ ਹੈ । ਇਸ ਮੌਕੇ ਸਕੂਲ ਦੇ ਸਮੂਹ ਸਟਾਫ ਮੈਂਬਰ ਵਿਦੁਸੀ (ਡੀ.ਪੀ.ਈ), ਰਮਨਦੀਪ ,ਅਮਨਦੀਪ,ਨੇਵੀ, ਹਰਮਨ, ਯੋਗਿਤਾ,ਅਨੂ, ਮਨਪ੍ਰੀਤ, ਜਸਦੀਪ, ਮਨਪ੍ਰੀਤ, ਹਰਪ੍ਰੀਤ ,ਸੀਮਾ,ਰੋਜੀ, ਸੁਖਪ੍ਰੀਤ, ਲਵਦੀਪ ਆਦਿ ਸ਼ਾਮਲ ਸਨ।
Posted By: Daily Suraj Bureau