Daily Suraj

ਪੰਜਾਬੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਗਲੀ ਨਦੀ ਵਿੱਚ ਕੀਤੀ ਕਿਸ਼ਤੀ ਸਵਾਰੀ

24 Apr, 2026 03:11 PM

ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਹੁਗਲੀ ਨਦੀ ਵਿੱਚ ਕਿਸ਼ਤੀ ਦੀ ਸਵਾਰੀ ਕੀਤੀ। ਇਸ ਦੌਰਾਨ ਉਨ੍ਹਾਂ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ, ਜਿੱਥੇ ਉਹ ਆਪਣੇ ਹੱਥ ਵਿੱਚ ਕੈਮਰਾ ਫੜ ਕੇ ਖੁਦ ਤਸਵੀਰਾਂ ਖਿੱਚਦੇ ਨਜ਼ਰ ਆਏ। ਕਿਸ਼ਤੀ ਸਵਾਰੀ ਦੌਰਾਨ ਪ੍ਰਧਾਨ ਮੰਤਰੀ ਨੇ ਕਿਸ਼ਤੀ ਵਾਲਿਆਂ ਨਾਲ ਗੱਲਬਾਤ ਵੀ ਕੀਤੀ। ਜਾਣਕਾਰੀ ਅਨੁਸਾਰ, ਉਨ੍ਹਾਂ ਨੇ ਸਵਾਰੀ ਦੇ ਬਾਅਦ ਕਿਸ਼ਤੀ ਵਾਲੇ ਨੂੰ ₹1,000 ਰੁਪਏ ਦੀ ਰਕਮ ਵੀ ਦਿੱਤੀ। ਨਰਿੰਦਰ ਮੋਦੀ ਨੇ ਇਸ ਯਾਤਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਸਾਂਝੀਆਂ ਕੀਤੀਆਂ। ਉਨ੍ਹਾਂ ਆਪਣੇ ਸੁਨੇਹੇ ਵਿੱਚ ਲਿਖਿਆ, “ਗੰਗਾ ਹਰ ਬੰਗਾਲੀ ਲਈ ਇੱਕ ਬਹੁਤ ਹੀ ਖਾਸ ਸਥਾਨ ਰੱਖਦੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਗੰਗਾ ਬੰਗਾਲ ਦੀ ਆਤਮਾ ਵਿੱਚ ਵਗਦੀ ਹੈ।” ਇਸ ਤੋਂ ਪਹਿਲਾਂ 19 ਅਪ੍ਰੈਲ ਨੂੰ ਆਪਣੇ ਚੋਣ ਪ੍ਰਚਾਰ ਦੌਰਾਨ, ਨਰਿੰਦਰ ਮੋਦੀ ਝਾਰਗ੍ਰਾਮ ਵਿੱਚ ਇੱਕ ਦੁਕਾਨ ‘ਤੇ ਵੀ ਰੁਕੇ ਸਨ, ਜਿੱਥੇ ਉਨ੍ਹਾਂ ਨੇ ਝਲਮੁਰੀ ਦਾ ਸੁਆਦ ਚੱਖਿਆ ਸੀ।

Posted By: Daily Suraj Bureau

Latest News