Daily Suraj

ਪੰਜਾਬੀ

ਪ੍ਰਧਾਨ ਮੰਤਰੀ ਮੋਦੀ ਨੂੰ ਟਰੰਪ ਨਾਲ ਕਰਨੀ ਚਾਹੀਦੀ ਹੈ ਗੱਲ : ਕਾਂਗਰਸ

10 Jun, 2025 08:43 PM

ਨਵੀਂ ਦਿੱਲੀ : ਕਾਂਗਰਸ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀਆਂ ਵਿਰੁੱਧ ਦੁਰਵਿਵਹਾਰ ਅਤੇ ਅੱਤਿਆਚਾਰਾਂ ’ਤੇ ਦਖਲਅੰਦਾਜ਼ੀ ਦੀ ਅਪੀਲ ਕਰਨ ਲਈ ਤੁਰੰਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਗੱਲ ਇਕ ਵੀਡੀਓ, ਜਿਸ ਵਿਚ ਇਕ ਭਾਰਤੀ ਵਿਦਿਆਰਥੀ ਨੂੰ ਅਮਰੀਕੀ ਹਵਾਈ ਅੱਡੇ ’ਤੇ ਹੱਥਕੜੀ ਲਗਾ ਕੇ ਫਰਸ਼ ’ਤੇ ਡਿੱਗਿਆ ਦਿਖਾਇਆ ਗਿਆ ਹੈ, ਦੇ ਸਾਹਮਣੇ ਆਉਣ ਤੋਂ ਬਾਅਦ ਕਹੀ। ਦੱਸ ਦੇਈਏ ਕਿ ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਹੈ ਕਿ ਉਹ ਨੌਜਵਾਨ ਭਾਰਤੀ ਵਿਅਕਤੀ ਨੂੰ ਹੱਥਕੜੀ ਲਗਾ ਕੇ ਕਥਿਤ ਤੌਰ ’ਤੇ ਦੇਸ਼ ਨਿਕਾਲਾ ਦਿੱਤੇ ਜਾਣ ਵਾਲੇ ਵੀਡੀਓ ਦੇ ਆਨਲਾਈਨ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿਚ ਹੈ। ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈ ਰਾਮ ਰਮੇਸ਼ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਭਾਰਤ ਅਤੇ ਭਾਰਤੀਆਂ ਦੇ ਸਨਮਾਨ ਦੀ ਰੱਖਿਆ ਕਰਨ ਵਿਚ ਲਗਾਤਾਰ ਅਸਫ਼ਲ ਰਹੀ ਹੈ। 

#Newdelhi #BreakingNews

Posted By: Daily Suraj Bureau

Latest News