Daily Suraj

ਪੰਜਾਬੀ

ਡਾਲਰ ਦੇ ਮੁਕਾਬਲੇ 110 ਪੈਸੇ ਦੀ ਵੱਡੀ ਗਿਰਾਵਟ ਨਾਲ ਖੁੱਲ੍ਹਿਆ ਰੁਪਿਆ

11 Dec, 2018 05:30 AM

ਨਵੀਂ ਦਿੱਲੀ, 11 ਦਸੰਬਰ- ਅਮਰੀਕੀ ਡਾਲਰ ਦੇ ਮੁਕਾਬਲੇ ਮੰਗਲਵਾਰ ਨੂੰ ਰੁਪਏ ਦੀ ਸ਼ੁਰੂਆਤ ਭਾਰੀ ਗਿਰਾਵਟ ਨਾਲ ਹੋਈ ਹੈ। ਰੁਪਿਆ, ਡਾਲਰ ਦੇ ਮੁਕਾਬਲੇ 110 ਪੈਸੇ ਦੀ ਗਿਰਾਵਟ ਨਾਲ 72.42 ਦੇ ਪੱਧਰ 'ਤੇ ਖੁੱਲ੍ਹਿਆ। ਉੱਥੇ ਹੀ ਲੰਘੇ ਦਿਨ ਰੁਪਿਆ 50 ਪੈਸੇ ਦੀ ਗਿਰਾਵਟ ਨਾਲ 72.32 ਰੁਪਏ ਪ੍ਰਤੀ ਡਾਲਰ 'ਤੇ ਰਿਹਾ ਸੀ। ਫਿਲਹਾਲ ਰੁਪਿਆ 72.22 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਏ ਉਛਾਲ ਦਾ ਵੀ ਰੁਪਏ 'ਤੇ ਦਬਾਅ ਹੈ।

Posted By: Daily Suraj Bureau

Latest News