ਹਲਕਾ ਖੇਮਕਰਨ ਦੀ ਟਿਕਟ ਸਬੰਧੀ ਕੋਈ ਵੀ ਰੌਲਾ ਨਹੀਂ- ਜਥੇਦਾਰ ਪ੍ਰੋ ਵਿਰਸਾ ਸਿੰਘ ਵਲਟੋਹਾ
ਅਮਰਕੋਟ,13ਮਾਰਚ- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਜਥੇਦਾਰ ਪ੍ਰੋ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਹਲਕਾ ਖੇਮਕਰਨ ਦੀ ਟਿਕਟ ਸਬੰਧੀ ਕੋਈ ਵੀ ਰੌਲਾ ਨਹੀਂ ਹੈ। ਉਹਨਾਂ ਨੂੰ ਉਮੀਦਵਾਰ ਬਣਾ ਕੇ ਹੀ ਪਾਰਟੀ ਹਾਈ ਕਮਾਂਡ ਵਲੋਂ ਮਾਝੇ 'ਤੇ ਇੱਕ ਤਰ੍ਹਾਂ ਨਾਲ ਪੰਜਾਬ ਭਰ ਚੋ ਪਹਿਲੀ ਹਲਕਾ ਪੱਧਰ ਦੀ ਰੈਲੀ ਕਰਨ ਦਾ ਵਕਤ ਦਿੱਤਾ ਗਿਆ। ਬਾਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਵੱਡੇ ਆਗੂਆਂ ਵੱਲੋਂ 15ਮਾਰਚ ਨੂੰ ਦਾਣਾ ਮੰਡੀ ਅਮਰਕੋਟ ਵਿੱਖੇ ਰੱਖੀ ਰੈਲੀ ਨੂੰ ਸੰਬੋਧਨ ਕਰਨਗੇ।
Posted By: Daily Suraj Bureau