Daily Suraj

ਪੰਜਾਬੀ

ਕੁਝ ਸ਼ਰਾਰਤੀ ਅਨਸਰ ਲਾਠੀਆਂ, ਲੋਹੇ ਦੀਆਂ ਰਾਡਾਂ ਨਾਲ ਅਨਾਜ ਮੰਡੀ ਕਰਨਾਲ ਪਹੁੰਚੇ - ਜ਼ਿਲ੍ਹਾ ਪ੍ਰਸ਼ਾਸਨ

07 Sep, 2021 05:30 AM

ਕਰਨਾਲ, 7 ਸਤੰਬਰ - ਕਰਨਾਲ ਵਿਚ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ | ਕਿਸਾਨਾਂ ਦੇ ਵਫ਼ਦ ਦੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਵੀ ਚੱਲ ਰਹੀ ਹੈ | ਉੱਥੇ ਹੀ ਕਰਨਾਲ ਦੇ ਆਈ.ਜੀ.ਪੀ. ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਲਾਠੀਆਂ, ਲੋਹੇ ਦੀਆਂ ਰਾਡਾਂ ਨਾਲ ਅਨਾਜ ਮੰਡੀ, ਕਰਨਾਲ ਪਹੁੰਚੇ ਸਨ, ਨੂੰ ਮੀਟਿੰਗ ਵਾਲੀ ਥਾਂ ਤੋਂ ਚਲੇ ਜਾਣ ਲਈ ਕਿਹਾ ਜਾਵੇ । ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹਾ ਲਗਦਾ ਹੈ ਕਿ ਸ਼ਰਾਰਤੀ ਅਨਸਰ ਕਿਸਾਨ ਆਗੂਆਂ ਦੀ ਨਹੀਂ ਸੁਣ ਰਹੇ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਦੇ ਵਲੋਂ ਅਜਿਹੇ ਲੋਕਾਂ ਨੂੰ ਕਾਨੂੰਨ ਨਾ ਤੋੜਨ ਦੀ ਚਿਤਾਵਨੀ ਦਿੱਤੀ ਗਈ ਹੈ |

Posted By: Daily Suraj Bureau

Latest News