ਹਰੀਹਰ ਹਸਪਤਾਲ ਵਿਖੇ ਅੱਖਾਂ ਦਾ ਵਿਸ਼ੇਸ਼ ਮੁਫ਼ਤ
ਕੈਂਪ 4 ਜਨਵਰੀ ਨੂੰ : ਡਾ.ਮਨੀਸ਼ ਕੁਮਾਰ ਸਾਲੂ
ਲੌਂਗੋਵਾਲ, (ਜਗਸੀਰ ਸਿੰਘ) - ਕਸਬੇ ਦੀ ਨਾਮਵਰ ਸੰਸਥਾ ਵੱਲੋਂ ਅੱਖਾਂ ਦਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ, ਇਹ ਜਾਣਕਾਰੀ ਦਿੰਦਿਆਂ ਡਾ.ਮਨੀਸ਼ ਕੁਮਾਰ ਸਾਲੂ ਨੇ ਕਿਹਾ ਕਿ 4 ਜਨਵਰੀ ਨੂੰ ਸਥਾਨਕ ਬਡਬਰ ਰੋਡ ਸਥਿਤ ਹਰੀਹਰ ਹਸਪਤਾਲ ਵਿਖੇ ਇਹ ਅੱਖਾਂ ਦਾ ਵਿਸ਼ੇਸ਼ ਕੈਂਪ ਬਿਲਕੁਲ ਮੁਫ਼ਤ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਅਭਿਸੇਕ ਹਾਂਡਾ ਪਟਿਆਲਾ ਤੋਂ ਆਪਣੀ ਟੀਮ ਸਮੇਤ ਪਹੁੰਚ ਰਹੇ ਹਨ, ਜਿਸ ਵਿਚ ਮਰੀਜ਼ਾਂ ਦਾ ਚੈਕਅਪ ਆਧੁਨਿਕ ਮਸ਼ੀਨਾਂ ਦੁਆਰਾ ਕੀਤਾ ਜਾਵੇਗਾ ਤੇ ਮਰੀਜ਼ਾਂ ਦੇ ਅੱਖਾਂ ਵਾਲੇ ਲੈਂਨਜ ,ਦਵਾਈਆਂ ਅਤੇ ਐਨਕਾਂ ਮੁਫਤ ਦਿੱਤੀਆਂ ਜਾਣਗੀਆਂ।
Posted By: Daily Suraj Bureau